ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਨੋਟਿਸ ਭੇਜਿਆ ਹੈ। ਗੌਰੀ ਖਾਨ ਲਖਨਊ ਦੀ ਰੀਅਲ ਅਸਟੇਟ ਕੰਪਨੀ ਤੁਲਸਿਆਨੀ ਗਰੁੱਪ ਦੀ ਬ੍ਰਾਂਡ ਅੰਬੈਸਡਰ ਹੈ। ਇਸ ਕੰਪਨੀ ‘ਤੇ ਨਿਵੇਸ਼ਕਾਂ ਤੇ ਬੈਂਕ ਦਾ ਲਗਭਗ 30 ਕਰੋੜ ਰੁਪਏ ਹੜੱਪਣ ਦਾ ਦੋਸ਼ ਹੈ। ਇਸ ਕੰਪਨੀ ਦੇ ਜਾਂਚ ਦੇ ਦਾਇਰੇ ਵਿਚ ਗੌਰੀ ਖਾਨ ਵੀ ਆਰਹੀ ਹੈ।
ਗੌਰੀ ਖਾਨ ਨੂੰ ਤੁਲਸਿਆਣੀ ਗਰੁੱਪ ਨੇ 2015 ਵਿਚ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਸੀ। ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਵਿਚ ਤੁਲਸਿਆਣੀ ਗਰੁੱਪ ਦਾ ਪ੍ਰਾਜੈਕਟ ਹੈ।ਇਸ ਪ੍ਰਾਜੈਕਟ ਵਿਚ ਇਕ ਫਲੈਟ ਮੁੰਬਈ ਦੇ ਰਹਿਣ ਵਾਲੇ ਕਿਰੀਟ ਜਸਵੰਤ ਸ਼ਾਹ ਨੇ 2015 ਵਿਚ 85 ਲੱਖ ਰੁਪਏ ਵਿਚ ਖਰੀਦਿਆ ਸੀ।
ਕਿਰੀਟ ਜਸਵੰਤ ਸ਼ਾਹ ਦਾ ਦੋਸ਼ ਹੈ ਕਿ ਕੰਪਨੀ ਨੇ ਉਨ੍ਹਾਂ ਨੂੰ ਨਾ ਕਬਜ਼ਾ ਦਿੱਤਾ ਤੇ ਨਾ ਹੀ ਰਕਮ ਵਾਪਸ ਕੀਤੀ। ਇਸ ਦੇ ਬਾਅਦ ਜਸਵੰਤ ਸ਼ਾਹ ਨੇ ਤੁਲਸਿਆਣੀ ਗਰੁੱਪ ਦੇ ਡਾਇਰੈਕਟਰ ਅਨਿਲ ਕੁਮਾਰ ਤੁਲਸਿਆਣੀ, ਮਹੇਸ਼ ਤੁਲਸਿਆਣੀ ਤੇ ਗੌਰੀ ਖਾਨ ਖਿਲਾਫ ਕੇਸ ਦਰਜ ਕਰਾਇਆ ਸੀ।
ਈਡੀ ਦੀ ਲਖਨਊ ਸ਼ਾਖਾ ਨੇ ਗੌਰੀ ਖਾਨ ਨੂੰ ਭੇਜੇ ਨੋਟਿਸ ਵਿਚ ਪੁੱਛਿਆ ਹੈ ਕਿ ਤੁਲਸਿਆਣੀ ਗਰੁੱਪ ਨੇ ਉਨ੍ਹਾਂ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਲਈ ਕਿੰਨਾ ਭੁਗਤਾਨ ਕੀਤਾ ਹੈ। ਇਹ ਪੈਸੇ ਉਨ੍ਹਾਂ ਨੂੰ ਕਿਵੇਂ ਦਿੱਤੇ ਗਏ ਹਨ। ਇਸ ਲਈ ਕੀ-ਕੀ ਐਗਰੀਮੈਂਟ ਹੈ ਤੇ ਇਸ ਐਗਰੀਮੈਂਟ ਦਾ ਕਾਗਜ਼ ਵੀ ਈਡੀ ਨੂੰ ਦਿਖਾਉਣ ਲਈ ਕਿਹਾ ਗਿਆ ਹੈ। ਨੋਟਿਸ ਵਿਚ ਇਹ ਵੀ ਪੁੱਛਿਆ ਗਿਆ ਹੈ ਕਿ ਤੁਲਸਿਆਣੀ ਗਰੁੱਪ ਨੇ ਉਨ੍ਹਾਂ ਦੇ ਬੈਂਕ ਖਾਤੇ ਵਿਚ ਕਿੰਨਾ ਭੁਗਤਾਨ ਕੀਤਾ ਹੈ।
ਫਰਵਰੀ 2022 ਵਿਚ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਕਿਰੀਟ ਜਸਵੰਤ ਸ਼ਾਹ ਨੇ ਕਿਹਾ ਕਿ ਮੈਂ ਫਲੈਟ ਗੌਰੀ ਖਾਨ ਦਾ ਵਿਗਿਆਪਨ ਦੇਖਣ ਦੇ ਬਾਅਦ ਖਰੀਦਿਆ। ਉਨ੍ਹਾਂ ਦੀ ਭਰੋਸੇਯੋਗਤਾ ਬ੍ਰਾਂਡ ਨਾਲ ਜੁੜੀ ਹੋਈ ਸੀ। ਹੁਣ ਬਿਲਡਰ ਫਲੈਟ ‘ਤੇ ਨਾ ਤਾਂ ਕਬਜ਼ਾ ਦੇ ਰਿਹਾ ਹੈ ਤੇ ਨਾ ਹੀ ਪੈਸਾ ਵਾਪਸ ਕਰ ਰਿਹਾ ਹੈ।
ਈਡੀ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤੁਲਸਿਆਣੀ ਬਿਲਡਰ ਨੇ ਪੰਜਾਬ ਨੈਸ਼ਨਲ ਬੈਂਕ ਵਿਚ ਜਾਅਲੀ ਦਸਤਾਵੇਜ਼ ਲਗਾ ਕੇ 4.62 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਬੈਂਕ ਨੇ ਕਰਜ਼ ਵਸੂਲੀ ਲਈ ਨੋਟਿਸ ਭੇਜਿਆ ਤਾਂ ਬਿਲਡਰ ਨੇ ਕੋਈ ਜਵਾਬ ਨਹੀਂ ਦਿੱਤਾ। ਬੈਂਕ ਮੈਨੇਜਰ ਦੀ ਸ਼ਿਕਾਇਤ ‘ਤੇ ਤੁਲਸਿਆਣੀ ਗਰੁੱਪ ਦੇ ਡਾਇਰੈਕਟਰ ਮਹੇਸ਼ ਤੁਲਸਿਆਣੀ, ਅਨਿਲ ਕੁਮਾਰ ਤੁਲਸਿਆਣੀ ਤੇ ਸਾਬਕਾ ਡਾਇਰੈਕਟਰਾਂ ‘ਤੇ ਲਖਨਊ ਦੀ ਹਜਰਤਗੰਜ ਕੋਤਵਾਲੀ ਵਿਚ ਕੇਸ ਦਰਜ ਕਰਾਇਆ ਗਿਆ ਸੀ।
ਇਹ ਵੀ ਪੜ੍ਹੋ : ਮੈਡੀਕਲ ਅਫਸਰਾਂ ਦੀ ਭਰਤੀ ਦੌਰਾਨ ਬੇਨਿਯਮੀਆਂ ਦੇ ਦੋਸ਼ ‘ਚ ਸਾਬਕਾ MLA ਸਤਵੰਤ ਮੋਹੀ ਗ੍ਰਿਫਤਾਰ
ਦੂਜੇ ਪਾਸੇ ਨਿਵੇਸ਼ਕਾਂ ਦਾ ਕਰੋੜਾਂ ਰੁਪਏ ਹੜੱਪਣ ਦੇ ਦੋਸ਼ ਵਿਚ ਲਖਨਊ ਪੁਲਿਸ ਨੇ ਅਜੇ ਤੁਲਸਿਆਣੀ ਤੇ ਅਨਿਲ ਕੁਮਾਰ ਤੁਲਸਿਆਣੀ ਨੂੰ ਗ੍ਰਿਫਤਾਰ ਕੀਤਾ ਸੀ। ਈਡੀ ਦੀ ਸ਼ੁਰੂਆਤੀ ਜਾਂਚ ਵਿਚ ਨਿਵੇਸ਼ਕਾਂ ਤੇ ਬੈਂਕ ਦੀ 30 ਕਰੋੜ ਤੋਂ ਵੱਧ ਰਕਮ ਹੜੱਪਣ ਦੀ ਪੁਸ਼ਟੀ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ : –