Chiranjeevi Sarja funeral : ਸਾਊਥ ਦੇ ਅਦਾਕਾਰ ਚਿਰੰਜੀਵੀ ਸਰਜਾ ਦਾ ਐਤਵਾਰ ਨੂੰ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ 39 ਸਾਲ ਦੇ ਅਦਾਕਾਰ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲੈ ਜਾਇਆ ਗਿਆ। ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਅੰਤਮ ਦਰਸ਼ਨ ਲਈ ਘਰ ਲਿਆਇਆ ਗਿਆ। ਉਨ੍ਹਾਂ ਦੇ ਅੰਤਮ ਦਰਸ਼ਨ ਕਰਨ ਫੈਨਜ਼ ਦੀ ਭੀੜ ਇਕੱਠੀ ਹੋ ਗਈ।
ਕਈ ਸਟਾਰਸ ਅਦਾਕਾਰ ਨੂੰ ਅੰਤਮ ਸ਼ਰਧਾਂਜਲੀ ਦੇਣ ਪਹੁੰਚੇ ਸਨ। ਇਸ ਦੌਰਾਨ ਚਿਰੰਜੀਵੀ ਦੀ ਪ੍ਰੈਗਨੈਂਟ ਵਾਇਫ ਮੇਘਨਾ ਰਾਜ ਦਾ ਰੋ ਰੋਕੇ ਬੁਰਾ ਹਾਲ ਸੀ। ਦਸ ਦੇਈਏ ਕਿ ਚਿਰੰਜੀਵੀ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਫ਼ਾਰਮ ਹਾਊਸ ਉੱਤੇ ਹੋਇਆ। ਦੱਸ ਦੇਈਏ ਕਿ ਚਿਰੰਜੀਵੀ ਦੇ ਦਿਹਾਂਤ ਦੀ ਖਬਰ ਫੈਲਦੇ ਹੀ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ। ਕੇਜੀਐੱਫ ਅਦਾਕਾਰ ਯਸ਼, ਸ਼ਿਵਰਾਜ ਕੁਮਾਰ, ਦਰਸ਼ਨ, ਸ਼੍ਰੀਮੁਰਲੀ, ਅਭਿਸ਼ੇਕ ਅੰਬਰੀਸ਼, ਕੇ ਮੰਜੂ ਵਰਗੇ ਇੰਡਸਟਰੀ ਦੀਆਂ ਹਸਤੀਆਂ ਨੇ ਹਸਪਤਾਲ ਪਹੁੰਚਕੇ ਅੰਤਮ ਵਿਦਾਈ ਦਿੱਤੀ।
ਅਦਾਕਾਰ ਮਹਾਨ ਪ੍ਰਤਿਭਾ ਦੇ ਧਨੀ ਸਨ। ਚਿਰੰਜੀਵੀ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਹਨੂਮਾਨ ਤੋਂ ਕੀਤੀ ਸੀ। ਉਨ੍ਹਾਂ ਦੀ ਆਖਰੀ ਫਿਲਮ ਸ਼ਿਵਾਰਜੁਨ ਸੀ, ਜਿਸ ਵਿੱਚ ਉਨ੍ਹਾਂ ਨੇ ਅਮ੍ਰਿਤਾ ਅਯੰਗਰ ਅਤੇ ਅਕਸ਼ਤਾ ਸ਼੍ਰੀਨਿਵਾਸ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਉਨ੍ਹਾਂ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ, ਦੋਨਾਂ ਨੇ 2 ਮਈ 2018 ਨੂੰ ਵਿਆਹ ਕੀਤਾ ਸੀ। ਕੈਥਲਿਕ ਰੀਤੀ – ਰਿਵਾਜ ਨਾਲ ਵਿਆਹ ਕਰਨ ਤੋਂ ਬਾਅਦ ਕੰਨੜ ਅਦਾਕਾਰ ਚਿਰੰਜੀਵੀ ਸਰਜਾ ਅਤੇ ਮੇਘਨਾ ਰਾਜ ਨੇ ਹਿੰਦੂ ਰੀਤੀ – ਰਿਵਾਜ ਨਾਲ ਵੀ ਵਿਆਹ ਕੀਤਾ ਸੀ।
10 ਸਾਲਾਂ ਤੋਂ ਮੇਘਨਾ ਰਾਜ ਅਤੇ ਚਿਰੰਜੀਵੀ ਸਰਜਾ ਦੀ ਦੋਸਤੀ ਸੀ ਪਰ ਇਹ ਦੋਸਤੀ ਕਦੋਂ ਪਿਆਰ ਵਿੱਚ ਬਦਲ ਗਈ, ਪਤਾ ਹੀ ਨਹੀਂ ਚੱਲਿਆ। ਵਿਆਹ ਵਿੱਚ ਮੇਘਨਾ ਅਤੇ ਚਿਰੰਜੀਵੀ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਖਾਸ ਰਿਸ਼ਤੇਦਾਰ ਅਤੇ ਲੋਕ ਹੀ ਸ਼ਾਮਿਲ ਹੋਏ ਸਨ। ਮੇਘਨਾ ਰਾਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੋਰ ਚਾਇਲਡ ਆਰਟਿਸਟ ਥਿਏਟਰ ਤੋਂ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ। ਫਿਲਮੀ ਪਰਿਵਾਰ ਨਾਲ ਤਾੱਲੁਕ ਰੱਖਣ ਵਾਲੇ ਚਿਰੰਜੀਵੀ ਨੇ ਸਾਲ 2009 ਵਿੱਚ ਕੰਨੜ ਫਿਲਮ ਵਾਯੂਪੁੱਤਰ ਤੋਂ ਡੈਬਿਊ ਕੀਤਾ ਸੀ। ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਕੁਲ 22 ਕੰਨੜ ਫਿਲਮਾਂ ਵਿੱਚ ਕੰਮ ਕੀਤਾ।