ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਦੀਪਿਕਾ ਸਤੰਬਰ 2024 ‘ਚ ਡਿਲੀਵਰੀ ਕਰੇਗੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ।

Deepika and Ranveer announces
ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਡਿਲੀਵਰੀ ਡੇਟ ਦੀ ਜਾਣਕਾਰੀ ਦਿੱਤੀ ਹੈ। ਆਪਣੀ ਪ੍ਰੈਗਨੈਂਸੀ ਦੀ ਘੋਸ਼ਣਾ ਕਰਦੇ ਹੋਏ, ਅਦਾਕਾਰਾ ਨੇ ਲਿਖਿਆ ਕਿ ਬੱਚੇ ਦਾ ਜਨਮ ਸਤੰਬਰ 2024 ਵਿੱਚ ਹੋਵੇਗਾ। ਦੀਪਿਕਾ ਦੀ ਇਸ ਪੋਸਟ ਨੂੰ ਕੁਝ ਹੀ ਮਿੰਟਾਂ ਵਿੱਚ ਲੱਖਾਂ ਵਿਊਜ਼ ਅਤੇ ਕਮੈਂਟਸ ਆ ਚੁੱਕੇ ਹਨ। ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤੱਕ, ਹਰ ਕੋਈ ਦੀਪਿਕਾ ਨੂੰ ਉਸ ਦੀਆਂ ਪੋਸਟਾਂ ‘ਤੇ ਕਮੈਂਟ ਕਰਕੇ ਖੂਬ ਵਧਾਈਆਂ ਦੇ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਦੇ ਕੇਸ ‘ਚ IG ਸੁਖਚੈਨ ਗਿੱਲ ਦਾ ਵੱਡਾ ਬਿਆਨ, ਸ਼ੁਭਕਰਨ ਦੀ ਭੈਣ ਨੂੰ ਦਿੱਤੀ ਜਾਵੇਗੀ ਪੁਲਿਸ ‘ਚ ਨੌਕਰੀ
ਇਸ ਪੋਸਟ ਨੂੰ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ। ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਵਿਆਹ 2018 ਵਿੱਚ ਹੋਇਆ ਸੀ ਅਤੇ ਹੁਣ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ।