ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਤੋਂ ਕਰੂਜ਼ ਡਰੱਗਜ਼ ਮਾਮਲੇ ‘ਚ ਜ਼ਮਾਨਤ ਮਿਲ ਗਈ ਹੈ। ਜੇਲ੍ਹ ਵਿੱਚ 21 ਦਿਨ ਰਹਿਣ ਪਿੱਛੋਂ ਇਹ ਵੱਡੀ ਰਾਹਤ ਮਿਲੀ ਹੈ।
ਬੰਬੇ ਹਾਈ ਕੋਰਟ ਨੇ ਕਰੂਜ਼ ਸ਼ਿਪ ਡਰੱਗ ਰੇਡ ਮਾਮਲੇ ਵਿੱਚ ਮੁਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਆਰੀਅਨ ਖਾਨ ਦੀ ਨੁਮਾਇੰਦਗੀ ਕਰ ਰਹੇ ਸਾਬਕਾ ਏਜੀ ਮੁਕੁਲ ਰੋਹਤਗੀ ਨੇ ਕਿਹਾ- ਬੰਬਈ ਹਾਈ ਕੋਰਟ ਨੇ 3 ਦਿਨਾਂ ਤੱਕ ਦਲੀਲਾਂ ਸੁਣਨ ਤੋਂ ਬਾਅਦ ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇ ਦਿੱਤੀ ਹੈ। ਵਿਸਤ੍ਰਿਤ ਆਰਡਰ ਭਲਕੇ ਦਿੱਤੇ ਜਾਣਗੇ। ਉਮੀਦ ਹੈ ਕਿ ਕੱਲ ਜਾਂ ਸ਼ਨੀਵਾਰ ਤੱਕ ਸਾਰੇ ਜੇਲ ਤੋਂ ਬਾਹਰ ਆ ਜਾਣਗੇ।
ਇਹ ਵੀ ਪੜ੍ਹੋ : ਟਿਕਰੀ ਬਾਰਡਰ ‘ਤੇ 6 ਮਹਿਲਾ ਕਿਸਾਨਾਂ ਨੂੰ ਦਰੜਨ ਵਾਲੇ ਟਿੱਪਰ ਦਾ ਡਰਾਈਵਰ ਗ੍ਰਿਫਤਾਰ
ਆਰੀਅਨ ਦੀ ਜ਼ਮਾਨਤ ਪਟੀਸ਼ਨ ‘ਤੇ ਲਗਾਤਾਰ ਤਿੰਨ ਦਿਨ ਸੁਣਵਾਈ ਕਰਨ ਤੋਂ ਬਾਅਦ ਬੰਬੇ ਹਾਈ ਕੋਰਟ ਨੇ ਆਰੀਅਨ ਨੂੰ ਜ਼ਮਾਨਤ ਦੇ ਦਿੱਤੀ ਹੈ। ਆਰੀਅਨ ਖਾਨ ਦੀ ਤੀਜੀ ਕੋਸ਼ਿਸ਼ ਤੋਂ ਬਾਅਦ ਜ਼ਮਾਨਤ ਮਿਲੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: