ਪਹਿਲੇ ਹੀ ਦਿਨ ‘ਕੈਰੀ ਆਨ ਜੱਟਾ 3′ ਨੂੰ ਪੰਜਾਬੀ ਫਿਲਮਾਂ ਦੇ ਇਤਿਹਾਸ ‘ਚ ਸਭ ਤੋਂ ਵੱਡੀ ਓਪਨਿੰਗ ਮਿਲੀ। ਇਸ ਤੋਂ ਪਹਿਲਾਂ ਜਿੱਥੇ ਕੋਈ ਵੀ ਭਾਰਤੀ ਪੰਜਾਬੀ ਫਿਲਮ ਇਕ ਦਿਨ ‘ਚ 3 ਕਰੋੜ ਰੁਪਏ ਦੀ ਕਮਾਈ ਵੀ ਨਹੀਂ ਕਰ ਸਕੀ ਸੀ, ਉਥੇ ਗਿੱਪੀ ਦੀ ਫਿਲਮ ਨੇ ਪਹਿਲੇ ਹੀ ਦਿਨ 4.55 ਕਰੋੜ ਰੁਪਏ ਦਾ ਨੈੱਟ ਇੰਡੀਆ ਕਲੈਕਸ਼ਨ ਕਰਕੇ ਰਿਕਾਰਡ ਬਣਾਇਆ ਸੀ।
ਵੀਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ‘ਕੈਰੀ ਆਨ ਜੱਟਾ’ ਉਸ ਮੋੜ ‘ਤੇ ਹੈ ਜਿੱਥੋਂ ਇਹ ਇੰਡਸਟਰੀ ਦੇ ਸਾਰੇ ਰਿਕਾਰਡ ਤੋੜਨ ਜਾ ਰਹੀ ਹੈ। ਗਿੱਪੀ ਗਰੇਵਾਲ ਸਟਾਰਰ ‘ਕੈਰੀ ਆਨ ਜੱਟਾ’ ਫਰੈਂਚਾਇਜ਼ੀ ਨੂੰ ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਸਫਲ ਫਿਲਮ ਸੀਰੀਜ਼ ਕਿਹਾ ਜਾ ਸਕਦਾ ਹੈ। ਇਸ ਦੀਆਂ ਪਹਿਲੀਆਂ ਅਤੇ ਦੂਜੀਆਂ ਫ਼ਿਲਮਾਂ ਵੀ ਪੰਜਾਬੀ ਇੰਡਸਟਰੀ ਲਈ ਵੱਡੀਆਂ ਫ਼ਿਲਮਾਂ ਸਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਬਾਕਸ ਆਫਿਸ ਦੀਆਂ ਰਿਪੋਰਟਾਂ ਦਾ ਅੰਦਾਜ਼ਾ ਦੱਸ ਰਿਹਾ ਹੈ ਕਿ ਸ਼ਨੀਵਾਰ ਨੂੰ 5.10 ਕਰੋੜ ਦੀ ਕਮਾਈ ਕਰਨ ਵਾਲੀ ਇਸ ਫਿਲਮ ਨੇ ਐਤਵਾਰ ਨੂੰ ਫਿਰ ਤੋਂ ਕਾਫੀ ਕਮਾਈ ਕੀਤੀ। ਫਿਲਮ ਨੇ ਚੌਥੇ ਦਿਨ ਕਰੀਬ 6 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਯਾਨੀ ਕਿ ਫਾਈਨਲ ਕਲੈਕਸ਼ਨ ਤੋਂ ਬਾਅਦ ‘ਕੈਰੀ ਆਨ ਜੱਟਾ 3’ ਦਾ ਓਪਨਿੰਗ ਵੀਕੈਂਡ ਕਲੈਕਸ਼ਨ 20 ਕਰੋੜ ਰੁਪਏ ਦੇ ਬਹੁਤ ਨੇੜੇ ਪਹੁੰਚਣ ਵਾਲਾ ਹੈ।