Harjit Harman share post: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਹਰਜੀਤ ਹਰਮਨ ਨਵੇਂ ਵਿਵਾਦ ‘ਚ ਫਸ ਗਏ ਹਨ। ਉਹਨਾਂ ਨੂੰ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਹੈ। ਹਰਜੀਤ ਹਰਮਨ ਦੇ ਨਾਲ ਇਹ ਨੋਟਿਸ ਕਰਨ ਔਜਲਾ ਤੇ ਇੱਕ ਸੰਗੀਤ ਰਿਕਾਰਡ ਕੰਪਨੀ ਨੂੰ ਵੀ ਭੇਜਿਆ ਗਿਆ ਹੈ। ਦਰਅਸਲ ਸ਼ਰਾਬ ਗਾਣੇ ਬਾਰੇ ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰੋ. ਪੰਡਿਤਰਾਓ ਧਰੇਨਵਰ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ।
ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਸੀ ਕਿ ‘ਸ਼ਰਾਬ’ ਗਾਣੇ ਵਿੱਚ ਔਰਤਾਂ ਦੀ ਸ਼ਰਾਬ, ਨਸ਼ੇ ਅਤੇ ਬੰਦੂਕ ਨਾਲ ਤੁਲਨਾ ਕਰਕੇ ਔਰਤਾਂ ਦੀ ਬੇਇੱਜਤੀ ਕੀਤੀ ਗਈ ਹੈ। ਇਸ ਉਤੇ ਮਹਿਲਾ ਕਮਿਸ਼ਨ ਨੇ ਗਾਇਕ ਕਰਨ ਔਜਲਾ, ਹਰਜੀਤ ਹਰਮਨ ਅਤੇ ਸਪੀਡ ਰਿਕਾਰਡ ਕੰਪਨੀ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਹੈ। ਹੁਣ ਇਸ ਤੇ ਹਰਜੀਤ ਹਰਮਨ ਨੇ ਇਕ ਪੋਸਟ ਸਾਂਝੀ ਕੀਤੀ ਹੈ।
ਸਾਂਝੀ ਕੀਤੀ ਗਈ ਪੋਸਟ ਵਿਚ ਉਨ੍ਹਾਂ ਕਿਹਾ – ਪਿਛਲੇ ਦਿਨੀਂ ਕਰਨ ਔਜਲਾ ਦੇ ਗੀਤ ਚ ਮੇਰੀਆਂ ਗਾਈਆਂ ਚਾਰ ਲਾਈਨਾਂ ਵਿਵਾਦ ਬਣ ਗਈਆਂ ਜਦੋਂ ਕਿ ਕੋਈ ਵੀ ਲਾਈਨ ਜਾਂ ਸ਼ਬਦ ਨੂੰ ਤੁਸੀ ਖੁਦ ਸੁਣਕੇ ਨਿਰਣਾ ਕਰ ਸਕਦੇ ਹੋ ਕਿ ਇਸ ਵਿੱਚ ਕੁੱਛ ਵੀ ਇਤਰਾਜਯੋਗ ਹੋਵੇ।ਮੇਰੇ ਵੱਲੋਂ ਅੱਜ ਤੱਕ ਗਾਏ ਹਰ ਗੀਤ ਵਾਂਗ ਹੀ ਇਹ ਗੀਤ ਦੀਆਂ ਲਾਈਨਾਂ ਨੇ ਤੇ ਤੁਸੀਂ ਵੀ ਇਹ ਸੁਣਕੇ ਮੇਰੇ ਪਹਿਲੇ ਗੀਤਾਂ ਨਾਲ ਕੰਮਪੇਅਰ ਵੀ ਕਰ ਸਕਦੇ ਹੋ ।ਬਾਕੀ ਦੋਸਤੋ ਤੁਸੀਂ ਮੇਰੇ ਵੱਲੋਂ ਹਰ ਵਿਸ਼ੇ ਤੇ ਗਾਏ ਗੀਤ ਸੁਣੇ ਤੇ ਵੇਖੇ ਨੇ ਪਰ ਕਦੇ ਵੀ ਮੈਂ ਅਲੋਚਨਾ ਦਾ ਪਾਤਰ ਨੀ ਬਣਿਆ ਬਲਕਿ ਤੁਸੀਂ ਬੇਅਥਾਹ ਪਿਆਰ ਹੀ ਦਿੱਤਾ ਹੈ । ਮੈ ਅਪਣੀ ਗਾਈਕੀ ਦੇ ਮਿਆਰ ਪ੍ਰਤੀ ਕੋਈ ਸਮਝੌਤਾ ਨਾ ਕਦੇ ਕੀਤਾ ਤੇ ਨਾ ਕਰਾਂਗਾ ।ਮੈਨੂੰ ਸਤਿਕਾਰਯੋਗ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਆਇਆ ਤੇ ਮੈਂ ਆਪਣਾ ਪੱਖ ਪੇਸ਼ ਕਰਾਂਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਮਹਿਲਾ ਕਮੀਸ਼ਨ ਦੇ ਵਲੋਂ ਦੋਹਾਂ ਨੂੰ ਖਾਸ ਨੋਟਿਸ ਵੀ ਭੇਜਿਆ ਗਿਆ ਹੈ ਤੇ ਇਸ ਸਭ ਦੇ ਚਲਦੇ ਮਨੀਸ਼ਾ ਗੁਲਾਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਬਹੁਤ ਦੁੱਖ ਹੁੰਦਾ ਹੈ ਜਦੋਂ ਸਾਡੇ ਸਮਾਜ ਦੇ ਜ਼ਿੰਮੇਵਾਰ ਲੋਕ ਮਹਿਲਾਵਾਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕਰਦੇ ਹਨ।