ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਅੱਜ ਹਸਪਤਾਲ ਵਿੱਚ 16ਵਾਂ ਦਿਨ ਹੈ। 8 ਜਨਵਰੀ ਨੂੰ, ਉਨ੍ਹਾਂ ਨੂੰ ਕੋਰੋਨਾ ਪੌਜੇਟਿਵ ਆਉਣ ਅਤੇ ਨਿਮੋਨੀਆ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
92 ਸਾਲਾ ਲਤਾ ਮੰਗੇਸ਼ਕਰ ਦੀ ਉਮਰ ਅਤੇ ਸਿਹਤ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਆਈਸੀਯੂ (ICU) ਵਿੱਚ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ। ਲਤਾ ਮੰਗੇਸ਼ਕਰ ਦਾ ਇਲਾਜ ਕਰ ਰਹੇ ਡਾ.ਪ੍ਰਤੀਤ ਸਮਦਾਨੀ (Dr Pratit Samdani) ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ‘ਚ ਪਹਿਲਾਂ ਨਾਲੋਂ ਜ਼ਿਆਦਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਲਤਾ ਜੀ ਜਲਦੀ ਠੀਕ ਹੋ ਜਾਣ ਅਤੇ ਆਪਣੇ ਘਰ ਵਾਪਸ ਜਾ ਸਕਣ। ਡਾਕਟਰਾਂ ਦੀ ਟੀਮ ਵੱਲੋਂ ਲਤਾ ਮੰਗੇਸ਼ਕਰ ਦੀ ਸਿਹਤ ਸਬੰਧੀ ਅਪਡੇਟਸ ਲਗਾਤਾਰ ਦਿੱਤੇ ਜਾ ਰਹੇ ਹਨ ਪਰ ਪ੍ਰਸ਼ੰਸਕ ਲਤਾ ਮੰਗੇਸ਼ਕਰ ਦੀ ਸਿਹਤ ਨੂੰ ਲੈ ਕੇ ਕਈ ਅਫਵਾਹਾਂ ਫੈਲਾ ਰਹੇ ਹਨ।
ਅਜਿਹੇ ‘ਚ ਹੁਣ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਲਤਾ ਮੰਗੇਸ਼ਕਰ ਦੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲਾਓ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਅਫਵਾਹ ‘ਤੇ ਵਿਸ਼ਵਾਸ ਕਰੋ। ਉਨ੍ਹਾਂ ਦੀ ਸਿਹਤ ਵਿੱਚ ਪਹਿਲਾ ਨਾਲੋਂ ਕਾਫੀ ਸੁਧਾਰ ਹੈ ਤੇ ਜਲਦੀ ਹੀ ਉਹ ਘਰ ਵਾਪਿਸ ਆ ਜਾਣਗੇ । ਤੁਸੀਂ ਸਾਰੇ ਉਨ੍ਹਾਂ ਦੀ ਸਿਹਤ ਲਈ ਪ੍ਰਾਰਥਨਾ ਕਰੋ।
ਇਹ ਵੀ ਪੜ੍ਹੋ : NDRF ਦਾ ਟਵਿਟਰ ਅਕਾਊਂਟ ਹੋਇਆ ਹੈਕ, ਬਹਾਲੀ ਦੀਆਂ ਕੋਸ਼ਿਸ਼ਾਂ ਜਾਰੀ
ਪ੍ਰਸ਼ੰਸਕ ਅਤੇ ਬਾਲੀਵੁੱਡ ਸਿਤਾਰੇ ਕਰ ਰਹੇ ਨੇ ਪ੍ਰਾਰਥਨਾ – ਲਤਾ ਮੰਗੇਸ਼ਕਰ ਦੇ ਪ੍ਰਸ਼ੰਸਕ ਅਤੇ ਬਾਲੀਵੁੱਡ ਸਿਤਾਰੇ ਉਨ੍ਹਾਂ ਦੀ ਚੰਗੀ ਸਿਹਤ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ। ਉੱਥੇ ਹੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਲਤਾ ਮੰਗੇਸ਼ਕਰ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੇ ਹੋਏ ਟਵੀਟ ਕੀਤਾ ਅਤੇ ਲਿਖਿਆ, ‘ਸਤਿਕਾਰਯੋਗ ਲਤਾ ਮੰਗੇਸ਼ਕਰ ਜੀ, ਜਲਦੀ ਠੀਕ ਹੋ ਜਾਓ ਅਤੇ ਆਪਣੇ ਘਰ ਵਾਪਸ ਆਓ। ਪੂਰਾ ਦੇਸ਼ ਤੁਹਾਡੀ ਸਿਹਤ ਲਈ ਪ੍ਰਾਰਥਨਾ ਕਰ ਰਿਹਾ ਹੈ।”
ਵੀਡੀਓ ਲਈ ਕਲਿੱਕ ਕਰੋ -: