Daljit Kaur death news: ਪੰਜਾਬ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਨੇ ਦੁਨੀਆਂ ਨੂੰ ਅਲਵਿਦਾ ਕਿਹ ਦਿੱਤਾ ਹੈ। ਵੀਰਵਾਰ ਸਵੇਰੇ ਕਸਬਾ ਸੁਧਾਰ ਬਾਜ਼ਾਰ ‘ਚ ਦਲਜੀਤ ਕੌਰ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਪੂਰੇ ਪੰਜਾਬੀ ਸਿਨੇਮਾ ਜਗਤ ‘ਚ ਸੋਗ ਦੀ ਲਹਿਰ ਹੈ।
ਤੁਹਾਨੂੰ ਦੱਸ ਦੇਈਏ ਇਕ ਸਮਾਂ ਸੀ ਜਦੋ ਪੰਜਾਬੀ ਫਿਲਮ ਇੰਡਸਟਰੀ ‘ਤੇ ਦਲਜੀਤ ਕੌਰ ਰਾਜ ਕਰਦੀ ਸੀ। ਉਨ੍ਹਾਂ ਨੇ ਕਈ ਹਿੰਦੀ ਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। 69 ਸਾਲਾ ਦਲਜੀਤ ਕੌਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਅੱਜ ਦੁਪਹਿਰ 12 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਦਲਜੀਤ ਕੌਰ ਦੀ ਪਹਿਲੀ ਫਿਲਮ ਦਾਜ਼ 1976 ਵਿੱਚ ਰਿਲੀਜ਼ ਹੋਈ ਸੀ। ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਫ਼ਿਲਮਾਂ ਕੀਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜੇਕਰ ਪੰਜਾਬੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 70 ਤੋਂ ਵੱਧ ਫ਼ਿਲਮਾਂ ‘ਚ ਵਿੱਚ ਕੰਮ ਕੀਤਾ ਹੈ। ਦਲਜੀਤ ਕੌਰ ਨੇ ਪੁਣੇ ਫਿਲਮ ਇੰਸਟੀਚਿਊਟ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਦਲਜੀਤ ਕੌਰ ਮਸ਼ਹੂਰ ਅਦਾਕਾਰਾ ਦੇ ਨਾਲ-ਨਾਲ ਕਬੱਡੀ ਅਤੇ ਹਾਕੀ ਦੀ ਰਾਸ਼ਟਰੀ ਖਿਡਾਰਨ ਵੀ ਸੀ। ਉਨ੍ਹਾਂ ਨੇ ਸੁਪਰਹਿੱਟ ਪੰਜਾਬੀ ਫਿਲਮਾਂ ‘ਪੁੱਤ ਜੱਟਾਂ ਦੇ’, ‘ਮਾਮਲਾ ਗੜਬੜ ਹੈ’, ‘ਕੀ ਬਣੂ ਦੁਨੀਆ ਦਾ’, ‘ਸਰਪੰਚ’ ਅਤੇ ‘ਪਟੋਲਾ’ ਵਿੱਚ ਅਦਾਕਾਰਾ ਦੀ ਮੁੱਖ ਭੂਮਿਕਾ ਨਿਭਾਈ।