govinda car collision accident:ਬੁੱਧਵਾਰ ਦੇਰ ਸ਼ਾਮ, ਮੁੰਬਈ ਦੇ ਜੁਹੂ ਇਲਾਕੇ ਵਿੱਚ ਫਿਲਮ ਅਦਾਕਾਰ ਗੋਵਿੰਦਾ ਦੀ ਕਾਰ ਨੂੰ ਦੂਜੇ ਕਾਰ ਨੇ ਟੱਕਰ ਮਾਰ ਦਿੱਤੀ।ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਕਾਰ ਵਿੱਚ ਗੋਵਿੰਦਾ ਦੇ ਬੇਟੇ ਯਸ਼ਵਰਧਨ ਅਹੂਜਾ ਅਤੇ ਡਰਾਈਵਰ ਮੌਜੂਦ ਸਨ। ਕੁਦਰਤੀ ਟੱਕਰ ਮਾਰਨ ਵਾਲੀ ਗੱਡੀ ਯਸ਼ਰਾਜ ਫਿਲਮਜ਼ ਕੀਤੀ ਸੀ।ਪੂਰੇ ਮਾਮਲੇ ਵਿੱਚ ਗਨੀਮਤ ਇਹ ਰਹੀ ਕਿ ਗੱਡੀ ਵਿੱਚ ਬੈਠੇ ਲੋਕਾਂ ਦੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।
ਜੁਹੂ ਪੁਲਿਸ ਦੇ ਮੁਤਾਬਿਕ ਦੋ ਪੱਖਿਆਂ ਵਿੱਚ ਆਪਸੀ ਰਜਾਮੰਦੀ ਤੋਂ ਬਾਅਦ ਮਾਮਲੇ ਨੂੰ ਸੁਲਝਾ ਲਿਆ ਹੈ।ਇਸ ਪੂਰੇ ਮਾਮਲੇ ਨੂੰ ਲੈ ਕੇ ਕਿਸੇ ਦੇ ਵਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।ਰਾਤ ਕਰੀਬ 8:30 ਵਜੇ ਜੁਹੂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਕਿ ਗੋਵਿੰਦਾ ਦੀ ਕਾਰ ਨੂੰ ਟੱਕਰ ਮਾਰੀ ਗਈ ਹੈ।ਜਿਸ ਗੱਡੀ ਨੇ ਟੱਕਰ ਮਾਰੀ, ਉਸ ਨੂੰ ਡਰਾਈਵਰ ਚਲਾ ਰਿਹਾ ਸੀ।ਦੋਵੇਂ ਗੱਡੀਆਂ ਵਿੱਚ ਥੋੜੇ ਜਿਹੇ ਨਿਸ਼ਾਨ ਆਏ ਹਨ।ਹਾਦਸੇ ਵਿੱਚ ਕੋਈ ਵੀ ਜਖਮੀ ਨਹੀਂ ਹੋਇਆ ਹੈ। ਉੱਥੇ ਹੀ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੋਵਿੰਦਾ ਨੂੰ ਆਖਿਰੀ ਵਾਰ ਸਾਲ 2009 ਵਿੱਚ ਆਈ ਕਾਮੇਡੀ ਫਿਲਮ ‘ ਰੰਗੀਲਾ ਰਾਜਾ’ ਵਿੱਚ ਦੇਖਿਆ ਗਿਆ ਸੀ।
56 ਸਾਲ ਦੇ ਗੋਵਿੰਦਾ ਦੇ ਦੋ ਬੱਚੇ ਹਨ ਬੇਟੀ ਟੀਨਾ ਅਤੇ ਬੇਟਾ ਹਰਸ਼ਵਰਧਨ। ਟੀਨਾ ਦੀ ਗੱਲ ਕਰੀਏ ਤਾਂ ਉਹ ਫਿਲਮਾਂ ਵਿੱਚ ਕਿਸਮਤ ਅਜਾਮ ਚੁੱਕੀ ਹੈ ਅਤੇ ਹੁਣ ਗੋਵਿੰਦਾ ਨੂੰ ਯਸ਼ ਤੋਂ ਬਹੁਤ ਉਮੀਦਾਂ ਹਨ।ਯਸ਼ ਨੇ ਲੰਦਨ ਤੋਂ ਫਿਲਮ ਮੇਕਿੰਗ ਦਾ ਕੋਰਸ ਕੀਤਾ ਹੈ।ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਮੇਕਰ ਸਾਜਿਦ ਨਾਡਿਆਵਾਲਾ ਦੀ ਮਾਰਕਟਿੰਗ ਟੀਮ ਵਿੱਚ ਵੀ ਕੰਮ ਕੀਤਾ। ਹੁਣ ਪਿਛਲੇ ਦਿਨੀਂ ਇਹ ਵੀ ਖਬਰ ਆਈ ਸੀ ਕਿ ਯਸ਼ ਸਲਮਾਨ ਦੀ ਕਿਸ ਦੇ ਸੀਕੁਅਲ ਤੋਂ ਉਹ ਡੈਬਿਊ ਕਰ ਸਕਦੇ ਹਨ ਪਰ ਕੋਰੋਨਾ ਲਾਕਡਾਊਨ ਦੇ ਕਾਰਨ ਇਹ ਪ੍ਰੋਜੈਕਟ ਅਟਕ ਗਿਆ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸੁਸਾਂਤ ਸਿੰਘ ਦੀ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁਡ ਦੇ ਵਿੱਚ ਨੈਪੋਟਿਜਮ ਦਾ ਮੁੱਦਾ ਕਾਫੀ ਗਰਮ ਹੋ ਗਿਆ ਹੈ ਅਤੇ ਹਰ ਸਿਤਾਰਾ ਹੁਣ ਇਸ ਮੁੱਦੇ ਤੇ ਆਪਣੀ ਰਾਏ ਰੱਖ ਰਿਹਾ ਹੈ।ਉੱਥੇ ਹੀ ਗੋਵਿੰਦਾ ਦਾ ਇੰਨਾ ਦਿਨੀਂ ਪੁਰਾਣਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਇਹ ਕਹਿੰਦੇ ਹੋੇਏ ਦਿਖਾਈ ਦੇ ਰਹੇ ਹਨ ਕੀ ਉਨ੍ਹਾਂ ਦਾ ਵੀ ਕਰੀਅਰ ਵੀ ਇਸ ਹੀ ਇੰਡਸਟਰੀ ਦੇ ਲੋਕਾਂ ਨੇ ਬਰਬਾਦ ਕੀਤਾ ਹੈ।