asha bhosle son health: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦੇ ਬੇਟੇ ਆਨੰਦ ਭੌਂਸਲੇ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਕੁਝ ਦਿਨ ਪਹਿਲਾਂ, ਆਨੰਦ ਨੂੰ ਅਚਾਨਕ ਜ਼ਮੀਨ ‘ਤੇ ਡਿੱਗਣ ਅਤੇ ਕੁਝ ਸੱਟਾਂ ਲੱਗਣ ਤੋਂ ਬਾਅਦ ਦੁਬਈ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਆਨੰਦ ਚੱਕਰ ਆਉਣ ਤੋਂ ਬਾਅਦ ਜ਼ਮੀਨ ‘ਤੇ ਡਿੱਗ ਗਿਆ ਸੀ।
ਗਾਇਕ ਦੇ ਬੇਟੇ ਨੂੰ ਪਹਿਲਾਂ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਹੁਣ ਇੱਕ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਜਦੋਂ ਇਹ ਘਟਨਾ ਵਾਪਰੀ ਤਾਂ ਆਸ਼ਾ ਭੌਂਸਲੇ ਵੀ ਦੁਬਈ ‘ਚ ਸੀ ਅਤੇ ਉਨ੍ਹਾਂ ਨੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਹੈ।
ਇੱਕ ਸੂਤਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਸਭ ਅਚਾਨਕ ਵਾਪਰਿਆ ਹੈ, ਜਿਸ ਕਾਰਨ ਪਰਿਵਾਰ ਵਿੱਚ ਵੱਡਾ ਡਰ ਪੈਦਾ ਹੋ ਗਿਆ ਹੈ। ਮੰਗੇਸ਼ਕਰ ਅਤੇ ਭੋਸਲੇ ਦੇ ਪਰਿਵਾਰ ਦਾ ਹਰ ਮੈਂਬਰ ਆਨੰਦ ਦੀ ਸਿਹਤ ਬਾਰੇ ਪੁੱਛਣ ਲਈ ਲਗਭਗ ਹਰ ਰੋਜ਼ ਦੁਬਈ ਫੋਨ ਕਰ ਰਿਹਾ ਹੈ।
ਗੌਰਤਲਬ ਹੈ ਕਿ ਆਨੰਦ ਭੌਂਸਲੇ ਆਸ਼ਾ ਦੇ ਦੂਜੇ ਬੇਟੇ ਹਨ। ਗਾਇਕ ਦਾ ਇੱਕ ਹੋਰ ਪੁੱਤਰ ਵੀ ਸੀ, ਮਸ਼ਹੂਰ ਗਾਇਕ ਹੇਮੰਤ, ਜਿਸਦਾ ਕੈਂਸਰ ਕਾਰਨ 2015 ਵਿੱਚ ਦਿਹਾਂਤ ਹੋ ਗਿਆ ਸੀ। ਇਸ ਤੋਂ ਇਲਾਵਾ ਆਸ਼ਾ ਭੋਲਸੇ ਦੀ ਇਕ ਬੇਟੀ ਵਰਸ਼ਾ ਵੀ ਸੀ, ਜਿਸ ਦੀ 2012 ‘ਚ ਮੌਤ ਹੋ ਗਈ ਸੀ।