FIR Against Ranveer Singh: ਰਣਵੀਰ ਸਿੰਘ ਦੇ ਵਾਇਰਲ ਹੋਏ ਫੋਟੋਸ਼ੂਟ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ। ਨਿਊਡ ਤਸਵੀਰਾਂ ਨੂੰ ਲੈ ਕੇ ਪਹਿਲਾਂ ਹੀ ਲੋਕਾਂ ਦੀ ਟ੍ਰੋਲਿੰਗ ਦਾ ਸਾਹਮਣਾ ਕਰ ਰਹੇ ਰਣਵੀਰ ਸਿੰਘ ਹੁਣ ਕਾਨੂੰਨੀ ਮੁਸੀਬਤ ‘ਚ ਵੀ ਫਸਦੇ ਨਜ਼ਰ ਆ ਰਹੇ ਹਨ।
ਨਿਊਡ ਫੋਟੋਸ਼ੂਟ ਕਰਵਾਉਣ ਲਈ ਮੁੰਬਈ ਦੇ ਚੇਂਬੂਰ ਪੁਲਸ ਸਟੇਸ਼ਨ ‘ਚ ਅਦਾਕਾਰ ਖਿਲਾਫ ਐੱਫ.ਆਈ.ਆਰ. ਰਣਵੀਰ ਦੀ ਗ੍ਰਿਫਤਾਰੀ ਦੀ ਮੰਗ ਵੀ ਕੀਤੀ ਜਾ ਰਹੀ ਹੈ। ਰਣਵੀਰ ‘ਤੇ ‘ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਦਾ ਦੋਸ਼ ਹੈ। ਰਣਵੀਰ ਖ਼ਿਲਾਫ਼ ਆਈਪੀਸੀ ਦੀ ਧਾਰਾ 509, 292, 294, ਆਈਟੀ ਐਕਟ ਦੀ ਧਾਰਾ 67ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। NGO ਚਲਾਉਣ ਵਾਲੇ ਲਲਿਤ ਸ਼ਿਆਮ ਨੇ ਰਣਵੀਰ ਸਿੰਘ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ। ਉਨ੍ਹਾਂ ਦੀ ਮੰਗ ਹੈ ਕਿ ਰਣਵੀਰ ਦੀਆਂ ਨਗਨ ਤਸਵੀਰਾਂ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਤੋਂ ਹਟਾ ਦੇਣਾ ਚਾਹੀਦਾ ਹੈ। ਸੋਮਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਸ ਮਾਮਲੇ ਵਿੱਚ ਮੰਗਲਵਾਰ ਨੂੰ ਐਫਆਈਆਰ ਦਰਜ ਕੀਤੀ ਗਈ ਹੈ। NGO ਦੀ ਤਰਫੋਂ ਐੱਫ.ਆਈ.ਆਰ. ਦਰਜ ਕਰਨ ਵਾਲੇ ਵਕੀਲ ਨੇ ਦੱਸਿਆ ਕਿ ਉਹ ਰਣਵੀਰ ਸਿੰਘ ਦੀ ਗ੍ਰਿਫਤਾਰੀ ਚਾਹੁੰਦੇ ਹਨ। ਸੋਮਵਾਰ ਨੂੰ ਉਸ ਨੇ ਥਾਣੇ ਜਾ ਕੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਲਈ 48 ਘੰਟਿਆਂ ਦਾ ਸਮਾਂ ਮੰਗਿਆ ਸੀ।
ਰਣਵੀਰ ਸਿੰਘ ਨੇ ਇੱਕ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਹੈ। ਜਿਵੇਂ ਹੀ ਇਸ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਹੋਈਆਂ ਤਾਂ ਸੋਸ਼ਲ ਮੀਡੀਆ ‘ਤੇ ਰਣਵੀਰ ਸਿੰਘ ਹਰ ਪਾਸੇ ਛਾਏ ਹੋਏ ਹਨ। ਪ੍ਰਸ਼ੰਸਕਾਂ ਨੇ ਰਣਵੀਰ ਦੀ ਤਾਰੀਫ ਕੀਤੀ, ਜਦਕਿ ਨਫ਼ਰਤ ਕਰਨ ਵਾਲਿਆਂ ਨੇ ਅਦਾਕਾਰ ਨੂੰ ਉਸਦੇ ਬੋਲਡ ਵਿਕਲਪਾਂ ਲਈ ਟ੍ਰੋਲ ਕੀਤਾ। ਰਣਵੀਰ ਦੀਆਂ ਨਿਊਡ ਤਸਵੀਰਾਂ ‘ਤੇ ਕਈ ਮੀਮ ਬਣਾਏ ਗਏ ਸਨ। ਹੁਣ ਤੱਕ ਸਭ ਕੁਝ ਠੀਕ-ਠਾਕ ਸੀ ਪਰ ਹੁਣ ਮਾਮਲਾ ਥਾਣੇ ਪਹੁੰਚ ਗਿਆ ਹੈ, ਜਿਸ ਕਾਰਨ ਹੁਣ ਇਹ ਮਾਮਲਾ ਗੰਭੀਰ ਹੋ ਗਿਆ ਹੈ। ਜ਼ਿਆਦਾਤਰ ਬਾਲੀਵੁੱਡ ਸਿਤਾਰਿਆਂ ਨੇ ਆਪਣੇ ਚਹੇਤੇ ਰਣਵੀਰ ਦਾ ਸਮਰਥਨ ਕੀਤਾ ਹੈ। ਆਲੀਆ ਭੱਟ, ਅਰਜੁਨ ਕਪੂਰ, ਪਰਿਣੀਤੀ ਚੋਪੜਾ, ਪ੍ਰਿਯੰਕਾ ਚੋਪੜਾ, ਮਸਾਬਾ ਗੁਪਤਾ, ਅਨੁਰਾਗ ਕਸ਼ਯਪ, ਜ਼ੋਇਆ ਅਖਤਰ, ਦੀਆ ਮਿਰਜ਼ਾ, ਰਾਮ ਗੋਪਾਲ ਵਰਮਾ, ਉਰਫੀ ਜਾਵੇਦ, ਪੂਨਮ ਪਾਂਡੇ ਨੇ ਇਸ ਮਾਮਲੇ ‘ਚ ਰਣਵੀਰ ਦਾ ਸਾਥ ਦਿੱਤਾ ਹੈ। ਰਣਵੀਰ ਸਿੰਘ ਦੀ ਪਤਨੀ ਦੀਪਿਕਾ ਨਿਊਡ ਫੋਟੋਸ਼ੂਟ ਨੂੰ ਲੈ ਕੇ ਉਨ੍ਹਾਂ ਦੀ ਸਭ ਤੋਂ ਵੱਡੀ ਸਮਰਥਕ ਹੈ।