Harbhajan singh Geeta basra: ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਗੀਤਾ ਬਸਰਾ ਨੇ ਹਾਲ ਹੀ ਵਿਚ ਆਪਣਾ 37 ਵਾਂ ਜਨਮਦਿਨ ਮਨਾਇਆ। ਉਸਨੇ ਸੈਲੀਬ੍ਰੇਸ਼ਨ ਦੀਆਂ ਫੋਟੋਆਂ ਅਤੇ ਵੀਡੀਓ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਹੁਣ ਹਾਲ ਹੀ ਵਿੱਚ ਗੀਤਾ ਨੇ ਪ੍ਰਸ਼ੰਸਕਾਂ ਨੂੰ ਇੱਕ ਚੰਗੀ ਖ਼ਬਰ ਦਿੱਤੀ ਹੈ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਜਲਦੀ ਹੀ ਇਕ ਹੋਰ ਬੱਚੇ ਦੀ ਮਾਂ ਬਣਨ ਜਾ ਰਹੀ ਹੈ। ਇਸ ਖੁਸ਼ੀ ਦੀ ਖ਼ਬਰ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਗੀਤਾ ਬਸਰਾ ਦੀ ਦੂਜੀ ਗਰਭ ਅਵਸਥਾ ਬਾਰੇ ਜਾਣ ਕੇ ਪ੍ਰਸ਼ੰਸਕ ਖੁਸ਼ ਅਤੇ ਹੈਰਾਨ ਹਨ। ਪਰ ਗੀਤਾ ਨੇ ਹਾਲ ਹੀ ਵਿੱਚ ਪ੍ਰਸ਼ੰਸਕਾਂ ਵਿੱਚ ਬੇਬੀ ਬੰਪ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋਆਂ ਸ਼ੇਅਰ ਕਰਨ ਤੋਂ ਬਾਅਦ, ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, ਜਲਦੀ ਹੀ ਜੁਲਾਈ 2021 ਵਿੱਚ। ਯਾਨੀ ਇਸ ਸਾਲ ਜੁਲਾਈ ਵਿੱਚ ਹਰਭਜਨ ਸਿੰਘ ਅਤੇ ਗੀਤਾ ਦੂਜੇ ਬੱਚੇ ਦੇ ਮਾਪੇ ਬਣ ਜਾਣਗੇ।
ਤਸਵੀਰਾਂ ‘ਚ ਗੀਤਾ ਆਪਣੇ ਪਤੀ ਹਰਭਜਨ ਅਤੇ ਆਪਣੀ ਬੇਟੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਸਮੇਂ ਦੌਰਾਨ, ਤਿੰਨੋਂ ਬਲਿਉ ਕਲਰ ਦੇ ਪਹਿਰਾਵੇ ਵਿੱਚ ਦਿਖਾਈ ਦਿੱਤੇ। ਤਸਵੀਰਾਂ ‘ਚ ਗੀਤਾ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਕਪਾਲ ਅਤੇ ਉਨ੍ਹਾਂ ਦੀ ਧੀ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਜੋੜੇ ਦੀ ਗੱਲ ਕਰੀਏ ਤਾਂ ਗੀਤਾ ਨੇ 29 ਅਕਤੂਬਰ 2015 ਨੂੰ ਹਰਭਜਨ ਸਿੰਘ ਨਾਲ ਵਿਆਹ ਕਰਵਾ ਲਿਆ ਸੀ। ਦੋਵਾਂ ਨੇ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਹਾਲਾਂਕਿ ਵਿਆਹ ਤੋਂ ਬਾਅਦ ਗੀਤਾ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਰੁੱਝ ਗਈ।