Hina sanitizer phone break : ਬਾਲੀਵੁਡ ਅਤੇ ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਲਾਕਡਾਊਨ ‘ਚ ਆਪਣੇ ਵਰਕਆਊਟ ਨੂੰ ਲੈ ਕੇ ਅਕਕਰ ਹੀ ਚਰਚਾ ‘ਚ ਬਣੀ ਰਹਿੰਦੀ ਹੈ। ਹਿਨਾ ਸੋਸ਼ਲ ਮੀਡੀਆ ‘ਤੇ ਵੀ ਵਰਕਆਊਟ ਦੀਆਂ ਕਾਫੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਫਿਟਨੈੱਸ ਕਾਰਨ ਹਿਨਾ ਖ਼ਾਨ ਨੂੰ ਕਾਫੀ ਲੋਕ ਪਸੰਦ ਕਰ ਰਹੇ ਹਨ।

ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਲੋਕਾਂ ਨੂੰ ਕੋਵਿਡ-19 ਨੂੰ ਲੈ ਕੇ ਜਾਗਰੂਕ ਕਰਨ ਵਾਲੀ ਅਦਾਕਾਰਾ ਨੇ ਸੈਨੇਟਾਇਜ਼ਰ ਨੂੰ ਲੈ ਕੇ ਇਕ ਵੱਡਾ ਖ਼ੁਲਾਸਾ ਕੀਤਾ ਹੈ। ਅਦਾਕਾਰਾ ਹਿਨਾ ਖਾਨ ਦਾ ਕਹਿਣਾ ਹੈ ਕਿ ਅਲਕੋਹਲ ਅਧਾਰਿਤ ਸੈਨੇਟਾਇਜ਼ਰ ਦਾ ਪ੍ਰਯੋਗ ਕਰਨਾ ਚੰਗਾ ਆਈਡਿਆ ਨਹੀਂ ਹੈ। ਇੰਸਟਾਗ੍ਰਾਮ ‘ਤੇ ਇਕ ਵੀਡੀਓ ਹਿਨਾ ਨੇ ਸ਼ੇਅਰ ਕਰਦੇ ਹੋਏ ਦੱਸਿਆ ਕਿ ਕਿਵੇਂ ਸੈਨੇਟਾਇਜ਼ਰ ਦੇ ਇਸਤੇਮਾਲ ਨਾਲ ਉਨ੍ਹਾਂ ਦੇ ਦੋਸਤ ਰਾਕੀ ਜੈਯਸਵਾਲ ਦਾ ਫੋਨ ਖ਼ਰਾਬ ਹੋ ਗਿਆ।

ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਭਰਾ ਅਤੇ ਰਾਕੀ ਦੇ ਨਾਲ ਬਾਹਰ ਨਵਾਂ ਫੋਨ ਖ਼ਰੀਦਣ ਲਈ ਜਾਣਾ ਪਿਆ। ਹਿਨਾ ਨੇ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ, ‘ਤਾਂ ਸਕਰੀਨ ਦੇ ਨਾਲ ਇਹ ਹੋਇਆ ਹਾਲ, ਕਿਨਾਰਿਆਂ ਤੋਂ ਸਕਰੀਨ ਪੂਰੀ ਤਰ੍ਹਾਂ ਖ਼ਰਾਬ ਹੋ ਗਈ। ਅਲਕੋਹਲ ਯੁਕਤ ਸੈਨੇਟਾਇਜ਼ਰ ਦਾ ਪ੍ਰਯੋਗ ਫੋਨ ‘ਤੇ ਨਾ ਕਰੋ।’ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਹ ਵੀਡੀਓ ਉਨ੍ਹਾਂ ਦੇ ਫੈਨਪੇਜ਼ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ।ਇਸ ਦੇ ਨਾਲ ਹੀ ਇੰਸਟਾਗ੍ਰਾਮ ਅਕਾਊਂਟ ‘ਤੇ ਰਾਕੀ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਗਈ ਹੈ, ਜਿਸ ‘ਚ ਰਾਕੀ ਆਪਣੇ ਨਵੇਂ ਫੋਨ ਦੇ ਨਾਲ ਦਿਖਾਈ ਦੇ ਰਹੇ ਹਨ।

ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ ‘ਆਪਣੇ ਸੈੱਲ ਫੋਨ ਨੂੰ ਗਰਮ ਪਾਣੀ ‘ਚ ਡੁਬੋ ਕੇ ਨੈਪਕਿਨ ਨਾਲ ਸਾਫ ਕਰੋ।’ ਸਮਝੇ ਰਾਕੀ ਜੈਯਸਵਾਲ। ਆਖ਼ਿਰਕਾਰ ਲੰਬੇ ਸਮੇਂ ਬਾਅਦ ਤੁਸੀਂ ਇਕ ਨਵਾਂ ਫੋਨ ਖ਼ਰੀਦਿਆ।ਹਿਨਾ ਖਾਨ ਟੀਵੀ ਦੀ ਕਾਫੀ ਮਸ਼ਹੂਰ ਅਦਾਕਾਰਾ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੇ ਵੀ ਸੀਰੀਅਲਸ ਵਿੱਚ ਕੰਮ ਕੀਤਾ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਅਦਾਕਾਰਾ ਦੀ ਫਿੱਟਨੈੱਸ ਦੇ ਲੋਕ ਕਾਇਲ ਹਨ। ਹਿਨਾ ਨੇ ਹਾਲ ਹੀ ‘ਚ ਬਾਲੀਵੁਡ ਦੀ ਫਿਲਮ ‘ਹੈਕਡ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਜਿਸ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ।






















