ਮਸ਼ਹੂਰ ਫਿਲਮ ਮੇਕਰ ਤੇ ਪੱਤਰਕਾਰ ਪ੍ਰੀਤੀਸ਼ ਨੰਦੀ ਦਾ ਬੀਤੇ ਦਿਨੀਂ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ ਤੇ ਪੈਂਕ੍ਰਿਆਟਿਕ ਕੈਂਸਰ ਤੋਂ ਪੀੜਤ ਸਨ। ਅਨੁਪਮ ਖੇਰ ਨੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚਮੇਲੀ, ਸੁਰ ਤੇ ਹਜ਼ਾਰਾਂ ਖ੍ਵਾਹਿਸ਼ੇ ਵਰਗੀਆਂ ਫਿਲਮਾਂ ਪ੍ਰੋਡਿਊਸ ਕੀਤੀਆਂ ਸਨ।
ਪ੍ਰੀਤੀਸ਼ ਨੰਦੀ ਦਾ ਜਨਮ 15 ਜਨਵਰੀ 1951 ਨੂੰ ਬਿਹਾਰ ਦੇ ਭਾਗਲਪੁਰ ਵਿਚ ਹੋਇਆ ਸੀ। ਉਹ ‘ਦ ਇਲਸਟ੍ਰੇਟੇਡ ਵੀਕਲੀ ਆਫ ਇੰਡੀਆ’ ਦੇ ਸੰਪਾਦਕ ਰਹੇ ਤੇ ਆਪਣੇ ਨਿਡਰ ਵਿਚਾਰਾਂ ਲਈ ਮਸ਼ਹੂਰ ਸਨ। ਉਨ੍ਹਾਂ ਨੇ ਫਿਲਮ ਨਿਰਮਾਣ ਵਿਚ ਵੀ ਆਪਣੀ ਪਛਾਣ ਬਣਾਈ ਤੇ ਹਿੰਦੀ-ਅੰਗਰੇਜ਼ੀ ਦੀਆਂ 24 ਫਿਲਮਾਂ ਬਣਾਈਆਂ।
ਨੰਦੀ 1998 ਤੋਂ 2004 ਵਿਚ ਮਹਾਰਾਸ਼ਟਰ ਤੋਂ ਰਾਜ ਸਭਾ ਵਿਚ ਸ਼ਿਵਸੈਨਾ ਦੇ ਸਾਂਸਦ ਰਹੇ। ਨੰਦੀ ਨੇ ਅੰਗਰੇਜ਼ੀ ਵਿਚ ਕਵਿਤਾਵਾਂ ਦੀਆਂ 40 ਤੋਂ ਵੱਧ ਕਿਤਾਬਾਂ ਲਿਖੀਆਂ ਸਨ। ਉਨ੍ਹਾਂ ਨੇ ਕਵਿਤਾਵਾਂ ਦਾ ਬੰਗਾਲੀ, ਉਰਦੂ ਤੇ ਪੰਜਾਬੀ ਤੋਂ ਇੰਗਲਿਸ਼ ਵਿਚ ਟ੍ਰਾਂਸਲੇਸ਼ਨ ਕੀਤਾ ਸੀ।
ਅਨੁਪਮ ਖੇਰ ਨੇ ਇੰਸਟਾਗ੍ਰਾਮ ‘ਤੇ ਲਿਖਿਆ ਮੈਂ ਇਹ ਸੁਣ ਕੇ ਬਹੁਤ ਦੁਖੀ ਤੇ ਹੈਰਾਨ ਹਾਂ ਕਿ ਮੇਰੇ ਸਭ ਤੋਂ ਪਿਆਰੇ ਤੇ ਨੇੜਲੇ ਦੋਸਤਾਂ ਵਿਚੋਂ ਇਕ ਪ੍ਰੀਤੀਸ਼ ਨੰਦੀ ਦਾ ਦੇਹਾਂਤ ਹੋ ਗਿਆ ਹੈ। ਉਹ ਇਕ ਅਦਭੁੱਤ ਕਵੀ, ਲੇਖਕ, ਫਿਲਮ ਨਿਰਮਾਤਾ ਤੇ ਬਹਾਦੁਰ ਅਨੋਖੇ ਪੱਤਰਕਾਰ ਸਨ। ਮੁੰਬਈ ਵਿਚ ਮੇਰੇ ਸ਼ੁਰੂਆਤੀ ਦਿਨਾਂ ਵਿਚ ਉਹ ਮੇਰੇ ਸਪੋਰਟ ਸਿਸਟਮ ਤੇ ਤਾਕਤ ਦਾ ਵੱਡਾ ਸਰੋਤ ਸਨ। ਸਾਡੇ ਦੋਵਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਕਾਮਨ ਸਨ। ਉਹ ਹੁਣ ਤੱਕ ਮਿਲੇ ਸਭ ਤੋਂ ਨਿਡਰ ਇਨਸਾਨਾਂ ਵਿਚੋਂ ਇਕ ਸਨ। ਹਮੇਸ਼ਾ ਵੱਡੇ ਦਿਲ ਤੇ ਵੱਡੇ ਸੁਪਨਿਆਂ ਵਾਲੇ ਇਨਸਾਨ ਸਨ। ਉਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ। ਹਾਲ ਦੇ ਦਿਨਾਂ ਵਿਚ ਸਾਡੀਆਂ ਮੁਲਾਕਾਤਾਂ ਘੱਟ ਹੋ ਗਈਆਂ ਸਨ ਪਰ ਇਕ ਸਮਾਂ ਸੀ ਜਦੋਂ ਅਸੀਂ ਵੱਖ ਹੀ ਨਹੀਂ ਹੁੰਦੇ ਸੀ। ਮੈਨੂੰ ਉਹ ਪਲ ਕਦੇ ਨਹੀਂ ਭੁੱਲਦੇ ਜਦੋਂ ਉਨ੍ਹਾਂ ਨੇ ਮੈਨੂੰ ਸਰਪ੍ਰਾਈਜ ਦਿੰਦੇ ਹੋਏ ਫਿਲਮਫੇਅਰ ਤੇ ਸਭ ਤੋਂ ਖਾਸ, ਦ ਇਲਸਟ੍ਰੇਟੇਡ ਵ੍ਹੀਕਲੀ ਦੇ ਕਵਰ ‘ਤੇ ਥਾਂ ਦਿੱਤੀ ਸੀ।
ਇਹ ਵੀ ਪੜ੍ਹੋ : ਕਿਸਾਨਾਂ ਦੀ ਮਹਾਪੰਚਾਇਤ ਅੱਜ ਹੋਵੇਗੀ ਮੋਗਾ ਵਿਚ , ਟਿਕੈਤ ਸਣੇ 50 ਹਜ਼ਾਰ ਦੇ ਕਰੀਬ ਕਿਸਾਨ ਲੈਣਗੇ ਹਿੱਸਾ
ਪ੍ਰੀਤੀਸ਼ ਨੰਦੀ ਨੇ 2000 ਦੇ ਦਹਾਕੇ ਦੀ ਸ਼ੁਰੂਆਤ ਵਿਚ ਆਪਣੇ ਬੈਨਰ ਪ੍ਰੀਤੀਸ਼ ਨੰਦੀ ਕਮਿਊਨੀਕੇਸ਼ਨਲ ਤਹਿਤ ‘ਸੁਰ’, ‘ਕਾਂਟੇ’, ‘ਝੰਕਾਰ ਬੀਟਸ’, ‘ਚਮੇਲੀ’, ‘ਹਜ਼ਾਰਾਂ ਖ੍ਵਾਹਿਸ਼ੇ ਐਸੀ’, ਪਿਆਰ ਕੇ ਸਾਈਡ ਇਫੈਕਟਸ’ ਵਰਗੀਆਂ ਕਈ ਫਿਲਮਾਂ ਬਣਾਈਆਂ ਸਨ। ਆਖਰੀ ਵਾਰ ਬਤੌਰ ਨਿਰਮਾਤਾ ਉਨ੍ਹਾਂ ਨੇ ਅਮੇਜਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ ‘ਫੋਰ ਮੋਰ ਸ਼ਾਟਸ ਪਲੀਜ’ ਨੂੰ ਪ੍ਰੋਡਿਊਸ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: