ਸੋਮਵਾਰ ਨੂੰ ਅਪਰਨਾ ਠਾਕੁਰ ਨਾਂ ਦੀ ਔਰਤ ਨੇ ਦਾਅਵਾ ਕੀਤਾ ਸੀ ਕਿ ਭੋਜਪੁਰੀ ਸਟਾਰ ਅਤੇ ਗੋਰਖਪੁਰ ਤੋਂ ਭਾਜਪਾ ਉਮੀਦਵਾਰ ਰਵੀ ਕਿਸ਼ਨ ਉਸ ਦੀ ਬੇਟੀ ਦੇ ਪਿਤਾ ਹਨ। ਅਪਰਨਾ ਠਾਕੁਰ ਨੇ ਦੱਸਿਆ ਕਿ ਉਸ ਦੀ 25 ਸਾਲਾ ਬੇਟੀ ਸ਼ਿਨੋਵਾ ਰਵੀ ਕਿਸ਼ਨ ਦੀ ਬੇਟੀ ਹੈ। ਇਸ ਦਾਅਵੇ ਦੇ ਜਵਾਬ ‘ਚ ਅਭਿਨੇਤਾ ਦੀ ਪਤਨੀ ਪ੍ਰੀਤੀ ਸ਼ੁਕਲਾ ਨੇ ਅਪਰਨਾ ਅਤੇ ਉਸ ਦੀ ਬੇਟੀ ਖਿਲਾਫ ਪੁਲਸ ‘ਚ ਐੱਫ.ਆਈ.ਆਰ. ਦਰਜ ਕਰਵਾਈ ਹੈ।
ਆਪਣੀ ਐਫਆਈਆਰ ਵਿੱਚ ਪ੍ਰੀਤੀ ਸ਼ੁਕਲਾ ਨੇ ਔਰਤ ਅਤੇ ਉਸਦੀ ਧੀ ‘ਤੇ ਉਨ੍ਹਾਂ ਨੂੰ ਧਮਕੀਆਂ ਦੇਣ, ਝੂਠੇ ਦੋਸ਼ ਲਗਾਉਣ ਅਤੇ ਜ਼ਬਰਦਸਤੀ ਪੈਸੇ ਵਸੂਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਸ਼ਿਨੋਵਾ ਵੀ ਇੱਕ ਅਭਿਨੇਤਰੀ ਹੈ। ਉਹ ਫਿਲਮ ‘ਹਿਚਪਸ ਐਂਡ ਹੁੱਕਅਪਸ’ ‘ਚ ਨਜ਼ਰ ਆ ਚੁੱਕੀ ਹੈ। ਸ਼ਿਨੋਵਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਨਾਲ ਹੀ ਇਸ ਵਿਵਾਦ ਨੂੰ ਖਤਮ ਕਰਨ ਲਈ ਰਵੀ ਕਿਸ਼ਨ ਦਾ ਪੈਟਰਨਿਟੀ ਟੈਸਟ ਹੋਣਾ ਚਾਹੀਦਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਸ਼ਿਨੋਵਾ ਨੇ ਰਵੀ ਕਿਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘ਜੇਕਰ ਇਹ ਸੱਚ ਨਹੀਂ ਹੈ ਤਾਂ ਤੁਸੀਂ ਅੱਗੇ ਆ ਕੇ ਕਿਉਂ ਨਹੀਂ ਕਹਿ ਰਹੇ ਕਿ ਇਹ ਝੂਠ ਹੈ। ਮੈਂ ਸਿਰਫ਼ ਇਹੀ ਮੰਗ ਕਰ ਰਹੀ ਹਾਂ ਕਿ ਤੁਸੀਂ ਡੀਐਨਏ ਟੈਸਟ ਕਰਵਾਓ। ਤੁਸੀਂ ਚੁੱਪ ਹੋ ਅਤੇ ਕੁਝ ਵੀ ਜਵਾਬ ਨਹੀਂ ਦੇ ਰਹੇ। ਮੇਰੇ ਪੂਰੇ ਪਰਿਵਾਰ, ਇੱਕ ਵਕੀਲ ਅਤੇ ਇੱਥੋਂ ਤੱਕ ਕਿ ਇੱਕ ਪੱਤਰਕਾਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਉਹ ਵੀ ਝੂਠੇ ਇਲਜ਼ਾਮਾਂ ਨਾਲ ਕਿ ਅਸੀਂ ਤੁਹਾਡੇ ਕੋਲੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹਾਂ।