Charli D’Amelio Tik Tok: ਅਮਰੀਕਾ ਦੀ 16 ਸਾਲਾ ਡਾਂਸਰ ਚਾਰਲੀ ਡੀਅਮੇਲੀਓ, ਦੁਨੀਆ ਦਾ ਸਭ ਤੋਂ ਵੱਧ ਚਰਚਿਤ ਟਿੱਕ-ਟਾਕ ਸਟਾਰ ਹੈ, ਉਸ ਦੇ ਪਰਿਵਾਰ ਦੇ ਯੂਟਿਉਬ ਚੈਨਲ ‘ਤੇ ਪੋਸਟ ਕੀਤੀ ਇਕ ਵੀਡੀਓ ਲਈ ਅਲੋਚਨਾ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੇ 10 ਲੱਖ ਫਾਲੋਅਰਾਂ ਨੂੰ ਗੁਆ ਦਿੱਤਾ। ਵੀਡੀਓ ਵਿਚ, ਉਹ 100 ਮਿਲੀਅਨ ਫਾਲੋਅਰ ਨਾ ਕਰ ਪਾਉਣ ਦੀ ਸ਼ਿਕਾਇਤ ਕਰ ਰਹੀ ਹੈ। ਲੋਕਾਂ ਨੇ ਉਸਨੂੰ ਟਿੱਪਣੀਆਂ ਵਿਚ ‘ਅਹਿਸਾਨ ਫ਼ਰਮੋਸ਼’ ਕਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਵਿਚ ਮੋਦੀ ਸਰਕਾਰ ਨੇ ਚੀਨੀ ਐਪ ਟਿਕ-ਟਾਕ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਹੈ। ਜਿਸ ਕਾਰਨ ਭਾਰਤ ‘ਚ ਕਿਸੇ ਵੀ ਨਵੇਂ ਮੋਬਾਇਲ ਇਹ ਐਪ ਡਾਊਨਲੋਡਨ ਕਰਨ ਲਈ ਇਹ ਉਪਲਬਧ ਨਹੀਂ ਹੋਵੇਗੀ।
ਬੀਤੇ ਦਿਨ ਭਾਰਤ ਸਰਕਾਰ ਵੱਲੋਂ ਚੀਨ ਦੀਆਂ 59 ਐਪਾਂ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਜਿਨ੍ਹਾਂ ‘ਚੋਂ ਟਿਕ-ਟਾਕ ਭਾਰਤ ‘ਚ ਸਭ ਤੋਂ ਜ਼ਿਆਦਾ ਪਾਪੂਲਰ ਸੀ।
ਟਿਕ ਟਾਕ ਬੰਦ ਹੋਣ ਨਾਲ ਬਹੁਤ ਸਾਰੇ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਸੀ। ਭਾਰਤ ਸਰਕਾਰ ਵਲੋਂ 59 ਚੀਨੀ ਐਪਸ ’ਤੇ ਪਾਬੰਦੀ ਲਗਾਉਣ ਕਾਰਨ ਭਾਰਤ ਵਿਚ ਬਣੇ ਐਪਸ ਨੂੰ ਸ਼ਾਨਦਾਰ ਮੌਕਾ ਮਿਲਿਆ ਹੈ। ਭਾਰਤੀ ਲੋਕਾਂ ਵਿਚ ਬੇਹੱਦ ਮਸ਼ਹੂਰ ਐਪ ਟਿਕਟਾਕ ’ਤੇ ਪਾਬੰਦੀ ਲੱਗਣ ਤੋਂ ਬਾਅਦ ਲੋਕ ਭਾਰਤ ਸਰਕਾਰ ਦੇ ਚਿੰਗਾਰੀ ਐਪ ਨੂੰ ਡਾਊਨਲੋਡ ਕਰਨ ਲੱਗੇ ਹਨ।