Dharmendra He – man restaurant : ਅਦਾਕਾਰ ਧਰਮਿੰਦਰ ਦੇ ਸ਼ਹਿਰ ਥਾਣਾ ਖੇਤਰ ‘ਚ ਸਥਿਤ ਮੈਨ ਫੂਡ ਐਂਡ ਐਂਟਰਟੇਨਮੈਂਟ ‘ਤੇ ਕਬਜ਼ਾ ਕਰਨ, ਸਬੰਧਿਤ ਅਧੀਕਾਰੀਆਂ ਨੂੰ ਧਮਕੀ ਦੇਣ ਅਤੇ ਨਾਲ ਹੀ ਧੋਖਾਧੜੀ ਕਰਨ ਦੇ ਮਾਮਲਾ ਸਾਹਮਣੇ ਆਏ ਹਨ। ਮਾਮਲੇ ਵਿੱਚ ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ ਚਾਰ ਨਾਮਜ਼ਦ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਧਰਮਿੰਦਰ ਦੇ ਇਸ ਰੈਸਟੋਰੈਂਟ ਨੂੰ ਹੀਮੈਨ ਢਾਬਾ ਵੀ ਕਿਹਾ ਜਾਂਦਾ ਹੈ।
ਦਸ ਦੇਈਏ ਕਿ ਵਿਕਾਸ ਚੌਧਰੀ ਨੇ ਮੈਨ ਗਰੁੱਪ ਆਫ਼ ਕੰਪਨੀਜ਼ ਦੇ ਡਾਇਰੈਕਟਰ ਵਜੋਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਨਵਦੀਪ ਉਹਨਾਂ ਕੋਲ ਰੈਸਟੋਰੈਂਟ ਵਿੱਚ ਇੱਕ ਵਰਕਰ ਦੇ ਵਜੋਂ ਕੰਮ ਕਰਦਾ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਜੀਐਮ ਕਹਿ ਕੇ ਇੱਕ ਜਾਅਲੀ ਪੱਤਰ ‘ਤੇ ਮੋਹਰਾਂ ਦੀ ਵਰਤੋਂ ਕਰ ਅਧਿਕਾਰੀਆਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ।
ਦਰਅਸਲ 27 ਮਈ ਨੂੰ ਮੁਲਜ਼ਮ ਨੇ ਆਪਣੇ ਆਪ ਨੂੰ ਪਾਟਨਰ ਦੱਸਿਆ ਤੇ ਡੇਢ ਕਰੋੜ ਰੁਪਏ ਦੀ ਮੰਗ ਕੀਤੀ ਤੇ ਜਾਅਲੀ ਐਗਰੀਮੈਂਟ ਤਿਆਰ ਕਰ ਲਿਆ। ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਮੁਤਾਬਕ, 15 ਮਈ ਨੂੰ ਦੂਜੇ ਮੁਲਜ਼ਮਾਂ ਆਦਿਤਿਆ ਤੇ ਜਤਿੰਦਰ ਨੇ ਖੁਦਕੁਸ਼ੀ ਦੀ ਮੇਲ ਕਰਕੇ ਕੰਪਨੀ ਦੇ ਲੋਕਾਂ ਨੂੰ ਫਸਾਉਣ ਦੀ ਸਾਜ਼ਿਸ਼ ਰਚੀ ਤੇ ਫਿਰ ਸ਼ਾਮ ਨੂੰ ਆਦਿਤਿਆ ਨੇ ਸ਼ਰਾਬ ਦੇ ਨਸ਼ੇ ‘ਚ ਨਵਦੀਪ ਦੇ ਨਾਲ ਮਿਲ ਕੇ ਜਨਰਲ ਮੈਨੇਜਰ ਨੂੰ ਖੁਦਕੁਸ਼ੀ ਦੀ ਧਮਕੀ ਵਾਲੀ ਮੇਲ ਕਰ ਦਿੱਤੀ।
ਇਸ ਸਬੰਧ ਵਿੱਚ ਸੈਕਟਰ ਚਾਰ ਪੁਲਿਸ ਚੌਕੀ ਵਿੱਚ ਇੱਕ ਸ਼ਿਕਾਇਤ ਵੀ ਕੀਤੀ ਗਈ, ਜਿਸ ਵਿੱਚ ਮੁਲਜ਼ਮਾਂ ਨੇ ਬਾਅਦ ਵਿੱਚ ਮੰਨਿਆ ਕਿ ਇਹ ਸਭ ਪੈਸਾ ਹਾਸਲ ਕਰਨ ਲਈ ਕੀਤਾ ਗਿਆ ਸੀ। ਜਿਸ ਤੋਂ ਬਾਅਦ 18 ਮਈ ਨੂੰ ਮੁਲਜ਼ਮਾਂ ਨੇ ਰੈਸਟੋਰੈਂਟ ‘ਤੇ ਕਬਜ਼ਾ ਕਰ ਲਿਆ ਤੇ ਕੰਪਨੀ ਦੇ ਗਾਰਡ ‘ਤੇ ਵੀ ਹਮਲਾ ਕੀਤਾ। ਸ਼ਿਕਾਇਤ ਵਿੱਚ ਦੋਸ਼ ਲਾਉਂਦਿਆਂ ਕਿਹਾ ਕਿ ਮੁਲਜ਼ਮਾਂ ਨੇ ਇਥੋਂ ਸਾਮਾਨ ਚੋਰੀ ਕੀਤਾ, ਜਦਕਿ ਹੁਣ ਇੱਥੇ ਨਾਜਾਇਜ਼ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਐਸਐਚਓ ਸਿਟੀ ਹਰਜਿੰਦ ਸਿੰਘ ਦਾ ਕਹਿਣਾ ਹੈ ਕਿ ਫਿਲਹਾਲ ਨਵਦੀਪ, ਆਦਿੱਤਿਆ, ਜਤਿੰਦਰ ਤੇ ਅਮ੍ਰਿਤ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਵੱਖ-ਵੱਖ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।