HARYANA CM SUSHANT FATHER:ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨੀਵਾਰ ਨੂੰ ਮਰਿਹੂਮ ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ.ਕੇ ਸਿੰਘ ਅਤੇ ਉਨ੍ਹਾਂ ਦੀ ਭੈਣ ਰਾਣੀ ਸਿੰਘ ਦੇ ਨਾਲ ਫਰੀਦਾਬਾਦ ਵਿੱਚ ਮੁਲਾਕਾਤ ਕਰ ਸੋਗ ਪ੍ਰਗਟਾਇਆ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ। ਜਾਣਕਾਰੀ ਅਨੁਸਾਰ ਮੁੱਖਮੰਤਰੀ ਨੇ ਫਰੀਦਾਬਾਦ ਪੁਲਿਸ ਕਮਿਸ਼ਨਰ ਓ.ਪੀ.ਸਿੰਘ ਦੇ ਸਰਕਾਰੀ ਸਥਾਨ ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਹਰਿਆਣਾ ਕੈਡਰ ਦੇ ਆਈਪੀਐਸ ਅਧਿਕਾਰੀ ਓ.ਪੀ.ਸਿੰਘ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਜਾ ਹਨ।ਮੁੱਖਮੰਤਰੀ ਖੱਟਰ ਅੱਜ ਬੱਲਭਗੜ ਵਿੱਚ ਇੱਕ ਨਵ ਨਿਰਮਾਣ ਸਰਕਾਰੀ ਸਕੂਲ ਦੀ ਬਿਲਡਿੰਗ ਦਾ ਉਦਘਾਟਨ ਕਰਨ ਫਰੀਦਾਬਾਦ ਆਏ ਸਨ। ਮਰਿਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕਥਿਤ ਤੌਰ ਤੇ 14 ਜੂਨ ਨੂੰ ਮੁੰਬਈ ਸਥਿਤ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।ਕੇਂਦਰੀ ਜਾਂਚ ਬਿਓੂਰੋ ਹੁਣ ਉਨ੍ਹਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਖੁਦਕੁਸ਼ੀ ਦੇ ਪਿੱਛੇ ਉਨ੍ਹਾਂ ਦੀ ਗਰਲਫ੍ਰੈਂਡ ਰਿਆ ਚਕਰਬਰਤੀ ਦਾ ਹੱਥ ਹੋਣ ਦੇ ਇਲਜਾਮ ਲਗਾਏ ਜਾ ਰਹੇ ਹਨ।
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖੁਦਕੁਸ਼ੀ ਮਾਮਲੇ ਦੇ ਸੰਬੰਧ ਵਿੱਚ ਸੀਬੀਆਈ ਨੇ ਬਿਹਾਰ ਪੁਲਿਸ ਤੋਂ ਕੇਸ ਡਾਇਰੀ ਅਤੇ ਸੰਬੰਧਿਤ ਕਾਗਜਾਤ ਹਾਸਿਲ ਕਰ ਲਏ ਹਨ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਕਿਹਾ ਕਿ ਪ੍ਰਕਿਰਿਆ ਦੇ ਮੁਤਾਬਿਕ ਕਾਗਜਾਤ ਜਾਂਚ ਅਧਿਕਾਰੀ ਏਐਸਪੀ ਅਨਿਲ ਕੁਮਾਰ ਯਾਦਵ ਨੂੰ ਦਿੱਤੇ ਗਏ ਹਨ।ਸੀਬੀਆਈ ਨੇ ਸੁਸ਼ਾਂਤ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਰਿਆ ਚਕਰਵਰਤੀ ਦੇ ਖਿਲਾਫ ਪਟਨਾ ਪੁਲਿਸ ਦੁਆਰਾ ਦਰਜ ਕਥਤਿ ਸਾਜਿਸ਼ ਅਤੇ ਖੁਦਕੁਸ਼ੀ ਦੇ ਲਈ ਉਕਸਾਉਣ ਦੇ ਮਾਮਲੇ ਦੀ ਜਾਂਚ ਵੀਰਵਾਰ ਨੂੰ ਆਪਣੇ ਹੱਥਾਂ ਵਿੱਚ ਲੈ ਲਈ ਸੀ।
ਉਨ੍ਹਾਂ ਨੇ ਕਿਹਾ ਕਿ ਸੀਬੀਆਈ ਨਿਦੇਸ਼ਕ ਆਰ.ਕੇ ਸ਼ੁਕਲਾ ਨੇ ਦੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਅਤੇ ਅਗਸਤਾਵੇਸਟਲੈਂਡ ਵੀਵੀਆਈਪੀ ਹੈਲੀਕਾਪਟਰ ਮਾਮਲਿਆਂ ਦੀ ਜਾਂਚ ਕਰਨ ਵਾਲੇ ਖਾਸ ਜਾਂਚ ਦਲ ਨੂੰ ਇਸ ਮਾਮਲੇ ਦੀ ਜਾਂਚ ਦਿੱਤੀ ਗਈ ਹੈ।ਪੁਲਿਸ ਸੁਪਰਡੈੱਟ ਨੂ।ਪੁਰ ਪ੍ਰਸਾਦ ਦੇ ਲੀਡਰਸ਼ਿੱਪ ਵਾਲੀ ਟੀਮ ਦੇ ਵਾਧੇ ਦੀ ਨਿਗਰਾਣੀ ਖਾਸ ਆਈਪੀਐਮ ਅਧਿਕਾਰੀ ਡਿਪਟੀ ਇੰਸਪੈਕਟਰ ਜਨਰਲ ਗਗਨਦੀਪ ਗੰਭੀਰ ਅਤੇ ਜੁਆਇੰਟ ਨਿਦੇਸ਼ਕ ਮਨੋਜ ਸ਼ਸ਼ੀਧਰ ਕਰਨਗੇ। ਦੋਵੇਂ ਅਧਿਕਾਰੀ ਗੁਜਰਾਤ ਕੈਡਰ ਦੇ ਆਈਪੀਐਸ ਹਨ।
ਖਬਰਾਂ ਅਨੁਸਾਰ ਇਸ ਮਾਮਲੇ ਦੀ ਨਿਗਰਾਨੀ ਉੱਚੇ ਪੱਧਰ ਦੇ ਆਧਾਰ ਤੇ ਹੋਵੇਗੀ।ਇਸ ਮਾਮਲੇ ਵਿੱਚ ਮੁੰਬਈ ਪੁਲਿਸ ਦੁਆਰਾ ਹਾਦਸੇ ਨਾਲ ਮੌਤ ਏਡੀਆਰ ਰਿਪੋਰਟ ਦਰਜ ਕੀਤੀ ਗਈ ਹੈ।ਜਦੋਂ ਕਿ ਪਟਨਾ ਪੁਲਿਸ ਨੇ ਅਦਾਕਾਰ ਦੇ ਪਿਤਾ ਕੇ.ਕੇ.ਸਿੰਘ ਦੀ ਸ਼ਿਕਾਇਤ ਤੇ ਰਿਆ ਚਕਰਬਰਤੀ , ਉਨ੍ਹਾਂ ਦੇ ਮਾਤਾ-ਪਿਤਾ, ਉਨ੍ਹਾਂ ਦੇ ਭਰਾ ਸ਼ੌਵਿਕ , ਸੈਮਿਊਲ ਮਿਰਾਂਡਾ, ਸ਼ਰੂਤੀ ਮੋਦੀ ਅਤੇ ਕੁੱਝ ਅਣਜਾਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।