Deepika Padukone admitted Hospital: ਦੀਪਿਕਾ ਪਾਦੁਕੋਣ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਉਨ੍ਹਾਂ ਦੇ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦਿਲ ਦੀ ਧੜਕਣ ਵਧ ਗਈ ਸੀ। ਦੀਪਿਕਾ ਨੂੰ ਇਲਾਜ ਲਈ ਹੈਦਰਾਬਾਦ ਦੇ ਕਮੀਨੇਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਉਹ ਨੋਵੋਟੇਲ ਹੋਟਲ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਹੈ। ਦੀਪਕਾ ਹਾਲ ਹੀ ‘ਚ ਕਾਨਸ ਫੈਸਟੀਵਲ ਨੂੰ ਲੈ ਕੇ ਸੁਰਖੀਆਂ ‘ਚ ਰਹੀ ਸੀ। ਇਸ ਫੈਸਟੀਵਲ ਵਿੱਚ ਜਿਊਰੀ ਮੈਂਬਰ ਵਜੋਂ ਸ਼ਿਰਕਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਸੀ। ਉਨ੍ਹਾਂ ਦੀ ਡਰੈਸਿੰਗ ਸੈਂਸ ਨੂੰ ਲੈ ਕੇ ਪੂਰੀ ਦੁਨੀਆ ‘ਚ ਕਾਫੀ ਚਰਚਾ ਹੋਈ ਸੀ। ਫਰਾਂਸ ਵਿੱਚ ਆਯੋਜਿਤ ਕਾਨਸ ਫਿਲਮ ਫੈਸਟੀਵਲ 2022 ਭਾਰਤ ਲਈ ਬਹੁਤ ਖਾਸ ਸੀ। ਉਥੇ ਦੇਸ਼ ਨੂੰ ‘ਕੰਟਰੀ ਆਫ ਆਨਰ’ ਦਾ ਦਰਜਾ ਮਿਲਿਆ। ਦੀਪਿਕਾ ਨੇ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਣ ਨੂੰ ਆਪਣੀ ਨਹੀਂ, ਸਗੋਂ ਦੇਸ਼ ਦੀ ਜਿੱਤ ਮੰਨਿਆ। ਦੀਪਿਕਾ ਇੱਕ ਵਾਰ ਫਿਰ ਸ਼ੂਟਿੰਗ ਲਈ ਤਿਆਰ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਬਾਰੇ ਤਾਜ਼ਾ ਦਿਲਚਸਪ ਖ਼ਬਰ ਇਹ ਹੈ ਕਿ ਉਹ ਇਸ ਸਾਲ ਆਪਣੇ ਸਾਬਕਾ ਬੁਆਏਫ੍ਰੈਂਡ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫਿਲਮ ‘ਬ੍ਰਹਮਾਸਤਰ’ ਵਿੱਚ ਨਜ਼ਰ ਆ ਸਕਦੀ ਹੈ। ਬਰ ਆਈ ਹੈ ਕਿ ਦੀਪਿਕਾ ਇਸ ਫਿਲਮ ‘ਚ ਸ਼ਾਨਦਾਰ ਕੈਮਿਓ ਦੀ ਭੂਮਿਕਾ ‘ਚ ਨਜ਼ਰ ਆ ਸਕਦੀ ਹੈ।
ਖ ਇੰਨਾ ਹੀ ਨਹੀਂ ਉਨ੍ਹਾਂ ਦੇ ਕੈਮਿਓ ਦਾ ਸਿੱਧਾ ਸਬੰਧ ‘ਬ੍ਰਹਮਾਸਤਰ 2’ ਨਾਲ ਦੱਸਿਆ ਜਾ ਰਿਹਾ ਹੈ। ਜੇਕਰ ਸੱਚਮੁੱਚ ਅਜਿਹਾ ਹੁੰਦਾ ਹੈ, ਤਾਂ ਰਣਬੀਰ-ਦੀਪਿਕਾ ਦੇ ਪ੍ਰਸ਼ੰਸਕ ਇੱਕ ਵਾਰ ਫਿਰ ਇਸ ਚਮਕਦਾਰ ਜੋੜੀ ਨੂੰ ਸਕ੍ਰੀਨ ‘ਤੇ ਦੇਖ ਸਕਦੇ ਹਨ। ਇਹ ਖਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ। ਦੀਪਿਕਾ ਦੀ ਆਉਣ ਵਾਲੀ ਫਿਲਮ ‘ਫਾਈਟਰ’ ਦੀ ਵੀ ਕਾਫੀ ਚਰਚਾ ਹੋ ਰਹੀ ਹੈ। ਇਸ ‘ਚ ਉਹ ਪਹਿਲੀ ਵਾਰ ਰਿਤਿਕ ਰੋਸ਼ਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਫੈਨਜ਼ ਵੀ ਇਸ ਜੋੜੀ ਨੂੰ ਲੈ ਕੇ ਕਾਫੀ ਦਿਲਚਸਪੀ ਦਿਖਾ ਰਹੇ ਹਨ। ਜਿਵੇਂ ਕਿ ਟਾਈਟਲ ਤੋਂ ਹੀ ਸਮਝ ਆਉਂਦਾ ਹੈ ਕਿ ‘ਫਾਈਟਰ’ ਐਕਸ਼ਨ ਨਾਲ ਭਰਪੂਰ ਹੋਵੇਗੀ। ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਚ ਰਿਤਿਕ ਦੇ ਨਾਲ ਦੀਪਿਕਾ ਦਾ ਐਕਸ਼ਨ ਅਵਤਾਰ ਵੀ ਨਜ਼ਰ ਆਵੇਗਾ। ਇਸ ਦੇ ਲਈ ਦੋਵੇਂ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣ ਜਾ ਰਹੇ ਹਨ।