ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਆਪਣੇ ਬਿਆਨ ਕਰਕੇ ਕਸੂਤੇ ਫਸ ਗਏ ਹਨ ਤੇ ਇਸ ਲਈ ਗੁਆਂਢੀ ਮੁਲਕ ਵੱਲੋਂ ਗੁੱਸੇ ਵਿਚ ਆ ਕੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਸਾਊਦੀ ਅਰਬ ਵਿਚ ਸ਼ੋਅ ਚੱਲ ਰਿਹਾ ਸੀ ਇਸੇ ਦੌਰਾਨ ਸਲਮਾਨ ਖਾਨ ਵੱਲੋਂ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਦੇਸ਼ ਦੱਸ ਦਿੱਤਾ ਗਿਆ ਜਿਸ ਕਰਕੇ ਗੁਆਂਢੀ ਮੁਲਕ ਗੁੱਸੇ ਵਿਚ ਆ ਗਿਆ।
ਸ਼ਹਿਬਾਜ਼ ਸਰਕਾਰ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨ ਦਿੱਤਾ ਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਗ੍ਰਹਿ ਵਿਭਾਗ ਨੇ ਸਲਮਾਨ ਖਾਨ ਨੂੰ ਫੌਰਥ ਸ਼ੈਡਿਊਲ ਵਿਚ ਪਾ ਦਿੱਤਾ ਹੈ। ਪਾਕਿਸਤਾਨ ਦੀ ਸਰਕਾਰ ਵੱਲੋਂ ਇਹ ਲਿਸਟ ਐਂਟੀ ਟੈਰਰਿਜ਼ਮ ਐਕਟ ਤਹਿਤ ਆਉਂਦੀ ਹੈ ਤੇ ਇਸ ਵਿਚ ਸ਼ਾਮਲ ਕਿਸੇ ਵੀ ਵਿਅਕਤੀ ‘ਤੇ ਪਾਕਿਸਤਾਨ ਵਿਚ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਕੈਲੀਫੋਰਨੀਆ ਸੜਕ ਹਾਦ/ਸਾ ਮਾਮਲਾ, ਸੁਖਬੀਰ ਬਾਦਲ ਨੂੰ ਮਿਲਣ ਪਹੁੰਚਿਆ ਟਰੱਕ ਡ੍ਰਾਈਵਰ ਜਸ਼ਨਪ੍ਰੀਤ ਦਾ ਪਰਿਵਾਰ
ਜਾਣਕਾਰੀ ਮੁਤਾਬਕ ਸਲਮਾਨ ਖਾਨ ਨੇ ਇਹ ਟਿੱਪਣੀਆਂ ਸਾਊਦੀ ਅਰਬ ਦੇ ਰਿਆਦ ਵਿਚ ‘ਜੌਏ ਫੌਰਮ 2025’ ਵਿਚ ਬੋਲਦੇ ਹੋਏ ਕੀਤੀ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋ ਵੱਡਾ ਐਲਾਨ ਕੀਤਾ ਗਿਆ। ਸ਼ੋਅ ਵਿਚ ਸ਼ਾਹਰੁਖ ਖਾਨ, ਆਮਿਰ ਖਾਨ ਸਣੇ ਕਈ ਬਾਲੀਵੁੱਡ ਸਟਾਰ ਵੀ ਸ਼ਾਮਲ ਹੋਏ ਸੀ ਤੇ ਇਸੇ ਸ਼ੋਅ ਦੌਰਾਨ ਸਲਮਾਨ ਖਾਨ ਵੱਲੋਂ ਇਹ ਟਿੱਪਣੀ ਕੀਤੀ ਗਈ ਕਿ ਬਲੋਚਿਸਤਾਨ ਪਾਕਿਸਤਾਨ ਤੋਂ ਵੱਖਰਾ ਦੇਸ਼ ਹੈ।
ਵੀਡੀਓ ਲਈ ਕਲਿੱਕ ਕਰੋ -:
























