himansh trolled for neha wedding:ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਵਿਆਹ ਹੋਇਆ ਹੈ, ਪਰ ਇਹ ਵਿਆਹ ਨੇਹਾ ਦੇ ਐਕਸ ਬੁਆਏਫਰੈਂਡ ਲਈ ਮੁਸੀਬਤ ਬਣਦਾ ਜਾ ਰਿਹਾ ਹੈ । ਦਰਅਸਲ ਨੇਹਾ ਦੇ ਵਿਆਹ ਤੋਂ ਬਾਅਦ ਲੋਕ ਹਿਮਾਂਸ਼ ਕੋਹਲੀ ਨੂੰ ਲਗਾਤਾਰ ਟਰੋਲ ਕਰ ਰਹੇ ਹਨ । ਜਿਸ ਕਰਕੇ ਉਹ ਕਾਫੀ ਪਰੇਸ਼ਾਨੀ ਤੋਂ ਗੁਜ਼ਰ ਰਹੇ ਹਨ । ਹਿਮਾਂਸ਼ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਨੇਹਾ ਦਾ ਵਿਆਹ ਹੋ ਗਿਆ ਹੈ ਤੇ ਉਹ ਇਸ ਗੱਲ ਤੋਂ ਖੁਸ਼ ਵੀ ਹਨ ।ਇਸ ਬਾਰੇ ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦੇ ਹੋਏ ਹਿਮਾਂਸ਼ ਕੋਹਲੀ ਨੇ ਦੱਸਿਆ ਕਿ ‘ਮੈਂ ਇਸ ਤਰ੍ਹਾਂ ਦੇ ਮੀਮਸ, ਡਾਇਰੈਕਟ ਮੈਸੇਜ, ਕਮੈਂਟ ਅਤੋ ਪੋਸਟ ਨੂੰ ਇਗਨੋਰ ਕਰ ਰਿਹਾ ਹਾਂ । ਸੋਸ਼ਲ ਮੀਡੀਆ ੳਤੇ ਮੈਨੂੰ ਲੈ ਕੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ, ਜਿਨ੍ਹਾਂ ਨੇ ਮੇਰਾ ਮੂਡ ਖਰਾਬ ਕਰ ਦਿੱਤਾ । ਸੋਚੋ ਜਦੋਂ ਤੁਸੀਂ ਆਪਣੇ ਚੰਗੇ ਦਿਨਾਂ, ਖ਼ਾਸ ਪਲਾਂ, ਆਪਣੇ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਕੋਈ ਪੋਸਟ ਪਾਉਂਦੇ ਹੋ ਤਾਂ ਉਸ ਤੇ ਤੁਹਾਡੇ ਪਿਛਲੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਮੈਂਟ ਆਉਂਦੇ ਹਨ।
ਮੈਨੂੰ ਲੱਗਦਾ ਹੈ ਕਿ ਇਸ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ’। ਹਿਮਾਂਸ਼ ਨੇ ਕਿਹਾ ਕਿ ‘ਮੈਂ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਹਾਂ, ਜਿਹੜੇ ਕਮੈਂਟ ਕਰਦੇ ਹਨ, ਭਾਈ ਨੇਹਾ ਵਿਆਹ ਹੋ ਗਿਆ ਹੈ, ਇਹ ਮੈਨੂੰ ਵੀ ਪਤਾ ਹੈ । ਮੈਂ ਉਹਨਾਂ ਲਈ ਕਾਫੀ ਖੁਸ਼ ਹਾਂ ਤੇ ਖੁਦ ਲਈ ਵੀ । ਮੈਂ ਟ੍ਰੋਲਿੰਗ ਤੋਂ ਪਰੇਸ਼ਾਨ ਹੋ ਗਿਆ ਹਾਂ । ਪਰ ਫਿਰ ਵੀ ਜੇ ਲੋਕ ਟਰੋਲ ਕਰਨ ਵਿੱਚ ਰੂਚੀ ਰੱਖਦੇ ਹਨ ਤਾਂ ਘੱਟੋ ਘੱਟ ਵਰਤਮਾਨ ਦੀਆਂ ਚੀਜਾਂ ਨੂੰ ਲੈ ਕੇ ਗੱਲ ਕਰਨ’।
ਉੱਥੇ ਹੀ ਹਾਲ ਹੀ ਵਿੱਚ ਅਦਾਕਾਰ ਹਿਮਾਂਸ਼ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ । ਇਸ ਵੀਡੀਓ ਵਿੱਚ ਉਹ ਆਪਣੀ ਐਕਸ ਗਰਲ ਫ੍ਰੈਂਡ ਤੋਂ ਮਾਫੀ ਮੰਗਦੇ ਹੋਏ ਨਜ਼ਰ ਆ ਰਹੇ ਹਨ । ਨੇਹਾ ਨੇ ਹਾਲ ਹੀ ਵਿੱਚ ਰੋਹਨਪ੍ਰੀਤ ਨਾਲ ਵਿਆਹ ਕਰਵਾਇਆ ਹੈ ।ਜਦੋਂ ਕਿ ਹਿਮਾਂਸ਼ ਕੋਹਲੀ ਨੇ ਇਸ ਵੀਡੀਓ ਨੂੰ ਫੇਕ ਦੱਸਕੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਸੀ।ਹਿਮਾਂਸ਼ ਨੇ ਵੀਡੀਓ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਪਤਾ ਨਹੀਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਜਾਣ ਵਾਲੇ ਫੇਕ ਕੰਟੇਂਟ ਤੇ ਕਦੋਂ ਰੋਕ ਲੱਗੇਗੀ । ਕਿਰਪਾ ਕਰਕੇ ਜਾਗਰੂਕ ਹੋਵੋ ਤੇ ਇਸ ਤੇ ਰੋਕ ਲਗਾਓ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਕੱਕੜ ਤੇ ਹਿਮਾਂਸ਼ ਦਾ ਰਿਸ਼ਤਾ ਦੋ ਸਾਲ ਪਹਿਲਾਂ ਟੁੱਟ ਗਿਆ ਸੀ ਤੇ ਨੇਹਾ ਨੇ ਰੋਹਨਪ੍ਰੀਤ ਨਾਲ ਵਿਆਹ ਕਰ ਲਿਆ ਹੈ, ਤੇ ਉਹ ਦੁਬਈ ਵਿੱਚ ਹਨੀਮੂਨ ਮਨਾ ਰਹੀ ਹੈ । ਹਿਮਾਂਸ਼ ਕੋਹਲੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਸਾਲ 2014 ਵਿੱਚ ਫ਼ਿਲਮ ਯਾਰੀਆਂ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।