amitabh plants gulmohar tree:ਮਹਾਨਾਇਕ ਅਮਿਤਾਭ ਬੱਚਨ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹਨ।ਉਹ ਫੈਨਜ਼ ਨੂੰ ਕਾਫੀ ਮੋਟੀਵੇਟ ਵੀ ਕਰਦੇ ਹਨ।ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕੀਤੀ।ਇਸ ਪੋਸਟ ਵਿੱਚ ਅਮਿਤਾਭ ਬੱਚਨ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਮਾਂ ਦੇ ਨਾਮ ਤੋਂ ਇੱਕ ਗੁਲਮੋਹਰ ਦਾ ਪੇੜ ਆਪਣੇ ਬੰਗਲੇ ਵਿੱਚ ਲਗਾਇਆ ਹੈ।ਅਮਿਤਾਭ ਬੱਚਨ ਨੇ ਆਪਣੇ ਪਿਤਾ ਹਰਿਵੰਸ਼ ਰਾਏ ਬੱਚਨ ਦੀਆਂ ਕੁੱਝ ਸਤਰਾਂ ਵੀ ਲਿਖੀਆਂ ਹਨ ‘ ਜੋ ਬਸੇ ਹਨ ੳੇਹ ਉਜੜਦੇ ਹਨ, ਕੁਦਰਤ ਦੇ ਜੜ ਨਿਯਮ ਤੋਂ , ਪਰ ਕਿਸੀ ਉਜੜੇ ਹੋਏ ਨੂੰ, ਫਿਰ ਵਸਾਉਣਾ ਕਦੋਂ ਮਨ੍ਹਾਂ ਹੈ?…ਹੈ ਹਨੇਰੀ ਰਾਤ ਤੇ ਦੀਵਾ ਜਗਾਉਣਾ ਕਦੋਂ ਮਨ੍ਹਾਂ ਹੈ?
ਅਮਿਤਾਭ ਨੇ ਲਗਾਇਆ ਗੁਲਮੋਹਰ ਦਾ ਪੇੜ-ਅੱਗੇ ਅਮਿਤਾਭ ਬੱਚਨ ਨੇ ਲਿਖਿਆ ‘ਇਸ ਵੱਡੇ ਗੁਲਮੋਹਰ ਦੇ ਪੇੜ ਨੂੰ ਮੈਂ ਇੱਕ ਬੁੱਟੇ ਦੀ ਤਰ੍ਹਾਂ ਲਗਾਇਆ ਗਿਆ ਸੀ ਜਦੋਂ ਅਸੀਂ ਆਪਣਾ ਪਹਿਲਾ ਘਰ ਪ੍ਰਤੀਕਸ਼ਾ (1976)ਮਿਲਿਆ ਸੀ। ਹਾਲ ਹੀ ਵਿੱਚ ਆਏ ਤੂਫਾਨ ਨੇ ਇਸ ਥੱਲੇ ਡਿੱਗਾ ਦਿੱਤਾ ਪਰ ਆਪਣੀ ਮਾਂ ਦੇ ਜਨਮਦਿਨ 12 ਅਗਸਤ ਨੂੰ ਮੈਂ ਇੱਕ ਨਵੇਂ ਗੁਲਮੋਹਰ ਨੂੰ ਉਸ ਹੀ ਥਾਂ ਮਾਂ ਦੇ ਨਾਮ ਤੋਂ ਲਗਾਇਆ।
ਦੱਸ ਦੇਈਏ ਕਿ ਕੁੱਝ ਸਮੇਂ ਪਹਿਲਾਂ ਹੀ ਅਮਿਤਾਭ ਬੱਚਨ ਕੋਰੋਨਾ ਤੋਂ ਜੰਗ ਜਿੱਤ ਕੇ ਘਰ ਆਏ ਹਨ।ਉਹ ਮੁੰਬਈ ਦੇ ਨਾਨਾਵਟੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਸਨ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਅਭਿਸ਼ੇਕ ਬੱਚਨ ਵੀ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ। ਹਸਪਤਾਲ ਵਿੱਚ ਵੀ ਅਮਿਤਾਭ ਬੱਚਨ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹਨ। ਘਰ ਆ ਕੇ ਵੀ ਅਮਿਤਾਭ ਬੱਚਨ ਫੈਨਜ਼ ਦੇ ਨਾਲ ਆਪਣੀ ਗੋਲਡਨ ਮੈਮਰੀਜ ਸ਼ੇਅਰ ਕਰ ਰਹੇ ਹਨ।ਉੱਥੇ ਹੀ ਉਨ੍ਹਾਂ ਦੀ ਦੋਹਤੀ ਆਰਾਧਿਆ ਬੱਚਨ ਤੇ ਨੂੰਹ ਐਸ਼ਵਰਿਆ ਰਾਏ ਬੱਚਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਵਿੱਚ ਕੋਵਿਡ-19 ਦੇ ਲੱਛਣ ਸਨ ਪਰ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਹੌਮ ਕੁਆਰੰਟੀਨ ਕੀਤਾ ਗਿਆ ਸੀ ਪਰ ਘਰ ਵਿੱਚ ਰਹਿ ਕੇ ਉਨ੍ਹਾਂ ਦੋਹਾਂ ਦੀ ਤਬੀਅਤ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਦੋਹਾਂ ਨੂੰ ਰਾਤੋਂ ਰਾਤ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਪਰ ਥੋੜ੍ਹੇ ਹੀ ਦਿਨਾਂ ਵਿੱਚ ਇਨ੍ਹਾਂ ਦੀ ਰਿਪੋਰਟ ਕੋਰੋਨਾ ਨੈਗੇਟਿਵ ਆ ਗਈ ਤੇ ਇਹ ਆਪਣੇ ਘਰ ਚਲੇ ਗਏ , ਜਿਸ ਨੂੰ ਜਾਣ ਕੇ ਅਮਿਤਾਭ ਬੱਚਨ ਦੇ ਅੱਖਾਂ ਵਿੱਚ ਹੰਝੂ ਵੀ ਆ ਗਏ ਸਨ।