Akshay 32 years old story video : ਬਾਲੀਵੁਡ ਦੇ ਖਿਲਾੜੀ ਕੁਮਾਰ ਮਤਲਬ ਕਿ ਅਕਸ਼ੇ ਕੁਮਾਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਕਸ਼ੇ ਕੁਮਾਰ ਨੇ ਇੱਕ ਵੀਡੀਓ ਨੂੰ ਸ਼ੇਅਰ ਕਰ ਉਸ ਦੇ ਜ਼ਰੀਏ ਆਪਣੇ ਘਰ ਦੀ ਕਹਾਣੀ ਸ਼ੇਅਰ ਕੀਤੀ ਹੈ।
ਉਨ੍ਹਾਂ ਨੇ 32 ਸਾਲ ਪਹਿਲਾਂ ਇਸ ਜਗ੍ਹਾ ‘ਤੇ ਫੋਟੋਸ਼ੂਟ ਲਈ ਪੋਜ਼ ਦੇਣ ਦੀ ਗੱਲ ਕਹੀ ਹੈ। ਅਕਸ਼ੇ ਕੁਮਾਰ ਨੇ ਇਕ ਵੀਡੀਓ ‘ਚ ਆਪਣੇ ਘਰ ਦੀ ਕਹਾਣੀ ਦੱਸੀ, ਜਿਸ ਨੂੰ ਹਾਲ ਹੀ ‘ਚ ਇਕ ਰਿਅਲ ਅਸਟੇਟ ਵੈੱਬਸਾਈਟ ‘ਤੇ ਸ਼ੇਅਰ ਕੀਤਾ ਗਿਆ। ਅਕਸ਼ੇ ਕੁਮਾਰ ਨੇ ਦੱਸਿਆ- ‘ਵੈਸੇ ਤਾਂ ਮੈਨੂੰ 32 ਸਾਲ ਪਹਿਲਾਂ ਇਸ ਸਥਾਨ ਤੋਂ ਭਜਾਇਆ ਗਿਆ ਸੀ ਪਰ ਹੁਣ ਉਸ ਜਗ੍ਹਾ ਦਾ ਮਾਲਕ ਹਾਂ।’ ਵੀਡੀਓ ‘ਚ ਅਕਸ਼ੇ ਨੇ ਦੱਸਿਆ ਕਿ ਉਹ ਬਾਲੀਵੁੱਡ ‘ਚ ਸ਼ੁਰੂਆਤ ਕਰਨ ਤੋਂ ਪਹਿਲਾਂ ਇਕ ਮਸ਼ਹੂਰ ਫੋਟੋਗ੍ਰਾਫਰ ਲਈ ਅਸਿਸਟੈਂਟ ਦੇ ਰੂਪ ‘ਚ ਕੰਮ ਕਰਦੇ ਸਨ।
ਉਹਨਾਂ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਮਹੀਨਿਆਂ ਲਈ ਆਪਣੀ ਤਨਖ਼ਾਹ ਨਹੀਂ ਲਈ ਕਿਉਂਕਿ ਉਹ ਇਕ ਫੋਟੋਗ੍ਰਾਫ ਕਰਵਾਉਣੀ ਚਾਹੁੰਦੇ ਸਨ। ਨਾਲ ਹੀ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਦੋਵੇਂ ਫੋਟੋਸ਼ੂਟ ਲਈ ਜੂਹੂ ਬੀਚ ‘ਤੇ ਗਏ ਸਨ। ਉੱਥੇ ਉਨ੍ਹਾਂ ਇਕ ਬੰਗਲਾ ਦੇਖਿਆ ਸੀ। ਅਕਸ਼ੇ ਨੇ ਅੱਗੇ ਕਿਹਾ- ‘ਮੈਂ ਜਲਦੀ ਨਾਲ ਬੰਗਲੇ ‘ਚ ਪਹੁੰਚ ਗਿਆ ਤੇ ਉਸ ਦੀਆਂ ਤਸਵੀਰਾਂ ਨੂੰ ਕਲਿੱਕ ਕਰਨਾ ਸ਼ੁਰੂ ਕਰ ਦਿੱਤਾ ਪਰ ਉਸ ਇਮਾਰਤ ਦੇ ਚੌਕੀਦਾਰ ਸਾਡੇ ਵੱਲ ਆਏ ਤੇ ਸਾਨੂੰ ਭਜਾ ਦਿੱਤਾ।
ਅਸੀਂ ਉਦੋਂ ਤਕ 3-4 ਤਸਵੀਰਾਂ ਕਲਿੱਕ ਕਰ ਲਈਆਂ ਸਨ।’ ਨਾਲ ਹੀ ਉਨ੍ਹਾਂ ਕਿਹਾ- ‘ਮੇਰੀ ਕੋਈ ਯੋਜਨਾ ਨਹੀਂ ਸੀ ਕਿ ਅੱਜ ਮੈਂ ਜਿੱਥੇ ਬੈਠਾ ਹਾਂ, ਇਹ ਉਹ ਜਗ੍ਹਾ ਹੈ ਤੇ ਇੱਥੇ ਹੁਣ ਮੇਰਾ ਆਪਣਾ ਮਕਾਨ ਹੈ।’ ਉਨ੍ਹਾਂ ਦੋ ਤਸਵੀਰਾਂ ਦਿਖਾਈਆਂ ਜਿਸ ਵਿਚ ਪੁਰਾਣਾ ਫੋਟੋਸ਼ੂਟ ਤੇ ਨਵੀਆਂ ਤਸਵੀਰਾਂ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਕਸ਼ੇ ਕੁਮਾਰ ਨੇ ਹੁਣ ਤੱਕ ਕੋਰੋਨਾ ਨਾਲ ਲੜਨ ਲਈ ਪੀ ਐੱਮ ਕੇਅਰਸ ਫੰਡ ‘ਚ ਕਰੋੜਾਂ ਰੁਪਏ ਦਾਨ ਕੀਤੇ ਹਨ।