ਮਿਸ ਕੇਰਲ 2019 ਅਤੇ ਸਾਊਥ ਇੰਡੀਆ 2021 ਦੀ ਜੇਤੂ ਅੰਸੀ ਕਬੀਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। 24 ਸਾਲਾ ਸੈਲੀਬ੍ਰਿਟੀ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹਨ।
ਇੱਕ ਸੜਕ ਹਾਦਸੇ ਵਿੱਚ ਅੰਸੀ ਕਬੀਰ ਦੇ ਨਾਲ-ਨਾਲ ਮਿਸ ਕੇਰਲਾ 2019 ਦੀ ਉਪ ਜੇਤੂ ਅੰਜਨਾ ਸ਼ਜਨ ਦੀ ਵੀ ਮੌਤ ਹੋ ਗਈ ਹੈ। ਅੰਜਨਾ ਵੀ ਅੰਸੀ ਦੇ ਨਾਲ ਉਸੇ ਕਾਰ ‘ਚ ਸੀ, ਜਿਸ ਨਾਲ ਹਾਦਸਾ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਇੱਕ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰੀ ਹੈ।
ਇਹ ਵੀ ਪੜ੍ਹੋ : ਸਿੱਧੂ ਦੀ CM ਚੰਨੀ ਨਾਲ ਨਰਾਜ਼ਗੀ ਵਿਚਾਲੇ ਐਡਵੋਕੇਟ ਜਰਨਲ ਏ. ਪੀ. ਐੱਸ. ਦਿਓਲ ਨੇ ਦਿੱਤਾ ਅਸਤੀਫਾ
ਸੜਕ ਹਾਦਸੇ ਤੋਂ ਕੁੱਝ ਸਮਾਂ ਪਹਿਲਾਂ ਅੰਸੀ ਕਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ, ‘ਇਹ ਜਾਣ ਦਾ ਸਮਾਂ ਹੈ’। ਘਟਨਾ ਬਾਰੇ ਸਪੱਸ਼ਟੀਕਰਨ ਦਿੰਦਿਆਂ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਸਾਬਕਾ ਮਿਸ ਕੇਰਲਾ ਅਤੇ ਉਪ ਜੇਤੂ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
