neha rohanpreet completed one month of marriage:ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨਾਲ ਜੁੜੀ ਹਰ ਚੀਜ ਸੋਸ਼ਲ ਮੀਡੀਆ ਉੱਤੇ ਵਾਇਰਲ ਰਹੀ ਹੈ। ਵਿਆਹ ਦੇ ਇੱਕ ਮਹੀਨ ਬਾਅਦ ਨੇਹਾ ਨੇ ਹਨੀਮੂਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਆਪਣੇ ਹਨੀਮੂਨ ਲਈ ਦੁਬਈ ਗਏ ਸਨ। ਅਜਿਹੀ ਸਥਿਤੀ ‘ਚ ਹਨੀਮੂਨ ਦੇ ਮਿੱਠੇ ਪਲਾਂ ਦੀ ਵੀਡੀਓ ਸਾਂਝੀ ਕਰਦਿਆਂ ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨੂੰ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ’ ਤੇ ਵਧਾਈ ਦਿੱਤੀ ਹੈ।ਵੀਡੀਓ ਵਿੱਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਇੱਕ ਦੂਜੇ ਨੂੰ ਚੁੰਮਦੇ ਹੋਏ, ਕੇਕ ਕੱਟਦੇ ਹੋਏ ਰੋਮਾਂਟਿਕ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦੇ ਹੋਏ ਨੇਹਾ ਲਿਖਦੀ ਹੈ, “ਅੱਜ ਸਾਡੇ ਵਿਆਹ ਨੂੰ ਇੱਕ ਮਹੀਨਾ ਹੋਇਆ ਹੈ। ਰੋਹਨਪ੍ਰੀਤ ਸਿੰਘ, ਮੈਂ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਇੰਨਾ ਖੁਸ਼ ਹੋ ਸਕਦੀ ਹਾਂ।
ਨੇਹੁਪ੍ਰੀਤ ਦੇ ਪ੍ਰਸ਼ੰਸਕਾਂ ਲਈ ਇਕ ਖ਼ਾਸ ਤੋਹਫਾ ਸਾਂਝਾ ਕਰ ਰਹੀ ਹਾਂ, ਵੇਖੋ। ” ਰੋਹਨਪ੍ਰੀਤ ਨੇ ਨੇਹਾ ਦੀ ਇਸ ਵੀਡੀਓ ‘ਤੇ ਕਮੈਂਟ ਕੀਤਾ ਹੈ ।ਉਹਨਾਂ ਨੇ ਲਿਖਿਆ ਹੈ “ਪਤਨੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਜ਼ਿੰਦਗੀ ਤੁਹਾਡੇ ਨਾਲ ਬਹੁਤ ਸੁੰਦਰ ਅਤੇ ਰੰਗੀਨ ਹੋ ਗਈ ਹੈ।” ਹਰ ਪਲ ਨੂੰ ਸੁੰਦਰ ਬਣਾਉਣ ਲਈ ਤੁਹਾਡਾ ਧੰਨਵਾਦ ਅਤੇ ਹਾਂ, ਮੈਂ ਸਭ ਤੋਂ ਵੱਡਾ ਧੰਨਵਾਦ ਤੁਹਾਡੇ ਪਰਿਵਾਰ ਦਾ ਕਰਨਾ ਚਾਹੁੰਦਾ ਹਾਂ, ਜਿਸਨੇ ਸਾਨੂੰ ਬਹੁਤ ਪਿਆਰ, ਸਤਿਕਾਰ ਅਤੇ ਦੁਆਵਾਂ ਦਿੱਤੀਆਂ। ”
ਬਾਲੀਵੁੱਡ ਦੀ ਬਾਕਮਾਲ ਦੀ ਗਾਇਕਾ ਨੇਹਾ ਕੱਕੜ ਜੋ ਕਿ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਰਹੀ ਹੈ। ਹਾਲ ਹੀ ‘ਚ ਨੇਹਾ ਕੱਕੜ ਨੇ ਵਿਆਹ ਦੇ ਇੱਕ ਮਹੀਨੇ ਪੂਰਾ ਹੋਣ ਮੌਕੇ ਉੱਤੇ ਪਿਆਰੀ ਜਿਹੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ ।ਇਸ ਵੀਡੀਓ ‘ਚ ਨੇਹਾ ਤੇ ਰੋਹਨ ਦੀ ਰੋਮਾਂਟਿਕ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ। ਦੋਵੇਂ ਜਾਣੇ ਕੇਕ ਕੱਟਦੇ ਹੋਏ ਵੀ ਨਜ਼ਰ ਆ ਰਹੇ ਨੇ । ਨੇਹਾ ਨੇ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਜਿਸ ਚ ਉਨ੍ਹਾਂ ਨੇ ਰੋਹਨ ਤੇ ਆਪਣੇ ਸੁਹਰੇ ਪਰਿਵਾਰ ਲਈ ਪਿਆਰ ਪ੍ਰਗਟ ਕੀਤਾ ਹੈ ।ਇਸ ਵੀਡੀਓ ਨੂੰ ਤਿੰਨ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਨਵੀਂ ਵਿਆਹੀ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ । ਉਧਰ ਰੋਹਨਪ੍ਰੀਤ ਸਿੰਘ ਨੇ ਵੀ ਨੇਹਾ ਦੇ ਲਈ ਰੋਮਾਂਟਿਕ ਪੋਸਟ ਪਾ ਕੇ ਵਿਸ਼ ਕੀਤਾ ਹੈ ।