Gurpreet Singh Maape Song: ਮਾਂ-ਬਾਪ ਇੱਕ ਅਜਿਹਾ ਸ਼ਬਦ ਹੈ, ਜਿਸ ਤੋਂ ਵੱਧ ਕੇ ਪੂਰੇ ਸੰਸਾਰ ਵਿੱਚ ਕੋਈ ਹੋਰ ਲਫ਼ਜ਼ ਪਿੱਛੇ ਨਹੀਂ ਰਹਿ ਜਾਂਦਾ। ਅਕਸਰ ਇਹ ਦੇਖਿਆ ਜਾਂਦਾ ਹੈ ਕਿ ਮਾਂ-ਬਾਪ ਆਪਣੇ ਬੱਚੇ ਲਈ ਪੂਰੀ ਜ਼ਿੰਦਗੀ ਉਸ ਦੇ ਲੇਖੇ ਲਗਾ ਦਿੰਦੇ ਨੇ, ਤਾਂ ਕਿ ਉਸ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਾ ਆ ਸਕੇ। ਲੇਕਿਨ ਅੱਜ ਕੱਲ ਦੇ ਕਲਯੁੱਗ ਦੇ ਕੁੱਝ ਬੱਚੇ ਮਾਂ ਬਾਪ ਦੇ ਇਨ੍ਹਾਂ ਉਪਕਾਰਾਂ ਨੂੰ ਭੁੱਲਦੇ ਜਾ ਰਹੇ ਹਨ। ਸੋਸ਼ਲ ਮੀਡੀਆ ਤੇ ਅਕਸਰ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਸ ਵਿੱਚ ਦੇਖਿਆ ਜਾਂਦਾ ਹੈ ਕਿ ਅੱਜ ਕੱਲ੍ਹ ਦੇ ਕਲਯੁਗੀ ਬੱਚੇ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਦਿੰਦੇ ਹਨ ਅਤੇ ਉਨ੍ਹਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਹਨ।
ਕਈ ਮਾਂ-ਬਾਪ ਅਜਿਹੇ ਵੀ ਨੇ ਜਿਨ੍ਹਾਂ ਨੇ ਪੂਰੀ ਉਮਰ ਆਪਣੇ ਬੱਚਿਆਂ ਨੂੰ ਚੰਗਾ ਤੋਂ ਚੰਗਾ ਰਹਿਣ ਸਹਿਣ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਬੁਢਾਪੇ ਵੇਲੇ ਉਹ ਹੀ ਬੱਚੇ ਉਨ੍ਹਾਂ ਨੂੰ ਬਿਰਧ ਆਸ਼ਰਮ ਛੱਡ ਕੇ ਆਪ ਸੁੱਖ ਦੀ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਨੇ। ਦੁਨੀਆਂ ਦੀ ਕੁਝ ਅਜਿਹੀ ਹੀ ਕੜਵੀ ਸੱਚਾਈ ਨੂੰ ਬਿਆਨ ਕਰਦਾ Dhadi Jatha Gurpreet Singh Landran Wale ਦਾ ਗੀਤ ਮਾਪੇ। ਜਿਸ ਵਿੱਚ ਉਨ੍ਹਾਂ ਨੇ ਮਾਂ-ਬਾਪ ਦਾ ਹੋ ਰਹੇ ਨਿਰਾਦਰ ਨੂੰ ਲੈ ਕੇ ਆਪਣੇ ਇਸ ਗੀਤ ਵਿੱਚ ਜ਼ਿਕਰ ਕੀਤਾ ਹੈ। Gurpreet Singh Landran Wale ਦਾ ਇਹ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸਦੇਈਏ ਇਹ ਗੀਤ ਪੂਰੀ ਤਰ੍ਹਾਂ ਸੱਚਾਈ ਜ਼ਿੰਦਗੀ ‘ਤੇ ਆਧਾਰਿਤ ਹੈ।
ਇਸ ਗੀਤ ਵਿੱਚ ਜਿਵੇਂ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚੇ ਆਪਣੇ ਮਾਂ-ਬਾਪ ਨੂੰ ਬਿਰਧ ਆਸ਼ਰਮ ਛੱਡ ਕੇ ਆ ਜਾਂਦੇ ਨੇ, ਤਾਂ ਕਿ ਉਹ ਇੱਕ ਸੁੱਖ ਦੀ ਜਿੰਦਗੀ ਜੀ ਸਕਣ। ਲੇਕਿਨ ਉਹ ਆਪਣੇ ਮਾਂ-ਪਿਓ ਦਾ ਉਪਕਾਰ ਭੁੱਲ ਜਾਂਦੇ ਨੇ ਅਤੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ। ਦੱਸ ਦਈਏ ਇਸ ਤੋਂ ਪਹਿਲਾਂ ਵੀ Gurpreet Singh Landran Wale ਨੇ ਪੰਜਾਬੀ ਇੰਡਸਟਰੀ ਨੂੰ Pagg Da Muqabla ਸਮੇਤ ਕਈ ਹਿੱਟ ਗੀਤ ਦਿੱਤੇ ਨੇ, ਜਿਨ੍ਹਾਂ ਨੂੰ ਫੈਂਸ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ।Gurpreet Singh Maape Songਇਸ ਗੀਤ ਵਿੱਚ ਜਿਵੇਂ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚੇ ਆਪਣੇ ਮਾਂ-ਬਾਪ ਨੂੰ ਬਿਰਧ ਆਸ਼ਰਮ ਛੱਡ ਕੇ ਆ ਜਾਂਦੇ ਨੇ, ਤਾਂ ਕਿ ਉਹ ਇੱਕ ਸੁੱਖ ਦੀ ਜਿੰਦਗੀ ਜੀ ਸਕਣ। ਲੇਕਿਨ ਉਹ ਆਪਣੇ ਮਾਂ-ਪਿਓ ਦਾ ਉਪਕਾਰ ਭੁੱਲ ਜਾਂਦੇ ਨੇ ਅਤੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ। ਦੱਸ ਦਈਏ ਇਸ ਤੋਂ ਪਹਿਲਾਂ ਵੀ Gurpreet Singh Landran Wale ਨੇ ਪੰਜਾਬੀ ਇੰਡਸਟਰੀ ਨੂੰ Pagg Da Muqabla ਸਮੇਤ ਕਈ ਹਿੱਟ ਗੀਤ ਦਿੱਤੇ ਨੇ, ਜਿਨ੍ਹਾਂ ਨੂੰ ਫੈਂਸ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ।