Rhea not appear Sushant funeral : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਇਡ ਕਰ ਆਪਣੀ ਜ਼ਿੰਦਗੀ ਦੀ ਡੋਰ ਕੱਟ ਲਈ। ਸੁਸ਼ਾਂਤ ਆਪਣੇ ਪਿੱਛੇ ਲੱਖਾਂ ਚਾਹੁਣ ਵਾਲਿਆਂ ਨੂੰ ਛੱਡ ਗਏ। ਅਦਾਕਾਰਾ ਦੇ ਦਿਹਾਂਤ ਨੂੰ ਚਾਹੇ 6 ਦਿਨ ਬੀਤ ਗਏ ਹਨ ਪਰ ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਯਾਦ ਕਰ ਰਹੇ ਹਨ। ਸੁਸ਼ਾਂਤ ਦੇ ਪਰਿਵਾਰ ਨੇ ਰਿਆ ਚੱਕਰਵਰਤੀ ਨੂੰ ਸੁਸ਼ਾਂਤ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ।
ਸੁਸ਼ਾਂਤ ਦੀਆਂ ਭੈਣਾਂ ਨੇ ਕਦੇ ਵੀ ਇੰਸਟਾਗ੍ਰਾਮ ‘ਤੇ ਸੁਸ਼ਾਂਤ ਦੀ ਗਰਲਫ੍ਰੈਂਡ ਰਿਆ ਚੱਕਰਵਰਤੀ ਨੂੰ ਫਾਲੋ ਨਹੀਂ ਕੀਤਾ। ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਆਪਣੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਨੂੰ ਭਾਰੀ ਸਦਮੇ ‘ਚ ਛੱਡ ਦਿੱਤਾ ਹੈ। ਸੁਸ਼ਾਂਤ ਦੀ ਮੌਤ 14 ਜੂਨ ਨੂੰ ਖੁਦਕੁਸ਼ੀ ਕਾਰਨ ਹੋਈ। 15 ਜੂਨ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਪਰਿਵਾਰ ਤੇ ਦੋਸਤਾਂ ਦੀ ਹਾਜ਼ਰੀ ‘ਚ ਕੀਤਾ ਗਿਆ।
ਰਿਆ ਸੁਸ਼ਾਂਤ ਨੂੰ ਦੇਖਣ ਲਈ ਕੂਪਰ ਹਸਪਤਾਲ ਗਈ ਸੀ, ਜਿਥੋਂ ਅੰਤਿਮ ਸੰਸਕਾਰ ਲਈ ਉਨ੍ਹਾਂ ਦੀ ਲਾਸ਼ ਨੂੰ ਲਿਜਾਇਆ ਜਾ ਰਿਹਾ ਸੀ ਪਰ ਉਸ ਨੂੰ ਮਨ੍ਹਾ ਕਰ ਦਿੱਤਾ ਗਿਆ, ਇਸ ਕਾਰਨ ਉਹ ਸ਼ਮਸ਼ਾਨਘਾਟ ਨਹੀਂ ਪਹੁੰਚੀ ਸੀ। ਪੁਲਿਸ ਨੇ ਸੁਸ਼ਾਂਤ ਦੀ ਕਥਿਤ ਗਰਲਫ੍ਰੈਂਡ ਰਿਆ ਚੱਕਰਵਰਤੀ ਤੋਂ ਵੀ ਪੁੱਛਗਿਛ ਵੀ ਕੀਤੀ। ਰਿਆ ਤੋਂ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਪੁੱਛਗਿਛ ਲਗਭਗ 11 ਘੰਟੇ ਤੱਕ ਚੱਲੀ ਹੈ। ਰਿਆ ਸਵੇਰੇ 11 ਵਜੇ ਥਾਣੇ ਪਹੁੰਚੀ ਸੀ ਅਤੇ ਰਾਤ ਨੂੰ 10 ਵਜੇ ਪੁਲਿਸ ਸਟੇਸ਼ਨ ਤੋਂ ਬਾਹਰ ਨਿਕਲੀ।
ਪੁਲਿਸ ਸੋਰਸ ਦੇ ਮੁਤਾਬਕ – ਪੁਲਿਸ ਅਧਿਕਾਰੀਆਂ ਨੇ ਰਿਆ ਤੋਂ ਇਸ ਦੌਰਾਨ ਸੁਸ਼ਾਂਤ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਪੁੱਛਗਿਛ ਕੀਤੀ ਸੀ। ਪਿਛਲੇ ਇੱਕ ਸਾਲ ਤੋਂ ਦੋਨਾਂ ਦੇ ਵਿੱਚ ਕਿਵੇਂ ਸੰਬੰਧ ਸਨ, ਨਿਜੀ ਜਿੰਦਗੀਆਂ ਨਾਲ ਜੁੜੀਆਂ ਗੱਲਾਂ, ਸੁਸ਼ਾਂਤ ਦੇ ਕਰੀਅਰ ਨਾਲ ਜੁੜੀਆਂ ਗੱਲਾਂ, ਸੁਸ਼ਾਂਤ ਦੇ ਬਾਕੀ ਇੰਡਸਟਰੀ ਦੇ ਲੋਕਾਂ ਨਾਲ ਕਿਵੇਂ ਸੰਬੰਧ ਸਨ? ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਰਿਆ ਚੱਕਰਵਰਤੀ ਦਾ ਸੁਸ਼ਾਂਤ ਦੇ ਪਰਿਵਾਰ ਦੇ ਨਾਲ ਇਕ ਤਣਾਅਪੂਰਨ ਸੰਬੰਧ ਸੀ। ਸੂਤਰਾਂ ਅਨੁਸਾਰ ਰਿਆ ਨੂੰ ਸੁਸ਼ਾਂਤ ਦੇ ਪਰਿਵਾਰ ਨੇ ਅੰਤਿਮ ਸੰਸਕਾਰ ‘ਚ ਸ਼ਾਮਲ ਨਾ ਹੋਣ ਲਈ ਕਿਹਾ ਸੀ। ਰਿਆ ਨੇ ਪੁਲਿਸ ਨੂੰ ਆਪਣੇ ਬਿਆਨ ‘ਚ ਵੀ ਦੱਸਿਆ ਕਿ ਸੁਸ਼ਾਂਤ ਦੇ ਪਰਿਵਾਰ ਦੇ ਨਾਲ ਉਸ ਦੇ ਸੰਬੰਧ ਵਧੀਆ ਨਹੀਂ ਸਨ।