hindustani bhau mother passed away:ਇਨ੍ਹੀਂ ਦਿਨੀਂ ਬਿੱਗ ਬੌਸ 14 ਆਪਣੇ ਮੁਕਾਬਲੇਬਾਜ਼ਾਂ ਕਾਰਨ ਸੁਰਖੀਆਂ ਵਿੱਚ ਹੈ। ਪਰ ਬਿਗ ਬੌਸ ਦੇ ਸੀਜ਼ਨ 13 ਦੇ ਇੱਕ ਮੁਕਾਬਲੇਬਾਜ਼ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ, ਯੂ-ਟਿਊਬਰ ਹਿੰਦੁਸਤਾਨੀ ਭਾਊ ਉਰਫ ਵਿਕਾਸ ਪਾਠਕ, ਜੋ ਕਿ ਬਿੱਗ ਬੌਸ ਦੇ ਸੀਜ਼ਨ 13 ਦਾ ਹਿੱਸਾ ਸੀ, ਉਨ੍ਹਾਂ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਇਸ ਖ਼ਬਰ ਨਾਲ ਉਸਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।ਤੁਹਾਨੂੰ ਦੱਸ ਦੇਈਏ ਕਿ ਵਿਕਾਸ ਦੀ ਮਾਂ ਕੁਝ ਦਿਨਾਂ ਤੋਂ ਬਿਮਾਰ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਵਿਕਾਸ ਪਾਠਕ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੀ ਮਾਂ ਦੀ ਮਾੜੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ।ਵਿਕਾਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਆਪਣੀ ਮਾਂ ਦੇ ਮੱਥੇ ਨੂੰ ਚੁੰਮਦੇ ਹੋਏ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਉਸਨੇ ਕੈਪਸ਼ਨ ਵਿੱਚ ਲਿਖਿਆ, ‘ਕਿਰਪਾ ਕਰਕੇ ਮੇਰੀ ਮਾਂ ਲਈ ਪ੍ਰਾਰਥਨਾ ਕਰੋ ਕਿ ਉਹ ਜਲਦੀ ਠੀਕ ਹੋ ਜਾਵੇ।ਹਾਲਾਂਕਿ ਵਿਕਾਸ ਦਾ ਇਹ ਟਵਿੱਟਰ ਅਕਾਊਂਟ ਵੈਰੀਫਾਈਡ ਨਹੀਂ ਹੈ, ਪਰ ਉਸ ਦੇ ਕਈ ਵੀਡੀਓ ਇਸ ਅਕਾਊਂਟ ‘ਤੇ ਸ਼ੇਅਰ ਕੀਤੇ ਜਾ ਚੁੱਕੇ ਹਨ। ਦੱਸ ਦਈਏ ਕਿ ਵਿਕਾਸ ਆਪਣੀ ਮਾਂ ਦੇ ਬਹੁਤ ਨਜ਼ਦੀਕ ਸੀ, ਜਿਸ ਕਾਰਨ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਖਾਸ ਗੱਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਹਿੰਦੁਸਤਾਨੀ ਭਾਊ ਨੇ ਏਕਤਾ ਕਪੂਰ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਾਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ। ਉਸ ਨੇ ਇਲਜ਼ਾਮ ਲਾਇਆ ਕਿ ਏਕਤਾ ਨੇ ਆਪਣੀ ਅਲਟ ਬਾਲਾਜੀ ਵੈੱਬ ਸੀਰੀਜ਼ ਵਿਚ ਭਾਰਤੀ ਫੌਜ ਦਾ ਅਪਮਾਨ ਕੀਤਾ ਅਤੇ ਗਲਤ ਜਾਣਕਾਰੀ ਦਿੱਤੀ ਹੈ। ਇਸ ਨਾਲ ਸੋਸ਼ਲ ਮੀਡੀਆ ‘ਤੇ ਵੀ ਹੰਗਾਮਾ ਪੈਦਾ ਹੋ ਗਿਆ ਅਤੇ ਲੋਕਾਂ ਨੇ ਏਕਤਾ ਕਪੂਰ ਨੂੰ ਭਾਰਤੀ ਫੌਜ ਤੋਂ ਮੁਆਫੀ ਮੰਗਣ ਲਈ ਵੀ ਕਿਹਾ। ਇਸ ਤੋਂ ਬਾਅਦ ਏਕਤਾ ਨੇ ਉਸ ਦ੍ਰਿਸ਼ ਲਈ ਦੁੱਖ ਵੀ ਜ਼ਾਹਰ ਕੀਤਾ ਅਤੇ ਇਸਨੂੰ ਵੈੱਬ ਸੀਰੀਜ਼ ਤੋਂ ਹਟਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਹਿੰਦੁਸਤਾਨੀ ਭਾਊ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਹਰ ਮੁੱਦੇ ਤੇ ਉਹ ਆਪਣੀ ਬੇਬਾਕ ਰਾਇ ਰੱਖਦੇ ਨਜ਼ਰ ਆਉਂਦੇ ਹਨ।