Divya Agarwal Nishant Bhatt: ਕਰਨ ਜੌਹਰ ਦਾ ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ 8 ਅਗਸਤ ਨੂੰ ਪ੍ਰਸਾਰਿਤ ਹੋਇਆ ਸੀ। ਪਰ ਇਹ ਸ਼ੋਅ ਆਖਰਕਾਰ ਖਤਮ ਹੋ ਗਿਆ ਹੈ। 13 ਪ੍ਰਤੀਯੋਗੀਆਂ ਦੀ ਇਹ ਛੇ ਹਫਤਿਆਂ ਦੀ ਯਾਤਰਾ 18 ਸਤੰਬਰ ਨੂੰ ਸਮਾਪਤ ਹੋਈ।
![Divya Agarwal Nishant Bhatt](https://images.indianexpress.com/2021/08/Shamita-Shetty-Nishant-Bhat-bigg-boss-ott-1200.jpg)
ਦਰਸ਼ਕਾਂ ਨੂੰ ਇਸ ਸ਼ੋਅ ਵਿੱਚ ਬਹੁਤ ਸਾਰਾ ਮਸਾਲਾ ਦੇਖਣ ਨੂੰ ਮਿਲਿਆ। ਦਿਵਿਆ ਅਗਰਵਾਲ, ਸ਼ਮਿਤਾ ਸ਼ੈੱਟੀ, ਰਾਕੇਸ਼ ਬਾਪਤ, ਨਿਸ਼ਾਂਤ ਭੱਟ ਅਤੇ ਪ੍ਰਤੀਕ ਸਹਿਜਪਾਲ ਟਰਾਫੀ ਜਿੱਤਣ ਅਤੇ ਬਿੱਗ ਬੌਸ 15 ਦੀ ਖੇਡ ਵਿੱਚ ਅੱਗੇ ਵਧਣ ਦੀ ਅੰਤਮ ਦੌੜ ਵਿੱਚ ਹਨ। ਦਿਵਿਆ ਅਗਰਵਾਲ ਸੀਜ਼ਨ ਦੀ ਜੇਤੂ ਬਣ ਕੇ ਉੱਭਰੀ, ਬਾਲੀਵੁੱਡ ਅਦਾਕਾਰਾ ਸ਼ਮਿਤਾ ਸ਼ੈੱਟੀ ਅਤੇ ਮਸ਼ਹੂਰ ਕੋਰੀਓਗ੍ਰਾਫਰ ਨਿਸ਼ਾਂਤ ਭੱਟ ਨੂੰ ਫਸਟ ਅਤੇ ਸੈਕਿੰਡ ਰਨਰਅਪ ਐਲਾਨਿਆ ਗਿਆ।
![](https://img.indiaforums.com/media/640x0/51/7578-divya-and-nishant.jpg)
ਇਸ ਤੋਂ ਇਲਾਵਾ ਪ੍ਰਤੀਕ ਸਹਿਜਪਾਲ ਨੇ ਬ੍ਰੀਫਕੇਸ ਚੁੱਕ ਕੇ ਅਤੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ 15 ਵਿੱਚ ਸਿੱਧਾ ਪ੍ਰਵੇਸ਼ ਕਰਕੇ ਰੇਸ ਤੋਂ ਬਾਹਰ ਆਉਣ ਦਾ ਫੈਸਲਾ ਕੀਤਾ। ਦਿਵਿਆ ਨੇ ਸ਼ੋਅ ਜਿੱਤਿਆ ਅਤੇ ਪ੍ਰਤੀਕ ਨੇ ਸ਼ੋਅ ਵਿੱਚ ਸਿੱਧੀ ਐਂਟਰੀ ਲਈ, ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਹ ਦੋਵੇਂ ਨਵੇਂ ਪ੍ਰਤੀਯੋਗੀ ਦੇ ਨਾਲ ਬਿੱਗ ਬੌਸ 15 ਵਿੱਚ ਨਜ਼ਰ ਆਉਣਗੇ। ਹਾਲਾਂਕਿ,ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਨਿਸ਼ਾਂਤ ਭੱਟ ਅਤੇ ਪ੍ਰਤੀਕ ਸਹਿਜਪਾਲ ਬਿੱਗ ਬੌਸ 15 ਵਿੱਚ ਜਾਣ ਵਾਲੇ ਹਨ। ਪਰ ਦਿਵਿਆ ਅਗਰਵਾਲ ਵਿਜੇਤਾ ਬਣਨ ਦੇ ਬਾਅਦ ਵੀ ਸ਼ੋਅ ਵਿੱਚ ਐਂਟਰੀ ਨਹੀਂ ਲਵੇਗੀ।
ਨਿਸ਼ਾਂਤ ਭੱਟ ਅਤੇ ਪ੍ਰਤੀਕ ਸਹਿਜਪਾਲ ਦੋਵੇਂ ਮੁੰਬਈ ਦੇ ਇੱਕੋ ਹੋਟਲ ਵਿੱਚ ਅਲੱਗ ਹਨ। ਦੋਵੇਂ ਬਿੱਗ ਬੌਸ 15 ਦੇ ਬਾਕੀ ਮੁਕਾਬਲੇਬਾਜ਼ਾਂ ਦੇ ਨਾਲ ਘਰ ਵਿੱਚ ਦਾਖਲ ਹੋਣਗੇ। ਤੁਹਾਨੂੰ ਦੱਸ ਦੇਈਏ, ਬਿੱਗ ਬੌਸ 15, 2ਅਕਤੂਬਰ ਤੋਂ ਆਨ ਏਅਰ ਹੋਵੇਗਾ। ਪਰ ਸ਼ੋਅ ਦੇ ਹੋਸਟ ਸਲਮਾਨ ਖਾਨ ਪਹਿਲੀ ਕੜੀ ਦੀ ਸ਼ੂਟਿੰਗ 1 ਅਕਤੂਬਰ ਨੂੰ ਕਰਨਗੇ। ਇਸ ਸਾਲ ਸ਼ੋਅ ਦਾ ਵਿਸ਼ਾ ਜੰਗਲ ਹੋਵੇਗਾ। ਦਰਸ਼ਕ ਇਹ ਵੇਖਣ ਲਈ ਬਹੁਤ ਉਤਸੁਕ ਹਨ ਕਿ ਇਸ ਵਾਰ ਸ਼ੋਅ ਵਿੱਚ ਕੀ ਵੱਖਰਾ ਹੋਵੇਗਾ।