Ganesh Acharya Harassment Case: ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਮੁੰਬਈ ਦੀ ਮੈਜਿਸਟ੍ਰੇਟ ਅਦਾਲਤ ਨੇ ਗਣੇਸ਼ ਆਚਾਰੀਆ ਨੂੰ ਜ਼ਮਾਨਤ ਦੇ ਦਿੱਤੀ ਹੈ।
ਕੋਰੀਓਗ੍ਰਾਫਰ ‘ਤੇ ਇਕ ਮਹਿਲਾ ਡਾਂਸਰ ਦੁਆਰਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਗਣੇਸ਼ ਆਚਾਰੀਆ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਇਹ ਮੁੱਦਾ ਦੋ ਸਾਲ ਪੁਰਾਣਾ ਹੈ। ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਵੀਰਵਾਰ ਨੂੰ ਅਦਾਲਤ ‘ਚ ਪੇਸ਼ ਹੋਏ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ‘ਚ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਇਕ ਔਰਤ ਨੇ ਫਰਵਰੀ 2020 ‘ਚ ਗਣੇਸ਼ ਆਚਾਰੀਆ ‘ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਸੀ। ਮਹਿਲਾ ਨੇ ਕੋਰੀਓਗ੍ਰਾਫਰ ‘ਤੇ ਦੋਸ਼ ਲਗਾਇਆ ਸੀ ਕਿ ਜਦੋਂ ਉਹ ਗਣੇਸ਼ ਆਚਾਰੀਆ ਦੇ ਦਫਤਰ ‘ਚ ਕੰਮ ਕਰਨ ਗਈ ਤਾਂ ਉਸ ‘ਤੇ ਗਲਤ ਟਿੱਪਣੀਆਂ ਕਰਨ ਦੇ ਨਾਲ-ਨਾਲ ਅਸ਼ਲੀਲ ਵੀਡੀਓ ਦੇਖਣ ਲਈ ਮਜਬੂਰ ਕੀਤਾ ਗਿਆ।
ਔਰਤ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮਹਿਲਾ ਨੇ ਇਹ ਵੀ ਦੋਸ਼ ਲਾਇਆ ਕਿ ਇਸ ਕਾਰਨ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਕੋਰੀਓਗ੍ਰਾਫਰ ਐਸੋਸੀਏਸ਼ਨ ਨੇ ਛੇ ਮਹੀਨਿਆਂ ਬਾਅਦ ਉਸ ਦੀ ਮੈਂਬਰਸ਼ਿਪ ਵੀ ਖਤਮ ਕਰ ਦਿੱਤੀ ਹੈ। ਔਰਤ ਨੇ ਅੱਗੇ ਦੱਸਿਆ ਕਿ ਅਚਾਰੀਆ ਨੇ ਹੋਰ ਔਰਤਾਂ ਦਾ ਵੀ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਦੇ ਨਾਲ ਹੀ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਇਹ ਸਭ ਉਸ ਨੂੰ ਫਸਾਉਣ ਦੀ ਸਾਜ਼ਿਸ਼ ਸੀ। ਇੰਨਾ ਹੀ ਨਹੀਂ ਗਣੇਸ਼ ਆਚਾਰੀਆ ਨੇ ਉਸ ਔਰਤ ਖਿਲਾਫ ਪੁਲਸ ‘ਚ ਪਰਚਾ ਦਰਜ ਵੀ ਕਰਵਾਇਆ ਸੀ।