Delhi police Greta Thunberg: ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਤਕਰੀਬਨ ਢਾਈ ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਕਈ ਵਿਦੇਸ਼ੀ ਹਸਤੀਆਂ ਨੇ ਵੀ ਇਸ ਅੰਦੋਲਨ ਬਾਰੇ ਟਿੱਪਣੀ ਕੀਤੀ ਹੈ। ਇਸ ਦੌਰਾਨ, ਉਸ ਖਿਲਾਫ ਸਵੀਡਨ ਵਿੱਚ ਰਹਿਣ ਵਾਲੀ Greta Thunberg ‘ਤੇ ਉਸ ਵੱਲੋ ਟਵੀਟ ਕਰਨ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਗ੍ਰੇਟਾ ਖਿਲਾਫ ਧਾਰਾ 153 ਏ, 120 ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਸ ਸਬੰਧੀ ਦਿੱਲੀ ਪੁਲਿਸ ਇੱਕ ਪ੍ਰੈਸ ਕਾਨਫਰੰਸ ਵੀ ਕਰ ਸਕਦੀ ਹੈ।
ਦਰਅਸਲ, ਗ੍ਰੇਟਾ ਥਾਨਬਰਗ ਨੇ ਆਪਣੇ ਟਵੀਟ ਵਿੱਚ ਕਿਸਾਨਾਂ ਦੀ ਹਮਾਇਤ ਵਿੱਚ ਭਾਰਤ ਦੀ ਸੱਤਾਰੂੜ ਪਾਰਟੀ ‘ਤੇ ਸਵਾਲ ਚੁੱਕੇ ਸਨ। ਗ੍ਰੇਟਾ ਨੇ ਇੱਕ ਟਵੀਟ ਵਿੱਚ ਕਿਹਾ ਸੀ ਕਿ ਭਾਰਤ ਸਰਕਾਰ ‘ਤੇ ਦਬਾਅ ਕਿਵੇਂ ਪਾਇਆ ਜਾ ਸਕਦਾ ਹੈ, ਇਸ ਦੇ ਲਈ ਉਸਨੇ ਆਪਣੀ ਕਾਰਜ ਯੋਜਨਾ ਨਾਲ ਜੁੜੇ ਇੱਕ ਦਸਤਾਵੇਜ਼ ਵੀ ਸਾਂਝੇ ਕੀਤੇ ਜੋ ਕਿ ਭਾਰਤ ਵਿਰੋਧੀ ਪ੍ਰਚਾਰ ਮੁਹਿੰਮ ਦਾ ਹਿੱਸਾ ਹੈ। ਇਸਦੀ ਸਖਤ ਨਿਖੇਧੀ ਕੀਤੀ ਗਈ। ਬੁੱਧਵਾਰ ਨੂੰ ਵਿਦੇਸ਼ ਮੰਤਰਾਲੇ ਵੱਲੋਂ ਕਿਸਾਨਾਂ ਦੇ ਮੁੱਦੇ ’ਤੇ ਵਿਦੇਸ਼ੀ ਹਸਤੀਆਂ ਦੇ ਦਖਲਅੰਦਾਜ਼ੀ ਬਾਰੇ ਇੱਕ ਬਿਆਨ ਜਾਰੀ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਵੇਖਕੇ ਦੁੱਖ ਹੋਇਆ ਹੈ ਕਿ ਕੁਝ ਸੰਗਠਨ ਅਤੇ ਲੋਕ ਆਪਣਾ ਏਜੰਡਾ ਥੋਪਣ ਲਈ ਇਸ ਤਰ੍ਹਾਂ ਦਾ ਬਿਆਨ ਜਾਰੀ ਕਰ ਰਹੇ ਹਨ। ਕਿਸੇ ਵੀ ਕਿਸਮ ਦੀ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਅਤੇ ਹਾਲਤਾਂ ਦੀ ਜਾਂਚ ਕਰਨਾ ਮਹੱਤਵਪੂਰਨ ਹੈ। ਅਜਿਹੀ ਸਥਿਤੀ ਵਿੱਚ, ਕਿਸੇ ਵੀ ਮਸ਼ਹੂਰ ਵਿਅਕਤੀ ਦੁਆਰਾ ਸੰਵੇਦਨਸ਼ੀਲ ਟਵੀਟ ਕਰਨਾ ਜਾਂ ਹੈਸ਼ਟੈਗ ਚਲਾਉਣਾ ਜ਼ਿੰਮੇਵਾਰ ਹਰਕਤ ਨਹੀਂ ਹੈ।
ਵਿਦੇਸ਼ੀ ਹਸਤੀਆਂ ਦੇ ਬਿਆਨ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਈ ਵੀ ਪ੍ਰਚਾਰ ਦੇਸ਼ ਦੀ ਏਕਤਾ ਨੂੰ ਤੋੜ ਨਹੀਂ ਸਕਦਾ। ਅਸੀਂ ਇਕਜੁੱਟ ਹੋ ਕੇ ਤਰੱਕੀ ਵੱਲ ਵਧਾਂਗੇ। ਕੋਈ ਪ੍ਰਚਾਰ ਭਾਰਤ ਨੂੰ ਸਿਖਰਾਂ ਤੇ ਪਹੁੰਚਣ ਤੋਂ ਨਹੀਂ ਰੋਕ ਸਕਦਾ। ਗ੍ਰਹਿ ਮੰਤਰੀ ਨੇ ਇਹ ਗੱਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਦੇ ਟਵੀਟ ਤੇ ਲਿਖੀਆਂ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਭਾਰਤ ਦੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ੀ ਤਾਕਤਾਂ ਨੂੰ ਇਸ (ਕਿਸਾਨੀ ਲਹਿਰ) ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਕਿਹਾ ਕਿ ਅਸਹਿਮਤੀ ਦੇ ਇਸ ਸਮੇਂ ਦੌਰਾਨ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ।