Raj Rajiv Kapoor fight Mandakini : ਪਿਛਲੇ ਦਹਾਕੇ ਦੀਆਂ ਫਿਲਮਾਂ ਤੇ ਉਹਨਾਂ ਦੇ ਗੀਤਾਂ ਨੂੰ ਅਜੇ ਤੱਕ ਲੋਕਾਂ ਤੋਂ ਪਿਆਰ ਮਿਲਦਾ ਹੈ। ਦਰਸ਼ਕਾਂ ਦੁਆਰਾ ਉਹਨਾਂ ਫਿਲਮਾਂ ਦੇ ਕਿਰਦਾਰਾਂ ਨੂੰ ਤੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। 1985 ਵਿੱਚ ਰਿਲੀਜ਼ ਹੋਈ ਫਿਲਮ ‘ਰਾਮ ਤੇਰੀ ਗੰਗਾ ਮੈਲੀ ਹੋ ਗਈ’ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਇਹ ਫਿਲਮ ਰਾਜ ਕਪੂਰ ਦੀ ਸੀ। ਇਸ ਫ਼ਿਲਮ ਵਿੱਚ ਉਹਨਾਂ ਦੇ ਤੀਜੇ ਬੇਟੇ ਰਾਜੀਵ ਕਪੂਰ ਨੂੰ ਕਾਸਟ ਕੀਤਾ ਗਿਆ ਸੀ।
ਦਸ ਦੇਈਏ ਕਿ ਅਦਾਕਾਰ ਰਾਜ ਕਪੂਰ ਆਪਣੇ ਬੇਟੇ ਦੀ ਅਦਾਕਾਰੀ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ ਤੇ ਉਹ ਕਿਸੇ ਹੋਰ ਅਦਾਕਾਰ ਨੂੰ ਇਸ ਫ਼ਿਲਮ ਲਈ ਕਾਸਟ ਕਰਨਾ ਚਾਹੁੰਦੇ ਸਨ ਪਰ ਆਪਣi ਪਤਨੀ ਦੇ ਜੋਰ ਪਾਉਣ ‘ਤੇ ਉਹਨਾਂ ਨੇ ਰਾਜੀਵ ਕਪੂਰ ਨੂੰ ਇਸ ਫ਼ਿਲਮ ਲਈ ਕਾਸਟ ਕੀਤਾ ਸੀ। ਇਸ ਫ਼ਿਲਮ ਲਈ ਬਿਲਕੁਲ ਨਵੀਂ ਕੁੜੀ ਮਦਾਕਨੀ ਨੂੰ ਲਿਆ ਗਿਆ, ਜਿਸ ਨੂੰ ਕਿ ਰਾਜ ਕਪੂਰ ਨੇ ਹੀ ਲੱਭਿਆ ਸੀ। ਰਾਜ ਕਪੂਰ ਨੇ ਹੀ ਇਸ ਨਵੀਂ ਕੁੜੀ ਦਾ ਨਾਂਅ ਮਦਾਕਨੀ ਰੱਖਿਆ ਸੀ।
ਗੱਲ ਕਰੀਏ ਕਹਾਣੀ ਦੀ ਤਾਂ ਰਾਜ ਕਪੂਰ ਨੇ ਫ਼ਿਲਮ ਦੀ ਕਹਾਣੀ ਨੂੰ ਮਦਾਕਨੀ ਦੇ ਇਰਦ ਗਿਰਦ ਹੀ ਰੱਖਿਆ ਸੀ ਤੇ ਉਹਨਾਂ ਦੇ ਕਿਰਦਾਰ ਨੂੰ ਕਾਫੀ ਮਹੱਤਵ ਵੀ ਦਿੱਤਾ ਸੀ । ਖ਼ਬਰਾਂ ਮੁਤਾਬਿਕ ਰਾਜ ਕਪੂਰ ਮਦਾਕਨੀ ਨੂੰ ਕੋਈ ਸੀਨ ਸਮਝਾਉਣ ਵਿੱਚ ਕਈ ਘੰਟੇ ਲਗਾਉਂਦੇ ਸਨ ਤੇ ਅਕਸਰ ਉਸ ਨਾਲ ਹੀ ਦੇਖੇ ਜਾਂਦੇ ਸਨ ਪਰ ਰਾਜੀਵ ਉਸ ਸਮੇਂ ਨੌਜਵਾਨ ਸਨ ਤੇ ਚਾਹੁੰਦੇ ਸਨ ਕਿ ਉਹ ਆਪਣੀ ਹੀਰੋਇਨ ਨਾਲ ਸਮਾਂ ਗੁਜਾਰਨ ਤੇ ਉਸ ਨੂੰ ਜਾਨਣ। ਸ਼ੂਟਿੰਗ ਦੇ ਦੌਰਾਨ ਰਾਜੀਵ ਨੇ ਮਦਾਕਨੀ ਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ, ਮਦਾਕਨੀ ਨੇ ਇਹ ਗੱਲ ਰਾਜ ਸਾਹਿਬ ਨੂੰ ਦੱਸ ਦਿੱਤੀ। ਰਾਜ ਕਪੂਰ ਨੇ ਪੂਰੀ ਯੁਨਿਟ ਦੇ ਸਾਹਮਣੇ ਰਾਜੀਵ ਨੂੰ ਝਿੜਕ ਦਿੱਤਾ ਤੇ ਮਦਾਕਨੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।
ਬਾਅਦ ‘ਚ ਫ਼ਿਲਮ ਰਿਲੀਜ਼ ਹੋਈ ਤੇ ਸੁਪਰਹਿੱਟ ਸਾਬਿਤ ਹੋਈ। ਫ਼ਿਲਮ ਹਿੱਟ ਹੋਣ ਦਾ ਪੂਰਾ ਕ੍ਰੈਡਿਟ ਮਦਾਕਨੀ ਤੇ ਰਾਜ ਕਪੂਰ ਨੂੰ ਮਿਲਿਆ। ਰਾਜੀਵ ਨੂੰ ਇਸ ਫ਼ਿਲਮ ਤੋਂ ਬਾਅਦ ਇੱਕ ਫ਼ਿਲਮ ਦਾ ਵੀ ਆਫ਼ਰ ਨਹੀਂ ਮਿਲਿਆ ਜਦ ਕਿ ਮਦਾਕਨੀ ਸਟਾਰ ਬਣ ਗਈ। ਇਸ ਤੋਂ ਬਾਅਦ ਰਾਜੀਵ ਕਪੂਰ ਤੇ ਰਾਜ ਕਪੂਰ ਦਾ ਸਟੂਡੀਓ ਵਿੱਚ ਝਗੜਾ ਹੋਇਆ ਤੇ ਬਾਪ ਬੇਟੇ ਦਾ ਇਹ ਝਗੜਾ ਹਰ ਇੱਕ ਨੇ ਦੇਖਿਆ। ਰਾਜੀਵ ਕਪੂਰ ਨੂੰ ਸਿਰਫ ਇੱਕ ਹੀ ਸ਼ਿਕਾਇਤ ਸੀ ਕਿ ਰਾਜ ਕਪੂਰ ਨੇ ਉਹਨਾਂ ਨੂੰ ਲੈ ਕੇ ਕੋਈ ਹੋਰ ਫ਼ਿਲਮ ਕਿਉਂ ਨਹੀਂ ਬਣਾਈ, ਉਸ ਨੂੰ ਅਸਿਸਟੈਂਟ ਬਣਾ ਕੇ ਕਿਉਂ ਰੱਖਿਆ। ਇਸ ਝਗੜੇ ਤੋਂ ਬਾਅਦ ਦੋਨਾਂ ਪਿਓ ਪੁੱਤ ‘ਚ ਕਾਫੀ ਸਮੇਂ ਤੱਕ ਗੱਲਬਾਤ ਨਹੀਂ ਹੋਈ।