ਸਲਮਾਨ ਖਾਨ ਦੇ ਘਰ ‘ਤੇ ਹਮਲਾ ਕਰਨ ਵਾਲੇ ਸ਼ੂਟਰਾਂ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਆਖਿਰਕਾਰ ਪੁਲਿਸ ਵੱਲੋਂ ਸ਼ੂਟਰਾਂ ਵਿਚੋਂ ਇਕ ਦਾ ਘਰ ਲੱਭ ਲਿਆ ਗਿਆ ਹੈ ਤੇ ਉਥੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਸ਼ੂਟਰ ਵਿਸ਼ਾਲ ਉਰਫ਼ ਕਾਲੂ ਦੇ ਘਰ ‘ਤੇ ਪੁਲਿਸ ਦਾ ਪਹਿਰਾ ਲੱਗਾ ਹੋਇਆ ਹੈ। ਹਾਲਾਂਕਿ ਇਸ ਵੇਲੇ ਘਰ ‘ਚ ਕੋਈ ਨਹੀਂ ਮੌਜੂਦ ਸੀ। ਵਿਸ਼ਾਲ ਦੀ ਭੈਣ ਤੇ ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ।
ਦੱਸ ਦੇਈਏ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਮਾਮਲੇ ਨੂੰ ਸੁਲਝਾਉਣ ਲਈ ਮੁੰਬਈ ਪੁਲਿਸ ਦੀਆਂ 15 ਟੀਮਾਂ ਲੱਗੀਆਂ ਹੋਈਆਂ ਹਨ। ਟੀਮਾਂ ਵੱਲੋਂ ਲਗਾਤਾਰ ਸ਼ੂਟਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਸਲਮਾਨ ਖਾਨ ਦੇ ਘਰ ਦੇ ਬਾਹਰ ਸ਼ੂਟਰਾਂ ਨੇ ਫਾਇਰਿੰਗ ਕੀਤੀ ਸੀ ਤੇ ਇਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਸਮੇਂ ਫਾਇਰਿੰਗ ਹੋਈ, ਉਸ ਸਮੇਂ ਸਲਮਾਨ ਆਪਣੇ ਘਰ ‘ਚ ਹੀ ਸਨ। ਘਟਨਾ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਦੀ ਸਪੋਰਟਸ ਫੈਕਟਰੀ ‘ਚ ਲੱਗੀ ਅੱ/ਗ, ਮੌਕੇ ‘ਤੇ ਪਹੁੰਚੀਆਂ 50 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਘਟਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਮੁੰਬਈ ਪੁਲਿਸ, ਕ੍ਰਾਈਮ ਬ੍ਰਾਂਚ ਤੇ ਫੋਰੈਂਸਿੰਕ ਐਕਸਪਟਨ ਦੀ ਟੀਮ ਨੇ ਹਮਲਾਵਰਾਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੇ ਸਨ। ਫੋਰੈਸਿੰਕ ਐਕਸਪਰਟ ਨੂੰ ਮੌਕੇ ਤੋਂ ਇਕ ਲਾਈਵ ਬੁਲੇਟ ਮਿਲੀ ਸੀ ਬਾਲਕਨੀ ‘ਤੇ ਵੀ ਫੋਰੈਂਸਿੰਕ ਟੀਮ ਨੂੰ ਗੋਲੀ ਦੇ ਨਿਸ਼ਾਨ ਮਿਲੇ ਸਨ। ਪੁਲਿਸ ਨੇ ਮੁਲਜ਼ਮਾਂ ਦੀ ਇਕ ਬਾਈਕ ਵੀ ਜ਼ਬਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: