Athiya KL Rahul Wedding: ਸੁਨੀਲ ਸ਼ੈਟੀ ਦੀ ਬੇਟੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ ਰਾਹੁਲ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਰਿਪੋਰਟਾਂ ਮੁਤਾਬਕ ਰਾਹੁਲ ਅਤੇ ਆਥੀਆ ਸ਼ੈੱਟੀ ਇਸ ਮਹੀਨੇ ਤੋਂ ਬਾਅਦ ਵਿਆਹ ਕਰ ਸਕਦੇ ਹਨ, ਹਾਲਾਂਕਿ ਵਿਆਹ ਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਥੀਆ ਅਤੇ ਕੇਐਲ ਰਾਹੁਲ 20 ਜਨਵਰੀ ਤੋਂ ਬਾਅਦ ਵਿਆਹ ਕਰ ਲੈਣਗੇ।
ਰਿਪੋਰਟ ਮੁਤਾਬਕ, ਵਿਆਹ ਤੋਂ ਬਾਅਦ ਕੇਐੱਲ ਰਾਹੁਲ-ਆਥੀਆ ਸ਼ੈੱਟੀ ਦਾ ਘਰ ਬਾਂਦਰਾ ‘ਚ ਰਣਬੀਰ-ਆਲੀਆ ਦੇ ਘਰ ਤੋਂ ਦੋ ਬਿਲਡਿੰਗਾਂ ਦੀ ਦੂਰੀ ‘ਤੇ ਹੋਵੇਗਾ। ਖਬਰਾਂ ਮੁਤਾਬਕ ਵਿਆਹ ਦੀ ਰਸਮਾਂ ਸੁਨੀਲ ਸ਼ੈੱਟੀ ਦੇ ਖੰਡਾਲਾ ਸਥਿਤ ਸ਼ਾਨਦਾਰ ਬੰਗਲੇ ‘ਚ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਖੰਡਾਲਾ ਵਿੱਚ ਪਹਾੜੀਆਂ ਦੇ ਵਿਚਕਾਰ ਬਣਿਆ ਸੁਨੀਲ ਸ਼ੈੱਟੀ ਦਾ ਬੰਗਲਾ ਕਿਸੇ ਰਿਜ਼ੋਰਟ ਤੋਂ ਘੱਟ ਨਹੀਂ ਹੈ। ਇਹ ਕੇਐੱਲ ਰਾਹੁਲ ਅਤੇ ਆਥੀਆ ਦੇ ਵਿਆਹ ਲਈ ਸਹੀ ਜਗ੍ਹਾ ਹੈ। ਰਿਪੋਰਟ ਮੁਤਾਬਕ ਰਾਹੁਲ-ਆਥੀਆ ਦਾ ਵਿਆਹ ਨਿੱਜੀ ਹੋਵੇਗਾ। ਕ੍ਰਿਕਟ ਜਗਤ, ਬਾਲੀਵੁੱਡ ਅਤੇ ਸ਼ੈੱਟੀ ਦੇ ਕੁਝ ਕਾਰੋਬਾਰੀ ਦੋਸਤਾਂ ਦੇ ਇਸ ਸ਼ਾਨਦਾਰ ਵਿਆਹ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
PM.jpeg”>ਰਿਪੋਰਟ ਦੇ ਅਨੁਸਾਰ, ਕਿਉਂਕਿ ਵਿਆਹ ਵਿੱਚ ਸਿਰਫ ਨਜ਼ਦੀਕੀ ਲੋਕ ਹੀ ਸ਼ਾਮਲ ਹੋਣਗੇ, ਸੁਨੀਲ ਸ਼ੈੱਟੀ ਅਤੇ ਕੇਐਲ ਰਾਹੁਲ ਦੇ ਪਰਿਵਾਰ ਨੇ ਅਪ੍ਰੈਲ ਵਿੱਚ ਮਨੋਰੰਜਨ, ਖੇਡਾਂ, ਕਾਰੋਬਾਰ ਅਤੇ ਰਾਜਨੀਤਿਕ ਖੇਤਰਾਂ ਦੇ ਲੋਕਾਂ ਲਈ ਇੱਕ ਸ਼ਾਨਦਾਰ ਰਿਸੈਪਸ਼ਨ ਦੀ ਯੋਜਨਾ ਬਣਾਈ ਹੈ। ਰਾਹੁਲ ਅਤੇ ਆਥੀਆ ਸ਼ੈੱਟੀ ਅਕਸਰ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਦੀਆਂ ਫਨੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਫੈਨਜ਼ ਨੂੰ ਵੀ ਦੋਵਾਂ ਦੀਆਂ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ। ਹਾਲ ਹੀ ‘ਚ ਦੋਵੇਂ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦੁਬਈ ਪਹੁੰਚੇ ਸਨ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ।