bollywood world environment message:ਦੁਨੀਆ ਭਰ ‘ਚ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਖਾਸ ਮਕਸਦ ਹੈ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੇ ਇਸ ਦੀ ਹਿਫਾਜ਼ਤ ਲਈ ਅੱਗੇ ਆਉਣਾ ।ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਵਾਤਾਵਰਣ ਸੰਕਟ ਦੀ ਹੈ । ਹਵਾ, ਪਾਣੀ ਤੇ ਧਰਤੀ ਮਨੁੱਖ ਨੇ ਕੁਦਰਤ ਵੱਲੋਂ ਦਿੱਤੀਆਂ ਇਹ ਸਾਰੀਆਂ ਚੀਜ਼ਾਂ ਨੂੰ ਦੂਸ਼ਿਤ ਕਰ ਦਿੱਤਾ ਹੈ । ਜਿਸਦੇ ਚੱਲਦੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਵੱਖ ਵੱਖ ਸੰਸਥਾਵਾਂ ਕੰਮ ਰਹੀਆਂ ਨੇ । ਬਾਲੀਵੁੱਡ ਜਗਤ ਦੇ ਸਿਤਾਰੇ ਵੀ ਆਪਣੇ ਵੱਲੋਂ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਵੱਧ ਚ੍ਹੜੇ ਕੇ ਕੰਮ ਕਰ ਰਹੇ ਨੇ ।
ਬਾਲੀਵੁੱਡ ਅਦਾਕਾਰਾ ਕਾਜੋਲ ਨੇ ਆਪਣੀ ਪੌਦੇ ਲਗਾਉਂਦੇ ਹੋਏ ਦੀ ਤਸਵੀਰ ਟਵੀਟ ਕਰਦੇ ਹੋਏ ਲੋਕਾਂ ਨੂੰ ਕਿਹਾ ਹੈ ਕਿ –ਤੁਸੀਂ ਜੋ ਬਣਾ ਰਹੇ ਇੱਕ ਦਿਨ ਆਪਣੇ ਵਾਤਾਵਰਣ ਨੂੰ ਖਤਮ ਕਰੋਗੇ.. Make sure yours is beautiful … Live healthy. Live green’
ਇਸ ਤੋਂ ਇਲਾਵਾ ਕ੍ਰਿਕੇਟ ਖਿਡਾਰੀ ਸੁਰੇਸ਼ ਰੈਨਾ ਨੇ ਵੀ ਟਵੀਟ ਕਰਦੇ ਹੋਏ ਲਿਖਿਆ ਹੈ, ‘This #WorldEnvironmentDay ਚਲੋ ਧਰਤੀ ਮਾਂ ਲਈ ਹੋਰ ਵਧੇਰੇ ਕਰਨ ਦੇ ਆਪਣੇ ਵਾਅਦੇ ਨੂੰ ਨਵੀਨੀਕਰਣ ਕਰੀਏ ਅਤੇ ਉਨ੍ਹਾਂ ਗਲਤੀਆਂ ਨੂੰ ਦੁਹਰਾਓ ਨਹੀਂ ਜੋ ਸਾਡੀ ਹਵਾ, ਪਾਣੀ ਅਤੇ ਧਰਤੀ ਵਿਚ ਇੰਨੇ ਪ੍ਰਦੂਸ਼ਣ ਪੈਦਾ ਕਰਦੀਆਂ ਹਨ। ਆਓ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਵਧੀਆ ਗ੍ਰਹਿ ਬਣਾਈਏ। ਇਸ ਤੋਂ ਇਲਾਵਾ ਅਨੁਸ਼ਕਾ ਸ਼ਰਮਾ, ਭੂਮੀ ਪੇਡਨੇਕਰ, ਅਕਸ਼ੇ ਕੁਮਾਰ ਤੇ ਕਈ ਹੋਰ ਕਲਾਕਾਰਾਂ ਨੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗੂਰਕ ਕਰਨ ਲਈ ਵੀਡੀਓ ਸੁਨੇਹੇ ਸ਼ੇਅਰ ਕੀਤੇ ਨੇ । ਅਦਾਕਾਰ ਅਕਸ਼ੇ ਕੁਮਾਰ ਨੇ ਲੋਕਾਂ ਨੂੰ ਵਾਤਾਵਰਣ ਦੇ ਲਈ ਜਾਗਰੂਕ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਬੇਹੱਦ ਖਾਸ ਵੀਡੀਓ ਸਾਂਝਾ ਕੀਤਾ ਹੈ।ਇਸ ਵੀਡੀਓ ਵਿੱਚ ਬਾਲੀਵੁਡ ਦੇ ਕਈ ਸਿਤਾਰੇ ਆਪਣੀ ਪਰਫਾਰਮੈਂਸ ਦੇ ਜਰੀਏ ਲੋਕਾਂ ਨੂੰ ਵਾਤਾਵਰਣ ਸਰੰਕਸ਼ਣ ਦੇ ਬਾਰੇ ਦੱਸ ਰਹੇ ਹਨ।ਇਸ ਵੀਡੀਓ ਵਿੱਚ ਅਕਸ਼ੇ ਨੇ ਲਿਖਿਆ ‘ ਭਾਰਤ ਮਾਂ ਦੇ ਲਈ ਸਾਨੂੰ ਇਕੱਠੇ ਆਉਣਾ ਹੋਵੇਗਾ।
ਅਦਾਕਾਰ ਸੰਜੇ ਦੱਤ ਨੇ ਵੀ ਵਿਸ਼ਵ ਵਾਤਾਵਰਣ ਦਿਵਸ ਤੇ ਸੋਸ਼ਲ ਮੀਡੀਆ ਤੇ ਖਾਸ ਪੋਸਟ ਲਿਖੀ।ਉਨ੍ਹਾਂ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ‘ ਅੱਜ ਅਸੀਂ ਜਿਹੜੇ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਾਂ, ਉਹ ਸਾਡੀ ਜੀਵਣ ਸ਼ੈਲੀ ਵਿੱਚ ਬਦਲਾਅ ਲੈ ਕੇ ਆਉਣ ਦੇ ਲਈ ਕੁਦਰਤ ਦਾ ਸੰਦੇਸ਼ ਹੈ।ਸਾਨੂੰ ਪਹਿਲਾਂ ਤੋਂ ਕਿੰਨਾ ਨੁਕਸਾਨ ਹੋਇਆ ਹੈ ਪਰ ਹਰ ਇੱਕ ਦੀ ਕੋਸ਼ਿਸ਼ ਸਾਡੇ ਵਾਤਾਵਰਣ ਨੂੰ ਸੁਰਖਿੱਅਤ ਕਰ ਸਕਦੀ ਹੈ।