ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਫਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਤਲਬ ਕੀਤਾ ਹੈ। ਏਜੰਸੀ ਨੇ ਜੈਕਲੀਨ ਨੂੰ ਸੋਮਵਾਰ, 18 ਅਕਤੂਬਰ ਨੂੰ ਦਿੱਲੀ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ।
ਜੈਕਲੀਨ ਨੂੰ ਅੱਜ ਆਪਣਾ ਬਿਆਨ ਦਰਜ ਕਰਨ ਲਈ ਈਡੀ ਸਾਹਮਣੇ ਪੇਸ਼ ਹੋਣਾ ਸੀ, ਹਾਲਾਂਕਿ ਉਹ ਨਿੱਜੀ ਕਾਰਨਾਂ ਕਰਕੇ ਪੇਸ਼ ਨਹੀਂ ਹੋ ਸਕੀ। ਈਡੀ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਜੈਕਲੀਨ ਫਰਨਾਂਡੀਜ਼ ਤੋਂ ਸਵਾਲ ਜਵਾਬ ਕਰਨਾ ਚਾਹੁੰਦੀ ਹੈ। ਇਸ ਮਾਮਲੇ ਵਿੱਚ, ਜੈਕਲੀਨ ਅਗਸਤ ਵਿੱਚ ਇੱਕ ਵਾਰ ਈਡੀ ਦੇ ਸਾਹਮਣੇ ਪੇਸ਼ ਹੋਈ ਸੀ ਅਤੇ ਉਸਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਦੇ ਤਹਿਤ ਆਪਣਾ ਬਿਆਨ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ : 14 ਤੋਂ 29 ਨਵੰਬਰ ਵਿਚਕਾਰ ਕਾਂਗਰਸ ਦਾ ਹੱਲਾ-ਬੋਲ, CWC ਦੀ ਮੀਟਿੰਗ ‘ਚ ਲਏ ਗਏ ਇਹ ਵੱਡੇ ਫ਼ੈਸਲੇ
ਪਤਾ ਲੱਗਾ ਹੈ ਕਿ ਹੁਣ ਈਡੀ ਜੈਕਲੀਨ ਦਾ ਚੰਦਰਸ਼ੇਖਰ ਅਤੇ ਉਸ ਦੀ ਅਦਾਕਾਰਾਂ ਪਤਨੀ ਲੀਨਾ ਮਾਰੀਆ ਪਾਲ ਨਾਲ ਸਾਹਮਣਾ ਕਰਵਾਉਣਾ ਚਾਹੁੰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਏਜੰਸੀ ਪੈਸੇ ਦੇ ਲੈਣ -ਦੇਣ ਨੂੰ ਸਮਝਣਾ ਚਾਹੁੰਦੀ ਹੈ ਜੋ ਕਥਿਤ ਤੌਰ ‘ਤੇ ਫਰਨਾਂਡੀਜ਼ ਨਾਲ ਸਬੰਧਿਤ ਹੈ। ਈਡੀ ਨੇ ਜੈਕਲੀਨ ਫਰਨਾਂਡੀਜ਼ ਨੂੰ ਸ਼ੁੱਕਰਵਾਰ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਨਹੀਂ ਆਈ, ਜਿਸ ਤੋਂ ਬਾਅਦ ਉਸ ਨੂੰ ਸ਼ਨੀਵਾਰ ਨੂੰ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ। ਹਾਲਾਂਕਿ, ਅੱਜ ਵੀ ਉਹ ਨਿੱਜੀ ਕਾਰਨਾਂ ਕਰਕੇ ਪੇਸ਼ ਨਹੀਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: