Priyanka family call black : ਅਦਾਕਾਰਾ ਪ੍ਰਿਯੰਕਾ ਚੋਪੜਾ ਬਾਲੀਵੁਡ ਤੋਂ ਲੈ ਕੇ ਹਾਲੀਵੁਡ ਤੱਕ ਖੂਬ ਨਾਮ ਕਮਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪ੍ਰਿਯੰਕਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਇੱਕ ਵਾਰ ਫਿਰ ਪ੍ਰਿਯੰਕਾ ਹੈਡਲਾਇਨਸ ਦਾ ਹਿੱਸਾ ਬਣੀ ਹੋਈ ਹੈ। ਇੱਕ ਪ੍ਰਿਯੰਕਾ ਦਾ ਪੁਰਾਣਾ ਇੰਟਰਵਿਊ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਪਰਿਵਾਰ ਦੇ ਲੋਕ ਉਹਨਾਂ ਨੂੰ ਕਾਲੀ ਕਾਲੀ ਕਹਿਕੇ ਚਿੜਾਉਂਦੇ ਸਨ।
ਪ੍ਰਿਯੰਕਾ ਚੋਪੜਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਭਰਾ ਹਮੇਸ਼ਾ ਉਨ੍ਹਾਂ ਦੇ ਰੰਗ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ। ਉਨ੍ਹਾਂ ਨੂੰ ਕਾਲੀ ਕਾਲੀ ਕਹਿਕੇ ਚਿੜਾਉਂਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਜ਼ਨ ਗੋਰੇ ਰੰਗ ਦੇ ਸਨ, ਘਰ ਵਿੱਚ ਸਿਰਫ ਮੇਰਾ ਹੀ ਰੰਗ ਸਾਂਵਲਾ ਸੀ, ਮੇਰਾ ਰੰਗ ਮੇਰੇ ਪਾਪਾ ਉੱਤੇ ਸੀ। ਜਦੋਂ ਮੈਂ 13 ਸਾਲ ਦੀ ਸੀ ਤਾਂ ਮੈਂ ਫੇਅਰਨੈੱਸ ਕਰੀਮ ਨਾਲ ਆਪਣਾ ਰੰਗ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਦਾਕਾਰਾ ਨੇ ਅੱਗੇ ਦੱਸਿਆ, ਜਦੋਂ ਮੈਂ ਇੰਡਸਟਰੀ ਵਿੱਚ ਕਦਮ ਰੱਖਿਆ ਤਾਂ ਮੈਨੂੰ ਫੇਅਰਨੈੱਸ ਕਰੀਮ ਦੀਆਂ ਕਈ ਐਡਜ਼ ਮਿਲੀਆਂ।
ਮੈਂ ਲਗਭਗ ਸਾਲ ਭਰ ਅਜਿਹੀਆਂ ਐਡਜ਼ ਵਿੱਚ ਕੰਮ ਕੀਤਾ, ਫਿਰ ਮੈਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਸੁੰਦਰ ਵਿੱਖਦੀ ਹਾਂ। ਮੈਨੂੰ ਲੱਗਾ ਨਹੀਂ ਇਹ ਗਲਤ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਬੰਦ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਨੂੰ ਇਸ ਦੇ ਐਡ ਲਈ ਚੰਗੇ ਪੈਸੇ ਦੇਣ ਦੀ ਗੱਲ ਵੀ ਕਹੀ ਗਈ ਪਰ ਉਹ ਤਿਆਰ ਨਹੀਂ ਹੋਈ। ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖਰੀ ਵਾਰ ਫਿਲਮ ਦਿ ਸਕਾਈ ਇਜ ਪਿੰਕ ਵਿੱਚ ਵੇਖਿਆ ਗਿਆ ਸੀ। ਇਹ ਫਿਲਮ ਬਾਕਸ ਆਫਿਸ ਉੱਤੇ ਖਾਸ ਕਮਾਲ ਨਹੀਂ ਕਰ ਪਾਈ ਸੀ।
ਇਸ ਤੋਂ ਇਲਾਵਾ ਅਦਾਕਾਰਾ ਦੇ ਕੋਲ ਕਈ ਹਾਲੀਵੁਡ ਪ੍ਰੋਜੈਕਟਸ ਹਨ। ਇਨ੍ਹੀਂ ਦਿਨ੍ਹੀਂ ਅਦਾਕਾਰਾ ਲਾਕਡਾਊਨ ਵਿੱਚ ਫੈਮਿਲੀ ਨਾਲ ਕੁਆਲਿਟੀ ਟਾਇਮ ਸਪੈਂਡ ਕਰ ਰਹੀ ਹੈ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਪ੍ਰਿਯੰਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਪ੍ਰਿਯੰਕਾ ਇੱਕ ਇੰਟਰਨੈਸ਼ਨਲ ਅਦਾਕਾਰਾ ਬਣ ਚੁੱਕੀ ਹੈ। ਉਹ ਅਕਸਰ ਹੀ ਪਤੀ ਨਿਕ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸੇਅਰ ਕਰ ਲਾਈਮਲਾਈਟ ‘ਚ ਰਹਿੰਦੀ ਹੈ।