ਦਿਲਜੀਤ ਦੁਸਾਂਝ ਦੀ ਫਿਲਮ ‘ਸਰਦਾਰ ਜੀ-3’ ਵਿਵਾਦਾਂ ਦੇ ਘੇਰੇ ਵਿਚ ਹੈ ਕਿਉਂਕਿ ਇਸ ਫਿਲਮ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਮੀਰ ਨੂੰ ਕਾਸਟ ਕੀਤਾ ਗਿਆ ਹੈ। ਇਸੇ ਮਾਮਲੇ ਵਿਚ ਕੁਝ ਪੰਜਾਬੀ ਕਲਾਕਾਰ ਤਾਂ ਦੁਸਾਂਝ ਦੇ ਹੱਕ ਵਿਚ ਹਨ ਤੇ ਕਈ ਇਸ ਦਾ ਵਿਰੋਧ ਵੀ ਕਰ ਰਹੇ ਹਨ। ਦਿਲਜੀਤ ਦੇ ਹੱਕ ਵਿਚ ਖੜ੍ਹਨਾ ਪੰਜਾਬੀ ਗਾਇਕ ਜਸਬੀਰ ਜੱਸੀ ਨੂੰ ਮਹਿੰਗਾ ਪਿਆ ਹੈ। ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਦਰਅਸਲ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਉਨ੍ਹਾਂ ਦੇ ਹੱਕ ਵਿਚ ਆਵਾਜ਼ ਚੁੱਕੀ ਸੀ।
ਜਸਬੀਰ ਜੱਸੀਵੱਲੋਂ ਹਾਲ ਹੀ ਵਿਚ ਸਰਦਾਰ ਜੀ-3 ਨੂੰ ਲੈ ਕੇ ਉਨ੍ਹਾਂ ਦਾ ਸਮਰਥਨ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਜੇ ਫਿਲਮ ਵਿਚ ਪਾਕਿਸਤਾਨੀ ਅਦਾਕਾਰਾ ਨੂੰ ਕਾਸਟ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਪੰਜਾਬ ਭਾਰਤ ਦੀ ਗੱਲ ਕਰੀਏ ਤਾਂ ਕਈ ਅਜਿਹੇ ਗਾਣੇ ਹਨ ਜਿਹੜੇ ਪਾਕਿਸਤਾਨੀ ਹਨ। ਪਾਕਿਸਤਾਨੀ ਦੀਆਂ ਤਰਜਾਂ ਚੋਰੀ ਕੀਤੀਆਂ ਗਈਆਂ ਹਨ ਤੇ ਪਾਕਿਸਤਾਨੀ ਕਲਾਕਾਰਾਂ ਵੱਲੋਂ ਭਾਰਤੀ ਫਿਲਮਾਂ ਵਿਚ ਗਾਣੇ ਗਾਏ ਗਏ ਹਨ। ਇਹ ਦੋਹਰਾ ਮਾਪਦੰਡ ਵੱਲੋਂ ਕਿਉਂ ਹੈ। ਹੁਣ ਇਸ ਮਾਮਲੇ ਵਿਚ ਇਕ ਵਕੀਲ ਵੱਲੋਂ ਦਿੱਲੀ ਦੇ ਸੰਸਦ ਮਾਰਗ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਜਸਬੀਰ ਜੱਸੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆਹੈ ਉਹ ਸ਼ਹੀਦਾਂ ਦਾ ਅਪਮਾਨ ਕਰਨ ਵਾਲਾ ਬਿਆਨ ਹੈ ਤੇ ਪਾਕਿ ਕਲਾਕਾਰ ਨੂੰ ਉਤਸ਼ਾਹਿਤ ਕਰਨਾ ਦੇਸ਼ ਦੀ ਰਾਸ਼ਟਰੀ ਭਾਵਨਾ ਦੇ ਵਿਰੁੱਧ ਹੈ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੀ ਮਾਂ ਤੇ ਭਰਾ ਦੇ ਕ/ਤ/ਲ ਮਾਮਲੇ ‘ਚ DSP ਬੋਲੇ – ‘2 ਅਣਪਛਾਤਿਆਂ ਖਿਲਾਫ਼ ਦਰਜ ਕੀਤੀ ਗਈ FIR’
ਪਹਿਲਗਾਮ ਹਮਲੇ ਦੇ ਬਾਅਦ ਭਾਰਤ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਤਹਿਤ ਹਮਲੇ ਦਾ ਬਦਲਾ ਲਿਆ ਗਿਆ ਸੀ ਪਰ ਪਾਕਿਸਤਾਨੀ ਕਲਾਕਾਰਾਂ ਨੂੰ ਫਿਲਮਾਂ ਵਿਚ ਲਿਆ ਕੇ ਰਾਸ਼ਟਰੀ ਭਾਵਨਾ ਨੂੰ ਭੰਗ ਕਰਨ ਦੀ ਗੱਲ ਆਖੀ ਹੈ। ਇਸ ਨੂੰ ਲੈ ਕੇ ਲੋਕਾਂ ਵਿਚ ਗੁੱਸਾ ਹੈ।
ਵੀਡੀਓ ਲਈ ਕਲਿੱਕ ਕਰੋ -:
























