Gurmeet Debina baby girl: ਟੀਵੀ ਅਦਾਕਾਰ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ ਹੈ। ਐਤਵਾਰ, 3 ਅਪ੍ਰੈਲ ਨੂੰ ਦੇਬੀਨਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਅਤੇ ਇਹ ਜੋੜਾ ਮਾਤਾ-ਪਿਤਾ ਬਣ ਗਿਆ ਹੈ। ਗੁਰਮੀਤ ਚੌਧਰੀ ਅਤੇ ਦੇਬੀਨਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਇਸ ਤੋਂ ਬਾਅਦ ਉਨ੍ਹਾਂ ਨੂੰ ਹਰ ਪਾਸੇ ਤੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਦੇਬੀਨਾ ਅਤੇ ਗੁਰਮੀਤ ਨੇ ਇਹ ਖੁਸ਼ਖਬਰੀ ਇੱਕ ਬਹੁਤ ਹੀ ਕਿਊਟ ਵੀਡੀਓ ਰਾਹੀਂ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਗੁਰਮੀਤ ਅਤੇ ਦੇਬੀਨਾ ਦੇ ਹੱਥ ‘ਚ ਉਨ੍ਹਾਂ ਦੇ ਨਵਜੰਮੇ ਬੱਚੇ ਦਾ ਹੱਥ ਨਜ਼ਰ ਆ ਰਿਹਾ ਹੈ।
ਉਨ੍ਹਾਂ ਨੇ ਕੈਪਸ਼ਨ ‘ਚ ਇਹ ਵੀ ਲਿਖਿਆ- ਅਸੀਂ ਆਪਣੀ ‘ਬੇਬੀ ਗਰਲ’ ਦਾ ਇਸ ਦੁਨੀਆ ‘ਚ ਸਵਾਗਤ ਕਰਦੇ ਹਾਂ। 3.4.2022 ਤੁਹਾਡੇ ਸਾਰਿਆਂ ਦੇ ਪਿਆਰ ਅਤੇ ਅਸੀਸਾਂ ਲਈ ਧੰਨਵਾਦ। ਜੋੜੇ ਨੇ ਇੱਕ ਦਿਨ ਬਾਅਦ ਆਪਣੇ ਮਾਤਾ-ਪਿਤਾ ਬਣਨ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਹੰਸਿਕਾ ਮੋਟਵਾਨੀ, ਗੌਹਰ ਖਾਨ, ਹਿਨਾ ਖਾਨ, ਰਸ਼ਮੀ ਦੇਸਾਈ ਸਮੇਤ ਸਾਰੇ ਸੈਲੇਬਸ ਗੁਰਮੀਤ ਅਤੇ ਦੇਬੀਨਾ ਨੂੰ ਮਾਤਾ-ਪਿਤਾ ਬਣਨ ਲਈ ਵਧਾਈ ਦੇ ਰਹੇ ਹਨ। ਦੋਵਾਂ ਦੇ ਪ੍ਰਸ਼ੰਸਕ ਵੀ ਕਮੈਂਟ ਸੈਕਸ਼ਨ ‘ਚ ਲਗਾਤਾਰ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਕੁਝ ਦਿਨ ਪਹਿਲਾਂ ਦੇਬੀਨਾ ਨੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ। ਉਹ ਆਪਣੀ ਪ੍ਰੈਗਨੈਂਸੀ ਦੌਰਾਨ ਲਗਾਤਾਰ ਐਕਟਿਵ ਰਹਿੰਦੀ ਸੀ ਅਤੇ ਆਪਣੀ ਸਿਹਤ ਨਾਲ ਜੁੜੀ ਜਾਣਕਾਰੀ ਸਾਂਝੀ ਕਰ ਰਹੀ ਸੀ। ਹਾਲ ਹੀ ‘ਚ ਹੈੱਡਸਟੈਂਡ ਕਰਦੇ ਹੋਏ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪੋਸਟ ਕੀਤੀਆਂ ਸਨ ਜੋ ਵਾਇਰਲ ਵੀ ਹੋਈਆਂ ਸਨ। ਤੁਹਾਨੂੰ ਦੱਸ ਦੇਈਏ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਨੇ 2011 ‘ਚ ਹੀ ਵਿਆਹ ਕਰਵਾ ਲਿਆ ਸੀ ਅਤੇ ਹੁਣ 11 ਸਾਲ ਬਾਅਦ ਦੋਹਾਂ ਦੇ ਘਰ ‘ਚ ਰੌਣਕਾਂ ਲੱਗੀਆਂ ਹੋਈਆਂ ਹਨ। ਵਿਆਹ ਤੋਂ ਪਹਿਲਾਂ ਵੀ ਦੋਵੇਂ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਸਨ। ਦੋਵਾਂ ਨੇ ਰਾਮਾਇਣ ਸੀਰੀਅਲ ‘ਚ ਰਾਮ ਅਤੇ ਸੀਤਾ ਦਾ ਕਿਰਦਾਰ ਨਿਭਾਇਆ ਸੀ ਅਤੇ ਰਾਮਾਇਣ ਦੇ ਸੈੱਟ ‘ਤੇ ਹੀ ਇਕ ਦੂਜੇ ਦੇ ਕਰੀਬ ਆ ਗਏ ਸਨ। ਪਿਛਲੇ ਸਾਲ 15 ਫਰਵਰੀ ਨੂੰ ਗੁਪਤ ਵਿਆਹ ਤੋਂ ਬਾਅਦ ਦੋਵਾਂ ਨੇ ਬੰਗਾਲੀ ਰੀਤੀ-ਰਿਵਾਜਾਂ ਨਾਲ ਦੁਬਾਰਾ ਵਿਆਹ ਕੀਤਾ ਸੀ। ਦੇਬੀਨਾ ਚਾਹੁੰਦੀ ਸੀ ਕਿ ਉਹ ਰਵਾਇਤੀ ਬੰਗਾਲੀ ਤਰੀਕੇ ਨਾਲ ਵਿਆਹ ਕਰੇ।