ਐਲਵਿਸ਼ ਯਾਦਵ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੋਰਟ ਵੱਲੋਂ ਉਸ ਨੂੰ ਜ਼ਮਾਨਤ ਮਿਲ ਗਈ ਹੈ। ਐਲਵਿਸ਼ ਬੀਤੇ ਐਤਵਾਰ ਤੋਂ ਜੇਲ੍ਹ ਵਿਚ ਬੰਦ ਸੀ। 50-50 ਹਜ਼ਾਰ ਦੇ ਦੋ ਬੇਲ ਬਾਂਡ ‘ਤੇ ਜ਼ਮਾਨਤ ਹੋਈ ਹੈ।
21 ਮਾਰਚ ਨੂੰ ਪੁਲਿਸ ਨੇ ਐਲਵਿਸ਼ ਦੇ ਵਕੀਲ ਦੀ ਸ਼ਿਕਾਇਤ ‘ਤੇ ਉਨ੍ਹਾਂ ‘ਤੇ ਲੱਗਾ NDPS ਐਕਟ ਹਟਾ ਦਿੱਤਾ ਸੀ। ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਤੋਂ ਗਲਤੀ ਨਾਲ NDPS ਐਕਟ ਲੱਗ ਗਿਆ ਸੀ ਜਿਸ ਵਿਚ ਹੁਣ ਸੁਧਾਰ ਕਰ ਲਿਆ ਗਿਆ ਹੈ। ਇਸ ਐਕਟ ਤਹਿਤ ਜ਼ਮਾਨਤ ਮਿਲਣਾ ਮੁਸ਼ਕਲ ਹੁੰਦਾ ਹੈ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਐਲਵਿਸ਼ ਨੇ ਆਪਣਾ ਦਬਦਬਾ ਦਿਖਾਉਣ ਲਈ ਸੱਪਾਂ ਦੇ ਜ਼ਹਿਰ ਦੀ ਸਪਲਾਈ ਕੀਤੀ ਸੀ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ 5 ਜ਼ਿਲ੍ਹਿਆਂ ਦੇ ਲਾਏ ਨਵੇਂ SSP, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦਿੱਤੀ ਜਾਣਕਰੀ
ਦੱਸ ਦੇਈਏ ਕਿ ਬੀਤੇ ਸਾਲ ਨਵੰਬਰ ਵਿਚ ਨੋਇਡਾ ਦੇ ਸੈਕਟਰ-51 ਵਿਚ ਪੁਲਿਸ ਛਾਪੇਮਾਰੀ ਵਿਚ ਸੱਪਾਂ ਦਾ ਜ਼ਹਿਰ ਤੇ 9ਸੱਪ ਬਰਾਮਦ ਹੋਏ ਸਨ। ਇਨ੍ਹਾਂ ਸੱਪਾਂ ਦਾ ਬੇਨਾਲ ਗਲੈਂਡਸ ਗਾਇਬ ਸੀ, ਜਿਸ ਵਿਚ ਜ਼ਹਿਰ ਹੁੰਦਾ ਹੈ। ਉਦੋਂ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਨੇ ਐਲਵਿਸ਼ ਨੂੰ ਮਾਸਟਰਮਾਈਂਡ ਦੱਸਿਆ ਸੀ। ਮੇਨਕਾ ਗਾਂਧੀ ਦੇ NGO ‘PFA’ ਦੀ ਸ਼ਿਕਾਇਤ ‘ਤੇ ਜਾਂਚ ਦੌਰਾਨ ਸੱਪ ਬਰਾਮਦ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: