ਦਿਲਜੀਤ ਦੁਸਾਂਝ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। FWICE ਵੱਲੋਂ ਦਿਲਜੀਤ ਦਾ ਲਗਾਤਾਰ ਵਿਰੋਧ ਕੀਤਾ ਜਾਂਦਾ ਰਿਹਾ ਹੈ ਤੇ ਹੁਣ ਦਿਲਜੀਤ ਨੂੰ ‘Border-2’ ਫਿਲਮ ਵਿਚੋਂ ਬਾਹਰ ਕਰਨ ਦੀ ਅਪੀਲ ਕੀਤੀ ਗਈ ਹੈ। ਸੰਨੀ ਦਿਓਲ ਤੇ ਭੂਸ਼ਣ ਕੁਮਾਰ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ‘ਬਾਰਡਰ-2’ ਦੀ ਕਾਸਟਿੰਗ ‘ਤੇ ਮੁੜ ਵਿਚਾਰ ਕੀਤਾ ਜਾਵੇ।
FWICE ਵੱਲੋਂ ਇਮਤਿਆਜ਼ ਅਲੀ ਨੂੰ ਵੀ ਪੱਤਰ ਲਿਖਿਆ ਗਿਆ ਹੈ ਜਿਸ ਵਿਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਦਿਲਜੀਤ ਨੂੰ ਆਪਣੀਆਂ ਫਿਲਮਾਂ ਵਿਚ ਨਾ ਲੈਣ। ਦੱਸ ਦੇਈਏ ਕਿ ‘ਸਰਦਾਰ-ਜੀ 3’ ਪਾਕਿਸਤਾਨੀ ਅਦਾਕਾਰ ਹਾਨੀਆ ਮੀਰ ਨੂੰ ਲੈ ਕੇ ਦਿਲਜੀਤ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸਿਨੇ ਇੰਪਲਾਈਜ਼ ਫੈਡਰੇਸ਼ਨ ਵੱਲੋਂ ਦਿਲਜਤ ਵਿਰੁੱਧ ਮੋਰਚਾ ਖੋਲ੍ਹਿਆ ਗਿਆ ਹੈ।
ਹਾਲ ਹੀ ਵਿਚ ਦਿਲਜੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ‘ਬਾਰਡਰ-2’ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ ਜਿਸ ਵਿਚ ਉਹ ਆਪਣੇ ਕਾਸਟ ਨੂੰ ਜੁਆਇਨ ਕਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਹੁਣ FWICE ਵੱਲੋਂ ਦਿਲਜੀਤ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਵੱਲੋਂ ਦਿਲਜੀਤ ਦੇ ਹੱਕ ਵਿਚ ਕੁਝ ਗੱਲਾਂ ਕਹੀਆਂ ਗਈਆਂ ਸਨ ਪਰ FWICE ਵੱਲੋਂ ਫਿਲਮ ਦੇ ਪ੍ਰੋਡਿਊਸਰ ਨੂੰ ਚਿੱਠੀ ਲਿਖੀ ਕੇ ਦਿਲਜੀਤ ਨੂੰ ‘ਬਾਰਡਰ-2’ ਵਿਚੋਂ ਬਾਹਰ ਕੱਢਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























