Sushant conversation servant : ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਉੱਤੇ ਹੁਣ ਸੁਸ਼ਾਂਤ ਦੇ ਪਟਨਾ ਵਾਲੀ ਘਰ ਦੀ ਨੌਕਰਾਨੀ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਰਾਜਧਾਨੀ ਪਟਨਾ ਵਿੱਚ ਰਾਜੀਵ ਨਗਰ ਸਥਿਤ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਉੱਤੇ ਕੰਮ ਕਰਨ ਵਾਲੀ ਇੱਕ ਔਰਤ ਲਕਸ਼ਮੀ ਦੇਵੀ ਨੇ ਵੱਡਾ ਖੁਲਾਸਾ ਕੀਤਾ ਹੈ। ਲਕਸ਼ਮੀ ਨੇ ਮੀਡੀਆ ਨੂੰ ਦੱਸਿਆ ਕਿ ਮੌਤ ਤੋਂ ਤਿੰਨ ਦਿਨ ਪਹਿਲਾਂ ਸੁਸ਼ਾਂਤ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਫ਼ੋਨ ਉੱਤੇ ਹੋਈ ਗੱਲਬਾਤ ਵਿੱਚ ਸੁਸ਼ਾਂਤ ਨੇ ਨੌਕਰਾਨੀ ਨੂੰ ਕਿਹਾ ਸੀ ਕਿ ਮੇਰੇ ਪਿਤਾ ਦਾ ਖਿਆਲ ਰੱਖਣਾ ਅਤੇ ਪਹਿਲਾਂ ਤੋਂ ਜ਼ਿਆਦਾ ਖਿਆਲ ਰੱਖਣਾ।
ਕੋਰੋਨਾ ਵਾਇਰਸ ਦੇ ਇਸ ਸਮੇਂ ਵਿੱਚ ਮੇਰੇ ਪਿਤਾ ਦਾ ਬਹੁਤ ਜ਼ਿਆਦਾ ਖਿਆਲ ਰੱਖਣਾ।’ ਇਸ ਦੇ ਨਾਲ ਹੀ ਸੁਸ਼ਾਂਤ ਨੇ ਆਪਣੇ ਪਿਤਾ ਨਾਲ ਗੱਲ ਕਰਕੇ ਉਨ੍ਹਾਂ ਨੂੰ ਕੋਰੋਨਾ ਦੇ ਇਸ ਸਮੇਂ ਵਿੱਚ ਘਰ ਤੋਂ ਬਾਹਰ ਨਾ ਨਿਕਲਣ ਲਈ ਬੋਲਿਆ ਸੀ। ਲਕਸ਼ਮੀ ਨੇ ਇਹ ਵੀ ਦੱਸਿਆ ਕਿ ਮੌਤ ਤੋਂ ਪਹਿਲਾਂ ਸੁਸ਼ਾਂਤ ਅਤੇ ਉਨ੍ਹਾਂ ਦੇ ਪਿਤਾ ਦੇ ਵਿੱਚ ਗੱਲਬਾਤ ਹੋਈ ਸੀ। ਅਜਿਹੇ ਵਿੱਚ ਪਿਤਾ ਦੇ ਅਤੇ ਨੌਕਰਾਨੀ ਲਕਸ਼ਮੀ ਵਿੱਚੋਂ ਕਿਸੇ ਨੂੰ ਇਸ ਗੱਲ ਦਾ ਅੰਦਾਜਾ ਨਹੀਂ ਸੀ ਕਿ ਇਹ ਸੁਸ਼ਾਂਤ ਦੀਆਂ ਉਨ੍ਹਾਂ ਨਾਲ ਆਖਰੀ ਕਾਲਸ ਹੋਣਗੀਆਂ।
ਸੁਸ਼ਾਂਤ ਦੇ ਇਸ ਕਦਮ ਨਾਲ ਉਨ੍ਹਾਂ ਦੇ ਪਿਤਾ ਨੂੰ ਗਹਿਰਾ ਝਟਕਾ ਲੱਗਾ ਹੈ। ਉਹ ਇਸ ਸਦਮੇ ਤੋਂ ਉੱਭਰ ਨਹੀਂ ਪਾ ਰਹੇ ਹਨ। ਸੁਸ਼ਾਂਤ ਚਾਰ ਭੈਣਾਂ ਵਿੱਚ ਇਕਲੌਤੇ ਭਰਾ ਸਨ। ਉਨ੍ਹਾਂ ਦੀ ਮਾਂ ਅਤੇ ਭੈਣ ਤੋਂ ਬਾਅਦ ਹੁਣ ਸੁਸ਼ਾਂਤ ਦੇ ਚਲੇ ਜਾਣ ਕਾਰਨ ਉਨ੍ਹਾਂ ਦੇ ਪਿਤਾ ਬਿਲਕੁੱਲ ਟੁੱਟ ਗਏ ਹਨ। ਐਤਵਾਰ ਨੂੰ ਅਚਾਨਕ ਮੌਤ ਤੋਂ ਬਾਅਦ ਕਈ ਸਾਰੇ ਸਵਾਲ ਅੱਜ ਉਠ ਰਹੇ ਹਨ। ਬਾਲੀਵੁਡ ਇੰਡਸਟਰੀ ਤੋਂ ਲੈ ਕੇ ਉਨ੍ਹਾਂ ਦੇ ਰਿਲੇਸ਼ਨਸ਼ਿਪ ਤੱਕ, ਹਰ ਪਹਿਲੂ ਨੂੰ ਲੋਕ ਇੱਕ ਦੂਜੇ ਨਾਲ ਜੋੜਕੇ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਜੁੱਟੇ ਹੋਏ ਹਨ।
ਸੁਸ਼ਾਂਤ ਦੀ ਭੈਣ ਨੀਤੂ ਅਤੇ ਉਨ੍ਹਾਂ ਦੀ ਬਹੁਤ ਕਰੀਬੀ ਦੋਸਤ ਫਿਲਮ ਅਦਾਕਾਰਾ ਰਿਆ ਚੱਕਰਵਰਤੀ ਨਾਲ ਪੁਲਿਸ ਇਸ ਮਾਮਲੇ ਵਿੱਚ ਗੱਲ ਕਰ ਰਹੀ ਹੈ। ਸੁਸ਼ਾਂਤ ਨੇ ਬਿਹਾਰ ਦੇ ਇੱਕ ਛੋਟੀ ਜਿਹੀ ਜਗ੍ਹਾ ਤੋਂ ਨਿਕਲ ਕੇ ਮਾਇਆਨਗਰੀ ਮੁੰਬਈ ਤੱਕ ਇੱਕ ਸੋਨੇ-ਰੰਗਾ ਸਫਰ ਤੈਅ ਕੀਤਾ। ਜਿਸ ਨੇ ਆਪਣੇ ਬਲਬੂਤੇ ਛੋਟੇ ਪਰਦੇ ਅਤੇ ਸਿਨੇਮਾ ਹਾਲ ਵਿੱਚ ਧਮਾਲ ਮਚਾ ਦਿੱਤਾ। ਆਖ਼ਿਰਕਾਰ ਅਜਿਹੀ ਕਿਹੜੀ ਮੁਸ਼ਕਿਲ ਉਸ ਦੇ ਸਾਹਮਣੇ ਆ ਗਈ। ਜਿਸ ਨੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ। ਸੁਸ਼ਾਂਤ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਇੰਝ ਹੀ ਹਜਾਰਾਂ ਸਵਾਲ ਉਹ ਆਪਣੇ ਪਿੱਛੇ ਛੱਡ ਗਏ। ਮੁੰਬਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।