ਸਿੱਖ ਭਾਈਚਾਰੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ‘ਚ ਭਲਕੇ ਅਦਾਕਾਰਾ ਕੰਗਣਾ ਰਣੌਤ ਪੁਲਿਸ ਥਾਣੇ ‘ਚ ਪੇਸ਼ ਹੋਵੇਗੀ। ਦੱਸ ਦੇਈਏ ਕਿ ਹਾਲ ਹੀ ਵਿੱਚ ਕੰਗਨਾ ਰਣੌਤ ਵੱਲੋਂ ਸਿੱਖ ਭਾਈਚਾਰੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਕੋਲ FIR ਦਰਜ ਕਰਵਾਈ ਗਈ ਸੀ।
ਇਸ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਕੰਗਣਾ ਨੂੰ 22 ਦਸੰਬਰ ਤੱਕ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਵੱਲੋਂ ਬੰਬੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਕੰਗਣਾ ਰਣੌਤ ਨੂੰ 25 ਜਨਵਰੀ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਗ੍ਰਿਫਤਾਰ ਨਹੀਂ ਕਰੇਗੀ, ਬਸ਼ਰਤੇ ਉਹ ਆਪਣੇ ਵੱਲੋਂ ਕੀਤੀਆਂ ਸਿੱਖ ਵਿਰੋਧੀ ਇੰਸਟਾਗ੍ਰਾਮ ਪੋਸਟਾਂ ਦੇ ਸਬੰਧ ਵਿੱਚ ਜਾਂਚ ਵਿੱਚ ਸਹਿਯੋਗ ਕਰਦੀ ਹੋਵੇ। ਇਸ ਮਾਮਲੇ ਵਿੱਚ ਕੰਗਣਾ ਰਣੌਤ ਨੇ ਹਾਈਕੋਰਟ ਨੂੰ ਕਿਹਾ ਸੀ ਕਿ ਉਹ 22 ਦਸੰਬਰ ਤੱਕ ਖਾਰ ਪੁਲਿਸ ਜਾ ਕੇ ਆਪਣਾ ਬਿਆਨ ਦਰਜ ਕਰਵਾਏਗੀ ।
ਇਹ ਵੀ ਪੜ੍ਹੋ : ਮਜੀਠੀਆ ਖਿਲਾਫ ਕਾਰਵਾਈ ਸਰਾਸਰ ਗ਼ਲਤ, ਬਿਨਾਂ ਗਵਾਹੀ ਤੇ ਸਬੂਤਾਂ ਤੋਂ ਕੀਤਾ ਪਰਚਾ ਦਰਜ : ਕੈਪਟਨ
ਚੰਦਰਪਾਲ ਵੱਲੋਂ ਦਾਇਰ ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਅਦਾਕਾਰਾ ਵਿਰੁੱਧ ਦੇਸ਼ ਭਰ ਵਿੱਚ ਦਾਇਰ ਸਾਰੀਆਂ ਐੱਫ. ਆਰ. ਆਈਜ਼. ਨੂੰ ਖਾਰ ਪੁਲਿਸ ਸਟੇਸ਼ਨ, ਮੁੰਬਈ ਵਿੱਚ ਤਬਦੀਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਜਦੋਂ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਤਾਂ ਅਦਾਕਾਰਾ ਵੱਲੋਂ ਸਿੱਖ ਭਾਈਚਾਰੇ ਖਿਲਾਫ਼ ਟਿੱਪਣੀ ਕੀਤੀ ਗਈ ਸੀ। ਜਿਸ ਕਾਰਨ ਕੰਗਣਾ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੰਗਣਾ ਵੱਲੋਂ ਆਜ਼ਾਦੀ ਘੁਲਾਟੀਆਂ ਬਾਰੇ ਵੀ ਨਫਰਤ ਭਰੀਆਂ ਪੋਸਟਾਂ ਪਾਈਆਂ ਗਈਆਂ ਸੀ। ਉਸ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਕੰਗਣਾ ਖਿਲਾਫ ਕਈ ਥਾਵਾਂ ‘ਤੇ ਐੱਫ. ਆਈ.ਆਰ. ਦਰਜ ਕਰਵਾ ਕੇ ਉਸ ਤੋਂ ਪਦਮ ਸ਼੍ਰੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: