aditya narayan marriage tilak ceremony:ਬਾਲੀਵੁੱਡ ਗਾਇਕ ਉਦਿਤ ਨਾਰਾਇਣ ਦੇ ਬੇਟੇ ਤੇ ਗਾਇਕ ਆਦਿੱਤਿਆ ਨਾਰਾਇਣ ਦਾ ਉਹਨਾਂ ਦੀ ਲੌਂਗ ਟਾਈਮ ਗਰਲਫਰੈਂਡ ਸ਼ਵੇਤਾ ਅਗਰਵਾਲ ਨਾਲ ਵਿਆਹ ਹੋਣ ਜਾ ਰਿਹਾ ਹੈ ਬੀਤੇ ਦਿਨੀਂ ਇਸ ਜੋੜੀ ਦੀ ਤਿਲਕ ਸੈਰੇਮਨੀ ਹੋਈ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸ਼ਵੇਤਾ ਤੇ ਆਦਿੱਤਿਆ ਟ੍ਰੈਡਿਸ਼ਨਲ ਆਊਟਫਿਟ ‘ਚ ਰੋਮਾਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।ਇਸ ਦੇ ਨਾਲ ਹੀ ਇੱਕ ਤਸਵੀਰ ‘ਚ ਸ਼ਵੇਤਾ ਆਦਿੱਤਿਆ ਨਾਰਾਇਣ ਦੇ ਪੇਰੈਂਟਸ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਦਿੱਤਿਆ ਨੇ ਆਪਣੀ ਪੋਸਟ ਵਿੱਚ ਲਿਖਿਆ, “ਅਸੀਂ ਜਲਦ ਵਿਆਹ ਕਰਾਉਣ ਜਾ ਰਹੇ ਹਾਂ। ਮੈਂ ਬਹੁਤ ਲੱਕੀ ਹਾਂ ਕਿ ਸ਼ਵੇਤਾ ਨਾਲ ਵਿਆਹ ਕਰਵਾ ਰਿਹਾ ਹਾਂ। ਮੈਨੂੰ ਮੇਰੀ ਸੋਲਮੇਟ, 11 ਸਾਲ ਪਹਿਲਾਂ ਮਿਲੀ ਸੀ ਤੇ ਹੁਣ ਅਖੀਰ ਵਿੱਚ ਅਸੀਂ ਦਸੰਬਰ ਵਿੱਚ ਵਿਆਹ ਕਰਵਾ ਰਹੇ ਹਾਂ।
ਇਹ ਹੀ ਨਹੀਂ ਇਸਦੇ ਬਾਰੇ ਵਿੱਚ ਆਦਿੱਤਿਆ ਨਾਰਾਇਣ ਨੇ ਕਿਹਾ ਕਿ ਸਾਰੇ ਮਰਦਾਂ ਤੇ ਮੱਥੇ ਤੇ ਤਿਲਕ ਲਗਾਇਆ ਜਾਂਦਾ ਹੈ , ਜੋ ਕਿ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਦੀ ਚੰਗੀ ਸ਼ੁਰੂਆਤ ਮੰਨੀ ਜਾਂਦੀ ਹੈ। ਇਸ ਸੈਰੇਮਨੀ ਵਿੱਚ ਕੇਵਲ ਘਰ ਦੇ ਲੋਕ ਅਤੇ ਪਰਿਵਾਰ ਦੇ ਖਾਸ ਮੈਂਬਰ ਹੀ ਸ਼ਾਮਿਲ ਹੁੰਦੇ ਹਨ। ਦੱਸ ਦੇਈਏ ਕਿ ਵਿਆਹ 1 ਦਸੰਬਰ ਨੂੰ ਅਤੇ ਰਿਸੈਪਸ਼ਨ 2 ਦਸੰਬਰ ਨੂੰ ਹੋਣ ਵਾਲਾ ਹੈ।
ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ ਆਦਿੱਤਿਆ ਨਾਰਾਇਣ ਦੇ ਮਾਪਿਆਂ ਉਦਿਤ ਨਾਰਾਇਣ ਅਤੇ ਦੀਪਾ ਨਾਰਾਇਣ ਤੋਂ ਸਟੇਜ ਤੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਉਥੇ ਹੀ ਦੂਜੀ ਵੀਡੀਓ ਵਿੱਚ ਪਰਿਵਾਰ ਦੇ ਲੋਕ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।ਸ਼ਵੇਤਾ ਓਰੇਂਜ ਰੰਗ ਦਾ ਲਹਿੰਗਾ ਪਾਏ ਨਜ਼ਰ ਆ ਰਹੀ ਹੈ ਉੱਥੇ ਹੀ ਆਦਿੱਤਿਆ ਨੇ ਪਜਾਮਾ ਕੁੜਤਾ ਪਾਇਆ ਹੋਇਆ ਹੈ। ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਆਦਿੱਤਿਆ ਤੇ ਸ਼ਵੇਤਾ ਨੇ ਸਾਲ 2010 ਵਿੱਚ ਆਈ ਫਿਲਮ ‘ਸ਼ਾਪਿਤ’ ਵਿੱਚ ਇਕੱਠੇ ਕੰਮ ਕੀਤਾ ਸੀ ਤੇ ਇੱਥੋਂ ਹੀ ਉਨ੍ਹਾਂ ਦੇ ਰਿਸ਼ਤੇ ਦੀ ਸ਼ੁਰੂਆਤ ਹੋਈ ਸੀ। ਆਦਿਤਿਆ ਦੇ ਪਿਤਾ ਉਦਿਤ ਨਰਾਇਣ ਆਪਣੇ ਬੇਟੇ ਦੇ ਵਿਆਹ ਨੂੰ ਲੈ ਕੇ ਬਹੁਤ ਐਕਸਾਈਟੇਡ ਹਨ।
ਇਸ ਵਿਆਹ ਬਾਰੇ ਉਨ੍ਹਾਂ ਨੇ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਦਾ ਖੁਲਾਸਾ ਕੀਤਾ। ਉਦਿਤ ਨਾਰਾਇਣ ਆਪਣੇ ਇਕਲੌਤੇ ਬੇਟੇ ਦਾ ਵਿਆਹ ਬੜੇ ਧੂਮ ਧਾਮ ਨਾਲ ਕਰਨਾ ਚਾਹੁੰਦੇ ਹਨ, ਪਰ ਕੋਰੋਨਾ ਦੇ ਮੱਦੇਨਜ਼ਰ ਇਹ ਸੰਭਵ ਨਹੀਂ ਹੋ ਪਾ ਰਿਹਾ।