Sushant funeral live : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਅੱਜ ਮੁੰਬਈ ਵਿੱਚ ਆਖਰੀ ਵਿਦਾਈ ਦਿੱਤੀ ਗਈ। ਵਿਲੇ ਪਾਰਲੇ ਦੇ ਸੇਵੇ ਸਮਾਜ ਘਾਟ ਉੱਤੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸੁਸ਼ਾਂਤ ਦੇ ਪਿਤਾ, ਚਚੇਰੇ ਭਰਾ ਅਤੇ ਤਿੰਨ ਭੈਣਾਂ ਮੌਜੂਦ ਸਨ।
ਸੁਸ਼ਾਂਤ ਨੂੰ ਕਈ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਆਪਣੇ ਘਰ ਵਿੱਚ ਫ਼ਾਂਸੀ ਲਗਾਕੇ ਖੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਵਿੱਚ ਆਤਮਹੱਤਿਆ ਦੀ ਪੁਸ਼ਟੀ ਹੋਈ ਸੀ।
ਡਾਕਟਰਾਂ ਨੇ ਉਨ੍ਹਾਂ ਦੇ ਵਾਇਟਲ ਆਰਗਨਸ ਨੂੰ ਅੱਗੇ ਜਾਂਚ ਲਈ ਜੇਜੇ ਹਸਪਤਾਲ ਭੇਜਿਆ ਹੈ, ਜਿੱਥੇ ਸਰੀਰ ਵਿੱਚ ਕਿਸੇ ਤਰ੍ਹਾਂ ਦੇ ਡਰੱਗਸ ਜਾਂ ਜਹਿਰ ਦੀ ਹਾਜ਼ਰੀ ਦਾ ਪਤਾ ਲਗਾਇਆ ਜਾਵੇਗਾ। ਮੁੰਬਈ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੰਤਮ ਸੰਸਕਾਰ ਸ਼ੁਰੂ ਹੋ ਗਿਆ ਹੈ।
ਪਵਨ ਹੰਸ ਘਾਟ ਉੱਤੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਥੋੜ੍ਹੀ ਦੇਰ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਮੁੰਬਈ ਵਿੱਚ ਫਿਲਹਾਲ ਮੀਂਹ ਪੈ ਰਿਹਾ ਹੈ। ਸੁਸ਼ਾਂਤ ਦੇ ਵੱਡੀ ਗਿਣਤੀ ਵਿੱਚ ਫੈਨਜ਼ ਆਪਣੇ ਚਹੇਤੇ ਸਿਤਾਰੇ ਦੇ ਅੰਤਮ ਦਰਸ਼ਨ ਲਈ ਇਕੱਠੇ ਹੋਏ ਹਨ।
ਸੁਸ਼ਾਂਤ ਸਿੰਘ ਰਾਜਪੂਤ ਦਾ ਪਾਰਥਿਵ ਸਰੀਰ ਪਵਨ ਹੰਸ ਘਾਟ ਉੱਤੇ ਪਹੁੰਚ ਗਿਆ ਹੈ। ਦਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਅੰਤਮ ਸੰਸਕਾਰ ਤੋਂ ਠੀਕ ਪਹਿਲਾਂ ਇੱਕ ਖਾਸ ਪੂਜਾ ਕਰਾਈ ਜਾਵੇਗੀ, ਜਿਸ ਨੂੰ ਪੰਚਕ ਪੂਜਾ ਕਿਹਾ ਜਾਂਦਾ ਹੈ।
ਗਰੁੜ ਪੁਰਾਣ ਦੇ ਮੁਤਾਬਕ ਜੇਕਰ ਕਿਸੇ ਪੰਚਕ ਵਿੱਚ ਕਿਸੇ ਦੀ ਮੌਤ ਜੋ ਜਾਵੇ ਤਾਂ ਉਸ ਦੇ ਨਾਲ ਇਹ ਬਿਪਤਾ ਉਸ ਦੇ ਪਰਿਵਾਰ ਦੇ ਪੰਜ ਲੋਕਾਂ ਉੱਤੇ ਵੀ ਆਉਂਦੀ ਹੈ। ਸੁਸ਼ਾਂਤ ਦੇ ਪਰਿਵਾਰ ਦੇ ਨਜਦੀਕੀ ਜੋਤਿਸ਼ ਨੇ ਪਰਿਵਾਰ ਨੂੰ ਦੱਸਿਆ ਹੈ ਕਿ ਸੁਸ਼ਾਂਤ ਸਿੰਘ ਦੀ ਮੌਤ ਪੰਚਕ ਵਿੱਚ ਹੋਈ ਹੈ।
ਹਾੜ੍ਹ ਮਹੀਨੇ ਦੇ ਪੰਚਕ ਦੀ ਸ਼ੁਰੂਆਤ 11 ਜੂਨ ਤੋਂ ਹੋਈ ਹੈ ਅਤੇ ਇਹ 16 ਜੂਨ ਤੱਕ ਰਹੇਗੀ। ਪੰਚਕ ਪੰਜ ਪ੍ਰਕਾਰ ਦੇ ਹੁੰਦੇ ਹਨ : ਰੋਗ ਪੰਚਕ , ਰਾਜ ਪੰਚਕ , ਅੱਗ ਪੰਚਕ , ਮੌਤ ਪੰਚਕ ਅਤੇ ਚੋਰ ਪੰਚਕ। ਲਾਕਡਾਊਨ ਵਿੱਚ ਵੀ ਸੁਸ਼ਾਂਤ ਕੰਪਿਊਟਰ ਗੇੰਮਸ ਦੀ ਕੋਡਿੰਗ ਸਿੱਖ ਰਹੇ ਸਨ। ਵੈਸੇ ਤਾਂ ਸੁਸ਼ਾਂਤ ਦੀ ਜਿੰਦਗੀ ਵੀ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ।