Supreme court orders cbi investigation:ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ। ਜਿਸਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਸਾਂਤ ਸਿੰਘ ਰਾਜਪੂਤ ਦੇ ਚਾਹੁਣ ਵਾਲਿਆਂ ਦੇ ਪੱਖ ਵਿੱਚ ਦਿੱਤਾ ਹੈ ਅਤੇ ਸੀਬੀਆਈ ਜਾਂਚ ਨੂੰ ਹਾਂ ਕਰ ਦਿੱਤੀ ਹੈ। ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਇਹ ਮੰਨਿਆ ਕਿ ਮੁੰਬਈ ਪੁਲਿਸ ਨੇ ਇਸ ਕੇਸ ਵਿੱਚ ਜਾਂਚ ਨਹੀਂ ਕੀਤੀ ਹੈ ਬਲਕਿ ਕੇਵਲ ਇੰਨਕੁਵਾਰੀ ਕੀਤੀ ਹੈ।ਕੋਰਟ ਨੇ ਫੈਸਲਾ ਸੁਣਵਾਉਂਦੇ ਹੋਏ ਕਿਹਾ ਕਿ ਮੁੰਬਈ ਪੁਲਿਸ ਨੇ ਇਸ ਕੇਸ ਵਿੱਚ ਜਾਂ ਨਹੀਂ ਹੈ ਬਲਕਿ ਕੇਵਲ ਇਨਕੁਵਾਰੀ ਕੀਤੀ ਹੈ।ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਇਸ ਕੇਸ ਜੁੜੇ ਹਰ ਮਾਮਲੇ ਨੂੰ ਹੁਣ ਸੀਬੀਆਈ ਹੀ ਦੇਖੇਗੀ।
ਦੱਸ ਦੇਈਏ ਕਿ ਕੋਰਟ ਨੇ ਇਸ ਸੁਣਵਾਈ ਵਿੱਚ 35 ਪੰਨਿਆਂ ਦਾ ਜੱਜਮੈਂਟ ਦਿੱਤਾ ਹੈ ਅਤੇ ਪਟਨਾ ਵਿੱਚ ਦਰਜ ਐਫਆਈਆਰ ਨੂੰ ਸੁਪਰੀਮ ਕੋਰਟ ਨੇ ਸਹੀ ਪਾਇਆ ਹੈ। ਕੋਰਟ ਨੇ ਕਿਹਾ ਕਿ ਬਿਹਾਰ ਸਰਕਾਰ ਜਾਂਚ ਦੀ ਸਿਫਾਰਿਸ਼ਾ ਕਰਨ ਵਿੱਚ ਕਾਬਿਲ ਹੈ। ਪਟਨਾ ਕੋਰਟ ਦੀ ਐਫਆਈਆਰ ਨੂੰ ਕੋਰਟ ਨੇ ਸਹੀ ਪਾਇਆ ਹੈ। ਕੋਰਟ ਨੇ ਕਿਹਾ ਕਿ ਬਿਹਾਰ ਸਰਕਾਰ ਜਾਂਚ ਦੀ ਸਿਫਾਰਿਸ਼ ਕਰਨ ਵਿੱਚ ਕਾਬਿਲ ਹੈ , ਕੋਰਟ ਦਾ ਕਹਿਣਾ ਹੇ ਕਿ ਮੁੰਬਈ ਪੁਲਿਸ ਨੇ ਸੁਸ਼ਾਂਤ ਕੇਸ ਵਿੱਚ ਜਾਂਚ ਨਹੀਂ ਕੀਤੀ ਬਲਕਿ ਕੇਵਲ ਇਨਕੁਵਾਰੀ ਕੀਤੀ ਹੈ । ਆਖਿਰਕਾਰ ਸੁਪਰੀਮ ਕੋਰਟ ਨੇ ਇਹ ਮਾਮਲਾ ਪੂਰੀ ਤਰ੍ਹਾਂ ਤੋਂ ਸੀਬੀਆਈ ਨੂੰ ਸੌਂਪ ਦਿੱਤਾ ਹੈ। ਕੋਰਟ ਨੇ ਸਾਫ ਕਿਹਾ ਕਿ ਅੱਗੇ ਕਈ ਵੀ ਐਫਆਈਆਰ ਇਸ ਮਾਮਲੇ ਵਿੱਚ ਦਰਜ ਹੋਈ ਤਾਂ ਸੀਬੀਆਈ ਦੇਖੇਗੀ। ਇਸ ਫੈਸਲੇ ਤੋਂ ਬਾਅਦ ਸੁਸਾਂਤ ਦੀ ਭੈਣ ਸ਼ਵੇਤਾ ਕੀਰਤੀ ਸਿੰਘ ਨੇ ਟਵੀਟ ਕਰ ਆਪਣੀ ਖੁਸ਼ੀ ਜਾਹਿਰ ਕੀਤੀ ਹੈ ਅਤੇ ਲਿਖਿਆ ਕਿ ਫਾਈਨਲੀ ਸੁਸ਼ਾਂਤ ਕੇਸ ਦੀ ਸੀਬੀਆਈ ਕਰੇਗੀ ਜਾਂਚ। ਮਹਾਰਾਸ਼ਟਰ ਦੇ ਗ੍ਰਹਿਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਉਹ ਵੀ ਸੁਪਰੀਮ ਕੋਰਟ ਦੇ ਫੈਸਲੇ ਦੀ ਰਾਹ ਦੇਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਦਾ ਫੈਸਲਾ ਆ ਜਾਣ ਤੋਂ ਬਾਅਦ ਅਸੀਂ ਅੱਗੇ ਦੀ ਕਾਰਵਾਈ ਤੈਅ ਕਰਨਗੇ।
ਬਿਹਾਰ ਪੁਲਿਸ ਐਸੋਸਿਏਸ਼ਨ ਦੇ ਪ੍ਰਧਾਨ ਮ੍ਰਤਿਊਂਜੇਅ ਹੈ।ਕੁਮਾਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਸਾਰਿਆਂ ਨੂੰ ਸੁਪਰੀਮ ਕੋਰਟ ਤੋਂ ਇਨਸਾਫ ਦਾ ਇੰਤਜ਼ਾਰ ਹੈ। ਪੂਰਾ ਦੇਸ਼ ਜਾਣਦਾ ਹੈ ਕਿ ਮੁੰਬਈ ਪੁਲਿਸ ਨੇ ਇਸ ਕੇਸ ਦੇ ਪਿੱਛੇ ਕਿੰਨੀ ਮਿਹਨਤ ਕੀਤੀ ਹੈ।ਬਿਹਾਰ ਪੁਲਿਸ ਇਨਸਾਫ ਦੇ ਨਾਲ ਖੜਿਆ ਹੈ। ਕੋਰਟ ਦੇ ਇਸ ਫੈਸਲੇ ਤੋਂ ਪਹਿਲਾਂ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਸੋਸ਼ਲ ਮੀਡੀਆ ਤੇ ਪੋਸਟ ਕਰ ਭਗਵਾਨ ਤੋਂ ਦੁਆ ਕੀਤੀ। ਸ਼ਵੇਤਾ ਨੇ ਮਹਾਭਾਰਤ ਦੀ ਇੱਕ ਤਸਵੀਰ ਪੋਸਟ ਕਰ ਲਿਖਿਆ ਹੈ ਕਿ ਭਗਵਾਨ ਸਾਡੇ ਨਾਲ ਹੈ।ਸ਼ਵੇਤਾ ਨੇ ਮਹਾਭਾਰਤ ਦੀ ਉਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਜਿਸ ਵਿੱਚ ਰੱਖ ਭਗਵਾਨ ਸ਼੍ਰੀਕਿਸ਼ਣ ਚਲਾ ਰਹੇ ਹਨ ਅਤੇ ਅਰਜੁਨ ਆਪਣੇ ਧਨੁਸ਼ ਦੀ ਕਮਾਲ ਸੰਭਾਲੇ ਹਨ। ਸ਼ਵੇਤਾ ਨੇ ਪੋਸਟ ਕਰ ਲਿਖਿਆ ‘ ਸਾਨੂੰ ਹਨੇਰੇ ਤੋਂ ਰੌਸ਼ਨੀ ਦੇ ਵੱਲ ਲੈ ਜਾਓ, ਸ਼ਰਨਾਗਤ।।