ਪੰਜਾਬੀ ਹਾਸੇ ਤੇ ਕਾਮੇਡੀ ਦੇ ਨਾਲ ਆਪਣੇ ਦੁਸਹਿਰੇ ਨੂੰ ਰੌਸ਼ਨ ਕਰਨ ਲਈ ਤਿਆਰ ਹੋ ਜਾਓ ਕਿਉਂਕਿ ਪੰਜਾਬੀ ਫਿਲਮ “ਮੌਜਾਂ ਹੀ ਮੌਜਾਂ” ਇਸ ਦੁਸ਼ਹਿਰੇ ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦਾ ਟ੍ਰੇਲਰ ਹਾਲ ਹੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਸੁਪਰਸਟਾਰ ਸਲਮਾਨ ਖਾਨ ਦੁਆਰਾ ਕੀਤਾ ਗਿਆ ਹੈ। ਇਹ ਹੰਗਾਮਾ ਭਰਪੂਰ ਕਾਮੇਡੀ ਫਿਲਮ ਆਪਣੇ ਬੇਮਿਸਾਲ ਕਾਮਿਕ ਟਾਈਮਿੰਗ, ਮਜ਼ੇਦਾਰ ਪੰਚਾਂ ਅਤੇ ਕਲਾਕਾਰਾਂ ਦੇ ਅਸਾਧਾਰਨ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਹਸਾਉਣ ਦਾ ਵਾਅਦਾ ਕਰਦੀ ਹੈ।

Gippy Grewal starrer ‘maujaan hi
ਮਸ਼ਹੂਰ ਫਿਲਮ ਨਿਰਮਾਤਾ ਸਮੀਪ ਕੰਗ ਦੁਆਰਾ ਨਿਰਦੇਸ਼ਤ, “ਮੌਜਾਂ ਹੀ ਮੌਜਾਂ” ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਲਾਕਾਰ, ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਜਿੰਮੀ ਸ਼ਰਮਾ, ਤਨੂ ਗਰੇਵਾਲ ਅਤੇ ਹਸ਼ਨੀਨ ਚੌਹਾਨ ਦਿਖਾਈ ਦੇਣਗੇ। ਇਹ ਫਿਲਮ ਮਜ਼ੇਦਾਰ, ਡਰਾਮੇ ਅਤੇ ਬੇਅੰਤ ਕਾਮੇਡੀ ਨਾਲ ਭਰੀ ਇੱਕ ਨਾਨ-ਸਟਾਪ ਮਨੋਰੰਜਨ ਕਰਨ ਦਾ ਵਾਅਦਾ ਕਰਦੀ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਅੱਜ, ਸ਼ਰਧਾਲੂਆਂ ਦੀਆਂ ਲੱਗੀਆਂ ਲਾਈਨਾਂ, ਬੱਚਿਆਂ ਨਾਲ ਮੱਥਾ ਟੇਕ ਰਹੇ ਲੋਕ
ਫਿਲਮ ਦੀ ਸਟੋਰੀ ਅਤੇ ਸਕ੍ਰੀਨਪਲੇਅ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਦੁਆਰਾ ਅਤੇ ਡਾਇਲੌਗ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ। ਇਸ ਫਿਲਮ ਨੂੰ ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤਾ ਜਾਵੇਗਾ। ਕਾਮੇਡੀ, ਹਸੀ-ਮਜ਼ਾਕ ਤੇ ਠਹਾਕਿਆ ਦੇ ਨਾਲ ਭਰਨ ਇਸ ਫਿਲਮ ਨੂੰ ਦੂਰਦਰਸ਼ੀ ਅਮਰਦੀਪ ਗਰੇਵਾਲ ਦੁਆਰਾ ਤਿਆਰ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: