SP balasubrahmanyam health deteriorates:ਭਾਰਤ ਦੇ ਲੀਜੈਂਡਰੀ ਸਿੰਗਰ ਐਸਪੀ ਬਾਲਾਸੁਬਰਮਣਿਅਮ ਦੀ ਤਬੀਅਤ ਕਈ ਦਿਨਾਂ ਨਾਜੁਕ ਬਣੀ ਹੋਈ ਹੈ।ਉਹ ਕੋਰੋਨਾ ਵਾਇਰਸ ਤੋਂ ਵੀ ਜੰਗ ਲੜ ਰਹੇ ਹਨ।ਪੰਜ ਅਗਸਤ ਤੋਂ ਹਸਪਤਾਲ ਵਿੱਚ ਐਡਮਿਟ ਐਸਪੀ ਦੀ ਸਥਿਤੀ ਵਿੱਚ ਸੁਧਾਰ ਦੇਖਿਆ ਜਾ ਰਿਹਾ ਸੀ ਪਰ ਅਚਾਨਕ ਉਨ੍ਹਾਂ ਦੀ ਸ਼ੁਕਰਵਾਰ ਨੂੰ ਫਿਰ ਉਨ੍ਹਾਂ ਦੀ ਤਬੀਅਤ ਖਰਾਬ ਹੋਈ ਅਤੇ ਉਨ੍ਹਾਂ ਨੂੰ ਆਈ ਸੀ ਯੂ ਵਿੱਚ ਸ਼ਿਫਟ ਕੀਤਾ ਗਿਆ ਹੈ।ਹਸਪਤਾਲ ਦੇ ਮੁਤਾਬਿਕ ਇੱਕ ਟੀਮ ਲਗਾਤਾਰ ਉਨ੍ਹਾਂ ਦੇ ਸਿਹਤ ਤੇ ਨਜ਼ਰ ਬਣਾਏ ਹੋਏ ਹਨ। ਬਾਲਾਸੁਬਰਮਣਿਅਮ ਦੀ ਹਾਲਤ ਨਾਜੁਕ ਹੋਣ ਦੀ ਖਬਰ ਸੁਣ ਕੇ ਬਾਲੀਵੁਡ, ਸਾਊਥ ਅਤੇ ਮਿਊਜਿਕ ਇੰਡਸਟਰੀ ਵਿੱਚ ਹਲਚਮ ਮਚ ਗਈ ਹੈ।ਮਿਊਜੀਸ਼ਿਅਨ ਏ ਆਰ ਰਹਿਮਾਨ ਤੋਂ ਲੈ ਕੇ ਕਈ ਹੋਰ ਵੀ ਉਨ੍ਹਾਂ ਦੀ ਸਲਾਮਤੀ ਅਤੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ। ਤਮਾਮ ਸਿਤਾਰਿਆਂ ਨੇ ਟਵੀਟ ਕਰ ਬਾਲਾਸੁਬਰਮਣਿਅਮ ਦੇ ਲਈ ਦੁਆ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਐਸਪੀ ਬਾਲਾਸੁਬਰਮਣਿਅਮ ਨੂੰ ਕੋਰੋਨਾ ਦੇ ਹਲਲੇ ਲੱਛਣ ਸਨ। ਉਨ੍ਹਾਂ ਦਾ ਜਦੋਂ ਕੋਰੋਨਾ ਟੈਸਟ ਕਰਵਾਇਆ ਗਿਆ , ਉਦੋਂ ਰਿਪੋਰਟ ਪਾਜੀਟਿਵ ਆਈ ਸੀ।ਸਿੰਗਰ ਦਾ ਇਲਾਜ ਹਸਪਤਾਲ ਵਿੱਚ ਚੰਗੀ ਤਰ੍ਹਾਂ ਚਲ ਰਿਹਾ ਸੀ। ਐਸਪੀ ਨੇ ਵੀ ਵੀਡੀਓ ਬਣਾ ਕੇ ਫੈਨਜ਼ ਨੂੰ ਚਿੰਤਾ ਨਾ ਕਰਨ ਦੇ ਲਈ ਕਿਹਾ ਸੀ। ਵੀਡੀਓ ਵਿੱਚ ਐਸਪੀ ਨੇ ਕਿਹਾ ਸੀ ਕਿ ਦੋ ਤਿੰਨ ਦਿਨਾਂ ਤੋਂ ਮੇਰੇ ਸੀਨੇ ਵਿੱਚ ਦਰਦ ਸੀ ,ਮੈਨੂੰ ਥੋੜਾ ਕਫ ਵੀ ਸੀ ਪਰ ਬਤੌਰ ਸਿੰਗਰ ਇਹ ਆਮ ਗੱਲ ਹੁੰਦੀ ਹੈ। ਮੈਨੂੰ ਥੋੜਾ ਬੁਖਾਰ ਵੀ ਸੀ।ਮੈਂ ਸੋਚਿਆ ਜਾ ਕੇ ਚੈੱਕ ਕਰਵਾ ਲਵਾਂ, ਉੱਥੇ ਮੈਨੂੰ ਪਤਾ ਚਲਿਆ ਕਿ ਮੈਨੂੰ ਕੋਰੋਨਾ ਦੇ ਹਲਕੇ ਲੱਛਣ ਹਨ।ਹਸਪਤਾਲ ਨੇ ਮੈਨੂੰ ਹੌਮ ਆਈਸੋਲੇਸ਼ਨ ਵਿੱਚ ਰਹਿਣ ਨੂੰ ਕਿਹਾ , ਪਰ ਮੈਂ ਹਸਪਤਾਲ ਵਿੱਚ ਭਰਤੀ ਹੋਣ ਦਾ ਫੈਸਲਾ ਲਿਆ, ਮੇਰਾ ਪਰਿਵਾਰ ਮੇਰੀ ਕਾਫੀ ਚਿੰਤਾ ਕਰ ਰਿਹਾ ਸੀ।
ਹਾਲਾਂਕਿ ਬਾਅਦ ਵਿੱਚ ਹਸਪਤਾਲ ਦੇ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਹਾਲਾਤ ਫਿਰ ਨਾਜੁਕ ਬਣ ਗਏ ਹਨ।ਉਹ ਇਸ ਸਮੇਂ ਲਾਈਫ ਸੁਪੋਰਟ ਤੇ ਹਨ। ਫਿਲਮ ਇੰਡਸਟਰੀ ਦੇ ਸਿਤਾਰਿਆਂ ਦੇ ਨਾਲ-ਨਾਲ ਫੈਨਜ਼ ਵੀ ਇਸ ਮਹਾਨ ਸਿੰਗਰ ਦੇ ਜਲਦ ਸਿਹਤ ਮੰਦ ਹੋਣ ਦੀ ਦੁਆ ਕਰ ਰਹੇ ਹਨ।ਹਰ ਕੋਈ ਫਿਰ ਇਸ ਸਿੰਗਰ ਜਲਦ ਠੀਕ ਹੋਣ ਅਤੇ ਸਿਹਤ ਮੰਦ ਹੁੰਦੇ ਦੇਖਣਾ ਚਾਹੁੰਦਾ ਹੈ।ਦੱਸ ਦੇਈਏ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਕੋਰੋਨਾ ਵਾਇਰਸ ਤੇ ਗੀਤ ਵੀ ਬਣਾਇਆ ਸੀ। ਉਨ੍ਹਾਂ ਨੇ ਇਸ ਗੀਤ ਦੇ ਜਰੀਏ ਸਾਰਿਆਂ ਦੇ ਵਿੱਚ ਇੱਕ ਜਾਗਰੂਕਤਾ ਅਭਿਆਨ ਚਲਾਇਆ ਸੀ।