ਹੰਪੀ ਉਤਸਵ: ਕਰਨਾਟਕ ਵਿੱਚ ਤਿੰਨ ਦਿਨਾਂ ਹੰਪੀ ਉਤਸਵ ਦਾ ਆਯੋਜਨ ਕੀਤਾ ਗਿਆ। ਇਹ ਤਿਉਹਾਰ 29 ਜਨਵਰੀ ਐਤਵਾਰ ਤੱਕ ਚੱਲਿਆ। ਇਸ ਮੇਲੇ ਵਿੱਚ ਕਈ ਨਾਮੀ ਗਾਇਕਾਂ ਨੇ ਆਪਣੀ ਗਾਇਕੀ ਨਾਲ ਪੇਸ਼ਕਾਰੀ ਕੀਤੀ। ਮੇਲੇ ਵਿੱਚ ਮਸ਼ਹੂਰ ਗਾਇਕ ਕੈਲਾਸ਼ ਖੇਰ ਨੇ ਵੀ ਆਪਣੇ ਗੀਤਾਂ ਨਾਲ ਲੋਕਾਂ ਨੂੰ ਨੱਚਣ ਲਈ ਮਜਬੂਰ ਕੀਤਾ। ਪਰ ਜਦੋਂ ਕੈਲਾਸ਼ ਖੇਰ ਸਟੇਜ ‘ਤੇ ਪਰਫਾਰਮ ਕਰ ਰਹੇ ਸਨ ਤਾਂ ਸਟੇਜ ‘ਤੇ ਦੋ ਲੜਕਿਆਂ ਨੇ ਕੈਲਾਸ਼ ਖੇਰ ‘ਤੇ ਬੋਤਲਾਂ ਸੁੱਟ ਦਿੱਤੀਆਂ।
ਜਾਣਕਾਰੀ ਮੁਤਾਬਕ ਕੈਲਾਸ਼ ਖੇਰ ਹੰਪੀ ਫੈਸਟੀਵਲ ‘ਚ ਆਪਣੀ ਗਾਇਕੀ ਦਾ ਜਾਦੂ ਬਿਖੇਰ ਰਹੇ ਸਨ। ਪਰ ਦੋ ਮੁੰਡੇ ਕੰਨੜ ਗੀਤਾਂ ਦੀ ਮੰਗ ਕਰਨ ਲੱਗੇ। ਗੀਤ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਸਟੇਜ ‘ਤੇ ਪਰਫਾਰਮ ਕਰ ਰਹੇ ਕੈਲਾਸ਼ ਖੇਰ ‘ਤੇ ਪਾਣੀ ਦੀ ਬੋਤਲ ਸੁੱਟ ਦਿੱਤੀ। ਇਹ ਘਟਨਾ ਐਤਵਾਰ ਦੀ ਹੈ। ਪੁਲਿਸ ਨੇ ਬੋਤਲ ਸੁੱਟਣ ਦੇ ਦੋਸ਼ ਵਿੱਚ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਤਿੰਨ ਦਿਨਾਂ ਹੰਪੀ ਤਿਉਹਾਰ 27 ਜਨਵਰੀ ਨੂੰ ਸ਼ੁਰੂ ਹੋਇਆ ਅਤੇ 29 ਜਨਵਰੀ ਤੱਕ ਚੱਲਿਆ। ਤਿਉਹਾਰ ਦਾ ਉਦਘਾਟਨ ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕੀਤਾ।