isha ambani talk about his hubby nature:ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਦਾ ਵਿਆਹ ਪੀਰਾਮਲ ਗਰੁੱਪ ਦੇ ਮਾਲਕ ਆਨੰਦ ਪੀਰਮਾਲ ਦੇ ਨਾਲ 12 ਦਸੰਬਰ 2018 ਵਿੱਚ ਹੋਇਆ ਸੀ । ਇਸ ਵਿਆਹ 750 ਕਰੋੜ ਰੁਪਏ ਖਰਚ ਕੀਤੇ ਗਏ ਸਨ । ਵਿਆਹ ਤੋਂ ਕੁਝ ਸਮੇਂ ਬਾਅਦ ਈਸ਼ਾ ਨੇ ਇੱਕ ਮੈਗਜੀਨ ਨੂੰ ਦਿੱਤੀ ਇੰਟਰਵਿਊ ਵਿੱਚ ਆਪਣੇ ਪਤੀ ਦੇ ਕਈ ਰਾਜ ਖੋਲ੍ਹੇ ਸਨ ।ਇਸ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਵਿਆਹ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰ ਰਹੀ ਹੈ । ਈਸ਼ਾ ਨੇ ਕਿਹਾ ਕਿ ਉਹਨਾਂ ਦੋਹਾਂ ਦਾ ਸੁਭਾਅ ਇੱਕ ਦੂਜੇ ਤੋਂ ਬਿਲਕੁਲ ਵੱਖ ਹੈ । ਈਸ਼ਾ ਨੇ ਦੱਸਿਆ ਕਿ ਆਨੰਦ ਆਪਣਾ ਜ਼ਿਆਦਾ ਸਮਾਂ ਕੰਮ ਵਿੱਚ ਹੀ ਗੁਜ਼ਾਰਦੇ ਹਨ । ਉਹਨਾਂ ਨੂੰ ਪਾਰਟੀਆਂ ਵਿੱਚ ਸ਼ਾਮਿਲ ਹੋਣਾ ਪਸੰਦ ਨਹੀਂ ।
ਜਦੋਂ ਕਿ ਈਸ਼ਾ ਨੂੰ ਕੰਮ ਦੇ ਨਾਲ ਨਾਲ ਪਾਰਟੀਆਂ ਵਿੱਚ ਸ਼ਾਮਿਲ ਹੋਣਾ ਵੀ ਪਸੰਦ ਹੈ । ਸੁਭਾਅ ਵੱਖ ਹੋਣ ਤੇ ਬਾਵਜੂਦ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਦੋਹਾਂ ਨੂੰ ਪਸੰਦ ਹਨ । ਦੋਹਾਂ ਨੂੰ ਖਾਣਾ ਪੀਣਾ ਬਹੁਤ ਪਸੰਦ ਹੈ । ਕੁਝ ਖ਼ਾਸ ਖਾਣ ਲਈ ਦੋਵੇਂ ਬਾਹਰ ਜਾਂਦੇ ਹਨ । ਆਨੰਦ ਨੂੰ ਡਾਂਸ ਕਰਨਾ ਬਿਲਕੁਲ ਪਸੰਦ ਨਹੀਂ ਹੈ । ਪਰ ਵਿਆਹ ਵਿੱਚ ਈਸ਼ਾ ਲਈ ਆਨੰਦ ਨੇ ਡਾਂਸ ਕੀਤਾ ਸੀ । ਦੋਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਪਸੰਦ ਹੈ । ਆਨੰਦ ਈਸ਼ਾ ਨਾਲ ਇੱਕ ਦੋਸਤਾ ਵਾਂਗ ਵਰਤਾਅ ਕਰਦੇ ਹਨ । ਆਨੰਦ ਵਿੱਚ ਕੋਈ ਵੀ ਬੁਰੀ ਆਦਤ ਨਹੀਂ ਹੈ । ਆਨੰਦ ਪੀਰਾਮਲ ਜੋ ਕਿ ਈਸ਼ਾ ਅੰਬਾਨੀ ਦੇ ਪਤੀ ਹਨ , ਇਨ੍ਹਾਂ ਦੋਹਾਂ ਦਾ ਵਿਆਹ ਬੇਹੱਦ ਧੂਮਧਾਮ ਨਾਲ ਹੋਇਆ ਸੀ। ਪੀਰਾਮਲ ਗਰੁੱਪ ਦੇ ਬੇਟੇ ਆਨੰਦ ਨਾਲ ਦੇਸ਼ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੇ ਇਕਲੌਤੀ ਧੀ ਈਸ਼ਾ ਅੰਬਾਨੀ ਨਾਲ ਹੋਇਆ ਸੀ। ਇਸ ਵਿਆਹ ਤੇ ਕਈ ਸਿਤਾਰੇ ਤੇ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਕਈ ਹਾਲੀਵੁਡ ਦੇ ਨਾਲ ਨਾਲ ਬਾਲੀਵੁਡ ਸਿਤਾਰੇ ਨਜ਼ਰ ਆਏ। ਇਹ ਹੀ ਨਹੀਂ ਇਸ ਵਿਆਹ ਵਿੱਚ ਬਿਓਂਸ ਨੇ ਵੀ ਪਰਫਾਰਮ ਕੀਤਾ ਸੀ ਅਤੇ ਇਹ ਵਿਆਹ ਦੇਸ਼ ਹੀ ਨਹੀਂ ਦੁਨੀਆ ਦਾ ਸਭ ਤੋਂ ਮਹਿੰਗੇ ਵਿਆਹ ਵਿੱਚੋਂ ਇੱਕ ਸੀ ਅਤੇ ਇਸ ਦੀ ਲਗਾ ਕਰੀਬ 720 ਕਰੀਬ ਸੀ ਅਤੇ ਇਹ ਵਿਆਹ 12 ਦਸੰਬਰ 2018 ਨੂੰ ਹੋਇਆ ਸੀ।